ਸ਼ਿਲਾਂਗ (ਭਾਸ਼ਾ)- ਮੇਘਾਲਿਆ ਦੇ ਰੀ-ਭੋਈ ਜ਼ਿਲ੍ਹੇ 'ਚ ਇਕ ਗਰਭਵਤੀ ਔਰਤ ਨੂੰ ਸੋਮਵਾਰ ਨੂੰ ਐਂਬੂਲੈਂਸ ਜਾਂ ਵਾਹਨ ਦੀ ਕਮੀ ਕਾਰਨ ਬਾਂਸ ਦੇ ਸਟ੍ਰੈਚਰ 'ਤੇ ਲਿਟਾ ਕੇ 5 ਕਿਲੋਮੀਟਰ ਦੂਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਇਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। 5 ਕਿਲੋਮੀਟਰ ਦੀ ਮੁਸ਼ਕਲ ਯਾਤਰਾ ਦੌਰਾਨ ਹਾਈ ਬਲੱਡ ਪ੍ਰੈਸ਼ਰ ਕਾਰਨ ਔਰਤ ਦਰਦ ਨਾਲ ਜੂਝ ਰਹੀ ਸੀ ਪਰ ਸਮੇਂ 'ਤੇ ਉਸ ਨੂੰ ਸਿਹਤ ਕੇਂਦਰ ਪਹੁੰਚਾ ਦਿੱਤਾ ਗਿਆ।
ਪਥਰਖਮਾ ਭਾਈਚਾਰਕ ਸਿਹਤ ਕੇਂਦਰ ਦੇ ਇੰਚਾਰਜ ਡਾਕਟਰ ਸੀ. ਲਿੰਗਦੋਹ ਨੇ ਦੱਸਿਆ,''ਜਲੀਲਮ ਪਿੰਡ ਦੇ ਵਲੰਟੀਅਰਾਂ ਨੇ ਔਰਤ ਨੂੰ ਕਰੀਬ 5 ਕਿਲੋਮੀਟਰ ਦੂਰ ਹਸਪਤਾਲ ਤੱਕ ਲਿਆਉਣ ਲਈ ਵਾਰੀ-ਵਾਰੀ ਨਾਲ ਸਟ੍ਰੈਚਰ ਉਠਾਇਆ, ਕਿਉਂਕਿ ਉੱਥੇ ਕੋਈ ਐਂਬੂਲੈਂਸ ਜਾਂ ਵਾਹਨ ਉਪਲੱਬਧ ਨਹੀਂ ਸੀ।'' ਲਿੰਗਦੋਹ ਨੇ ਦੱਸਿਆ ਕਿ ਔਰਤ ਨੇ ਸੀ.ਐੱਚ.ਸੀ. 'ਚ ਇਕ ਬੱਚੀ ਨੂੰ ਜਨਮ ਦਿੱਤਾ, ਜਿਸ ਦਾ ਭਾਰ 4 ਕਿਲੋਗ੍ਰਾਮ ਤੋਂ ਕੁਝ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਮਾਂ ਅਤੇ ਬੱਚੀ ਦੋਵੇਂ ਸਿਹਤਮੰਦ ਹਨ। ਔਰਤ ਨੂੰ ਇਸ ਤਰ੍ਹਾਂ ਨਾਲ ਬਾਂਸ ਦੇ ਸਟ੍ਰੈਚਰ 'ਤੇ ਲਿਜਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਦੇਸ਼ ਭਰ ਦੇ ਲੋਕਾਂ ਨੇ ਪ੍ਰਸ਼ਾਸਨ ਦੀ ਸਖ਼ਤ ਆਲੋਚਨਾ ਕੀਤੀ।
ਨਿਤੀਸ਼ ਕੁਮਾਰ ਵਿਰੋਧੀ ਧਿਰ ਨੂੰ ਇਕਜੁੱਟ ਕਰਨ ’ਚ ਲੱਗੇ, ਕੇਜਰੀਵਾਲ ਨਾਲ ਦਿੱਲੀ ’ਚ ਕੀਤੀ ਮੁਲਾਕਾਤ
NEXT STORY