ਛਿੰਦਵਾੜਾ- ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦਾ ਭੁੰਮਾ ਪਿੰਡ ਵਾਤਾਵਰਣ ਸੁਰੱਖਿਆ ਦੀ ਅਨੋਖੀ ਉਦਾਹਰਣ ਹੈ। ਇਹ ਪਿੰਡ ਰਸੋਈ ਗੈਸ ਦੇ ਮਾਮਲੇ ’ਚ ਪੂਰੀ ਤਰ੍ਹਾਂ ਨਾਲ ਆਤਮਨਿਰਭਰ ਹੈ। ਇੱਥੇ ਵਾਤਾਵਰਣ ਦੇ ਅਨੁਕੂਲ ਫਿਊਲ ਦੀ ਵਰਤੋਂ ਭੋਜਨ ਪਕਾਉਣ ’ਚ ਹੁੰਦੀ ਹੈ। ਪਿੰਡ ਦੇ ਹਰ ਘਰ ’ਚ ਗੋਬਰ ਗੈਸ ਦਾ ਪਲਾਂਟ ਹੈ। ਇਸ ਨਾਲ ਲੱਕੜ ਸੜਨ ਨਾਲ ਧੂੰਏ ਨਾਲ ਹੋਣ ਵਾਲੇ ਪ੍ਰਦੂਸ਼ਣ ਤੋਂ ਰਾਹਤ ਮਿਲੀ ਹੈ। ਕਈ ਘਰਾਂ ’ਚ ਐੱਲ.ਪੀ.ਜੀ. ’ਤੇ ਹੋਣ ਵਾਲਾ ਖ਼ਰਚ ਵੀ ਖ਼ਤਮ ਹੋ ਗਿਆ ਹੈ। ਇਹੀ ਨਹੀਂ ਹਰ ਕਿਸਾਨ ਇੱਥੇ ਜੈਵਿਕ ਖੇਤੀ ਕਰ ਰਿਹਾ ਹੈ। ਪਿੰਡ ’ਚ ਖੇਤੀ ਲਾਇਕ ਜ਼ਮੀਨ ਦਾ 550 ਏਕੜ ਰਕਬਾ ਹੈ, ਜਿਸ ’ਚ 40 ਏਕੜ ’ਚ ਜੈਵਿਕ ਖੇਤੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਦਿੱਲੀ ’ਚ 15 ਜਨਵਰੀ ਤੱਕ ਰੋਜ਼ ਆ ਸਕਦੇ ਹਨ 20-25 ਹਜ਼ਾਰ ਕੋਰੋਨਾ ਮਾਮਲੇ : ਸਰਕਾਰੀ ਸੂਤਰ
ਪਿੰਡ ਦੇ ਇਕ ਕਿਸਾਨ ਨੇ ਦੱਸਿਆ,‘‘11 ਸਾਲ ਪਹਿਲਾਂ ਕਿਸਾਨ ਮਟਰੂਲਾਲ ਡੋਂਗਰੇ ਨੇ ਗੋਬਰ ਗੈਸ ਪਲਾਂਟ ਲਗਵਾਇਆ ਸੀ। ਇਸ ਦਾ ਫ਼ਾਇਦਾ ਦੇਖ ਕੇ ਦੂਜੇ ਕਿਸਾਨਾਂ ਦਾ ਧਿਆਨ ਵੀ ਇਸ ਵੱਲ ਗਿਆ। ਕਿਸਾਨਾਂ ਨੇ ਸਰਕਾਰੀ ਯੋਜਨਾ ਦਾ ਲਾਭ ਲੈ ਕੇ ਗੋਬਰ ਗੈਸ ਪਲਾਂਟ ਲਗਾਏ। ਘਰ ’ਚ ਗੋਬਰ ਗੈਸ ਪਲਾਂਟ ਲਗਣ ਨਾਲ ਔਰਤਾਂ ਨੂੰ ਧੂੰਏ ਤੋਂ ਮੁਕਤੀ ਮਿਲੀ ਤਾਂ ਉੱਥੇ ਹੀ ਫਿਊਲ ਲਈ ਲੱਕੜ ਜੁਟਾਉਣ ਨੂੰ ਲੈ ਕੇ ਪਰੇਸ਼ਾਨੀ ਨਹੀਂ ਹੁੰਦੀ। ਗੋਬਰ ਗੈਸ ਪਲਾਂਟ ਤੋਂ ਨਿਕਲਣ ਵਾਲੀ ਵੇਸਟ ਨਾਲ ਕੇਂਚੁਆ ਖਾਦ ਤਿਆਰ ਕਰ ਕੇ ਪਿੰਡ ਦੇ ਕਿਸਾਨ ਇਸ ਦੀ ਖੇਤ ’ਚ ਵਰਤੋਂ ਕਰ ਰਹੇ ਹਨ। ਭੁੰਮਾ ਪਿੰਡ ਦੇ ਕਿਸਾਨਾਂ ਨੇ ਹੁਣ ਇਸ ਨੂੰ ਅੱਗੇ ਲਿਜਾਉਣ ਦਾ ਫ਼ੈਸਲਾ ਕੀਤਾ ਹੈ। ਤਿੰਨ ਸਾਲਾਂ ਅੰਦਰ ਪੂਰੀ ਖੇਤੀ ਜੈਵਿਕ ਤਕਨੀਕ ਨਾਲ ਕਰਨ ਲਈ 50 ਕਿਸਾਨਾਂ ਦੀ ਕਮੇਟੀ ਬਣਾਈ ਗਈ ਹੈ।
ਇਹ ਵੀ ਪੜ੍ਹੋ : ਨਜਾਇਜ਼ ਸੰਬੰਧਾਂ 'ਚ ਰੋੜਾ ਬਣੀ 3 ਸਾਲਾ ਮਾਸੂਮ ਨਾਲ ਹੈਵਾਨਗੀ, ਦਾਦੀ ਦੇ ਪ੍ਰੇਮੀ ਨੇ ਰੇਪ ਪਿੱਛੋਂ ਕੀਤਾ ਕਤਲ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਓਮੀਕਰੋਨ ਨੇ ਵਧਾਈ ਟੈਨਸ਼ਨ; ਦਿੱਲੀ ’ਚ ਵੀਕੈਂਡ ਕਰਫਿਊ ਦਾ ਐਲਾਨ
NEXT STORY