ਸੁਲਤਾਨਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ 'ਚ ਬਘਿਆੜ ਦੇ ਆਤੰਕ ਦਰਮਿਆਨ ਸੁਲਤਾਨਪੁਰ ਦੇ ਮੋਤਿਗਰਪੁਰ ਇਲਾਕੇ 'ਚ ਆਪਣੀ ਮਾਂ ਨਾਲ ਸੌਂ ਰਹੀ 2 ਮਹੀਨੇ ਦੀ ਇਕ ਬੱਚੀ ਨੂੰ ਜੰਗਲੀ ਜਾਨਵਰ ਚੁੱਕ ਕੇ ਲੈ ਗਿਆ ਅਤੇ ਸਿਰ 'ਤੇ ਡੂੰਘੇ ਜ਼ਖ਼ਮ ਹੋਣ ਨਾਲ ਉਸ ਦੀ ਮੌਤ ਹੋ ਗਈ। ਜੰਗਲਾਤ ਅਧਿਕਾਰੀ ਅਮਿਤ ਕੁਮਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਮੋਤਿਗਰਪੁਰ ਥਾਣਾ ਖੇਤਰ ਸਥਿਤ ਕੋੜਰੀਆ ਪੁਰਵੇ 'ਚ ਕਿਸੇ ਜੰਗਲੀ ਜਾਨਵਰ ਵਲੋਂ ਇਕ ਬੱਚੀ ਨੂੰ ਚੁੱਕ ਕੇ ਲਿਜਾਉਣ ਦੀ ਸੂਚਨਾ ਮਿਲੀ ਹੈ। ਉਨ੍ਹਾਂ ਕਿਹਾ ਜੰਗਲਾਤ ਵਿਭਾਗ ਦੀ ਟੀਮ ਨਿਗਰਾਨੀ ਲਈ ਲਗਾਈ ਜਾ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੇ ਜੰਗਲੀ ਜਾਨਵਰ ਨੇ ਹਮਲਾ ਕੀਤਾ ਸੀ।
ਬੱਚੀ ਦੇ ਪਿਤਾ ਮੋਨੂੰ ਨੇ ਦੱਸਿਆ ਕਿ ਉਸ ਦੀ ਪਤਨੀ ਮੁਸਕਾਨ ਸੋਮਵਾਰ ਰਾਤ ਆਪਣੀ 2 ਮਹੀਨੇ ਦੀ ਬੱਚੀ ਕਾਜਲ ਨਾਲ ਛੱਪਰ ਹੇਠਾਂ ਸੌਂ ਰਹੀ ਸੀ ਅਤੇ ਇਸ ਦੌਰਾਨ ਕੋਈ ਜੰਗਲੀ ਜਾਨਵਰ ਬੱਚੀ ਨੂੰ ਚੁੱਕ ਕੇ ਲੈ ਗਿਆ। ਉਨ੍ਹਾਂ ਕਿਹਾ ਕਿ ਘਰੋਂ ਕੁਝ ਦੂਰੀ 'ਤੇ ਬੱਚੀ ਦੇ ਰੌਣ ਦੀ ਆਵਾਜ਼ ਸੁਣ ਕੇ ਉਹ ਅਤੇ ਨੇੜੇ-ਤੇੜੇ ਦੇ ਲੋਕ ਮੌਕੇ 'ਤੇ ਪਹੁੰਚੇ, ਉਦੋਂ ਤੱਕ ਜਾਨਵਰ ਉਸ ਨੂੰ ਛੱਡ ਕੇ ਦੌੜ ਗਿਆ। ਮੋਨੂੰ ਅਨੁਸਾਰ ਬੱਚੀ ਦੇ ਸਿਰ 'ਤੇ ਡੂੰਘੇ ਜ਼ਖ਼ਮ ਹੋ ਗਏ ਸਨ। ਉਸ ਨੂੰ ਸਿਹਤ ਕੇਂਦਰ ਲਿਜਾਇਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਮਤਾ ਨੇ PM ਮੋਦੀ ਤੇ ਗ੍ਰਹਿ ਮੰਤਰੀ ਤੋਂ ਕੀਤੀ ਅਸਤੀਫ਼ੇ ਦੀ ਮੰਗ, ਜਾਣੋ ਵਜ੍ਹਾ
NEXT STORY