ਕੀਵ (ਏਜੰਸੀ)- ਯੂਕ੍ਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਸਮਝੌਤੇ ਨੂੰ ਵਧੀਆ ਦੱਸਿਆ ਹੈ, ਜਿਸ ’ਚ ਉਨ੍ਹਾਂ ਕਿਹਾ ਹੈ ਕਿ ਜੋ ਜਿੱਥੇ ਹੈ, ਉੱਥੇ ਰੁਕ ਜਾਵੇ। ਟਰੰਪ ਨੇ ਹਾਲ ਹੀ ’ਚ ਕਿਹਾ ਸੀ ਕਿ ਯੂਕ੍ਰੇਨ ਅਤੇ ਰੂਸ ਦੀ ਜੰਗ ਨੂੰ ਰੋਕਣ ਦਾ ਸਹੀ ਤਰੀਕਾ ਇਹੀ ਹੈ ਕਿ ਦੋਵਾਂ ਦੇਸ਼ਾਂ ਦੀਆਂ ਫੌਜਾਂ ਜਿੱਥੇ ਹਨ , ਉਹ ਉੱਥੇ ਹੀ ਰੁਕ ਜਾਣ। ਹਾਲਾਂਕਿ ਇਸ ਨੂੰ ਟਰੰਪ ਵੱਲੋਂ ਜ਼ੈਲੇਂਸਕੀ ’ਤੇ ਰੂਸੀ ਕਬਜ਼ੇ ਵਾਲੇ ਖੇਤਰ ਨੂੰ ਛੱਡਣ ਲਈ ਦਬਾਅ ਪਾਉਣ ਵਜੋਂ ਦੇਖਿਆ ਜਾ ਰਿਹਾ ਹੈ।
ਇਹ ਵੀ ਕਿਹਾ ਜਾ ਰਿਹਾ ਸੀ ਕਿ ਜੈਲੇਂਸਕੀ ਇਸ ਲਈ ਸਹਿਮਤ ਨਹੀਂ ਹੋਣਗੇ ਅਤੇ ਉਹ ਯੂਰਪੀਅਨ ਦੇਸ਼ਾਂ ਤੋਂ ਮਦਦ ਲੈਣਗੇ। ਨੋਰਡਿਕ ਦੇਸ਼ਾਂ ਦੇ ਦੌਰੇ ’ਤੇ ਗਏ ਜ਼ੈਲੇਂਸਕੀ ਨੇ ਬੁੱਧਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਇਕ ਵਧੀਆ ਸਮਝੌਤਾ ਦੱਸਿਆ ਹੈ ਪਰ ਮੈਨੂੰ ਯਕੀਨ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਨੂੰ ਸਵੀਕਾਰ ਨਹੀਂ ਕਰਨਗੇ। ਇਹ ਗੱਲ ਮੈਂ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਨੂੰ ਦੱਸ ਚੁੱਕਾ ਹਾਂ। ਜ਼ੈਲੇਂਸਕੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਬੁਡਾਪੇਸਟ ’ਚ ਟਰੰਪ ਅਤੇ ਪੁਤਿਨ ਵਿਚਾਲੇ ਹੋਣ ਵਾਲੀ ਮੁਲਾਕਾਤ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਅਮਰੀਕਾ 'ਚ ਇਕ ਹੋਰ ਪੰਜਾਬੀ ਨੌਜਵਾਨ ਤੋਂ ਵਾਪਰ ਗਿਆ ਵੱਡਾ ਹਾਦਸਾ ! ਸੜਕ 'ਤੇ ਵਿਛਾ'ਤੀਆਂ ਲਾਸ਼ਾਂ
NEXT STORY