ਜੈਪੁਰ- ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਇਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਹੈ। ਜਿੱਥੇ ਇਕ ਸਕਾਰਪੀਓ ਗੱਡੀ ਨੂੰ ਅੱਗ ਲੱਗਣ ਕਾਰਨ ਇਕ ਨੌਜਵਾਨ ਜ਼ਿੰਦਾ ਸੜ ਗਿਆ। ਜਦੋਂ ਤੱਕ ਲੋਕ ਕਾਰ 'ਚੋਂ ਨੌਜਵਾਨ ਨੂੰ ਬਚਾਉਣ ਲਈ ਪਹੁੰਚੇ ਤਾਂ ਉਸ ਦੀ ਅੱਧੀ ਸੜੀ ਹੋਈ ਲਾਸ਼ ਹੀ ਮਿਲ ਸਕੀ। ਪੁਲਸ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਇਸ ਤੋਂ ਬਾਅਦ ਲਾਸ਼ ਨੂੰ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ- ਵੱਡਾ ਹਾਦਸਾ; ਨਹਿਰ 'ਚ ਡਿੱਗੀ ਕਾਰ, ਇਕ ਦੀ ਮੌਤ, 3 ਲੋਕ ਲਾਪਤਾ
ਅੱਧੀ ਰਾਤ ਨੂੰ ਕਾਰ ਦੇ ਅੰਦਰ ਬੈਠ ਕੇ ਸ਼ਰਾਬ ਪੀ ਰਿਹਾ ਸੀ ਨੌਜਵਾਨ
ਦਰਅਸਲ ਇਹ ਦਰਦਨਾਕ ਹਾਦਸਾ ਜੈਪੁਰ ਦੇ ਵਿਦਿਆਧਰ ਨਗਰ ਇਲਾਕੇ ਦੇ ਇਕ ਕਮਿਊਨਿਟੀ ਸੈਂਟਰ ਵਿਚ ਵਾਪਰਿਆ। ਜਿੱਥੇ ਐਤਵਾਰ ਸਵੇਰੇ ਲੋਕਾਂ ਨੂੰ ਇਕ ਗੱਡੀ ਵਿਚ ਅੱਧ ਸੜੀ ਹੋਈ ਲਾਸ਼ ਮਿਲੀ। ਜਾਂਚ 'ਚ ਪਤਾ ਲੱਗਾ ਕਿ ਨੌਜਵਾਨ ਸ਼ਨੀਵਾਰ ਦੇਰ ਰਾਤ ਸਕਾਰਪੀਓ ਦੇ ਅੰਦਰ ਜ਼ਿੰਦਾ ਸਾੜ ਗਿਆ ਸੀ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗਫਾਰ (20) ਵਜੋਂ ਹੋਈ ਹੈ। ਨੌਜਵਾਨ ਰਾਤ ਕਰੀਬ 1:30 ਵਜੇ ਸਕਾਰਪੀਓ ਗੱਡੀ 'ਚ ਬੈਠ ਕੇ ਨਸ਼ਾ ਕਰ ਰਿਹਾ ਸੀ। ਇਸ ਦੌਰਾਨ ਕਾਰ ਨੂੰ ਅੱਗ ਲੱਗ ਗਈ। ਸਕਾਰਪੀਓ ਨੂੰ ਅੱਗ ਲੱਗਣ ਕਾਰਨ ਅੰਦਰ ਬੈਠਾ ਗਫਾਰ ਜ਼ਿੰਦਾ ਸੜ ਗਿਆ।
ਇਹ ਵੀ ਪੜ੍ਹੋ- ਸੁਸ਼ਮਾ ਸਵਰਾਜ ਦੀ ਵਿਰਾਸਤ ਨੂੰ ਅੱਗੇ ਵਧਾਏਗੀ ਧੀ ਬਾਂਸੁਰੀ, BJP ਨੇ ਨਵੀਂ ਦਿੱਲੀ ਤੋਂ ਬਣਾਇਆ ਉਮੀਦਵਾਰ
ਨਹੀਂ ਪਤਾ ਸੀ ਕਿ ਕਾਰ ਅੰਦਰ ਨੌਜਵਾਨ ਸੀ- ਪੁਲਸ
ਮਾਮਲੇ ਦੀ ਜਾਂਚ ਕਰ ਰਹੇ SI ਦਿਨੇਸ਼ ਨੇ ਦੱਸਿਆ ਕਿ ਕਮਿਊਨਿਟੀ ਸੈਂਟਰ ਦੀ ਚਾਰਦੀਵਾਰੀ 'ਚ ਇਕ ਪੁਰਾਣੀ ਸਕਾਰਪੀਓ ਗੱਡੀ ਕਾਫੀ ਸਮੇਂ ਤੋਂ ਖੜ੍ਹੀ ਸੀ। ਨੌਜਵਾਨ ਨੇ ਇਸ ਕਾਰ ਦੇ ਅੰਦਰ ਬੈਠ ਕੇ ਸ਼ਰਾਬ ਪੀਤੀ। ਦੇਰ ਰਾਤ ਦੀ ਡਿਊਟੀ ’ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਪਤਾ ਲੱਗਾ ਕਿ ਇੱਥੇ ਇੱਕ ਕਾਰ ਨੂੰ ਅੱਗ ਲੱਗ ਗਈ ਹੈ। ਹਨ੍ਹੇਰਾ ਹੋਣ ਕਾਰਨ ਅੱਗ ’ਤੇ ਦੇਰ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ। ਸਾਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਇਸ ਦੇ ਅੰਦਰ ਕੋਈ ਨੌਜਵਾਨ ਹੋ ਸਕਦਾ ਹੈ ਕਿਉਂਕਿ ਗੱਡੀ ਖ਼ਰਾਬ ਪਾਰਕ ਕੀਤੀ ਸੀ ਅਤੇ ਇਸ 'ਚ ਕਿਸੇ ਦੇ ਹੋਣ ਦਾ ਕੋਈ ਸ਼ੱਕ ਨਹੀਂ ਸੀ। ਫਿਰ ਵੀ ਪੁਲਸ ਮੁਲਾਜ਼ਮਾਂ ਨੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਇਸ ਨੂੰ ਬੁਝਾਇਆ ਪਰ ਨੌਜਵਾਨ ਦੀ ਜਾਨ ਨਹੀਂ ਬਚਾਈ ਜਾ ਸਕੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਰਦਨਾਕ ਹਾਦਸਾ; ਕਾਰ ਦਰੱਖਤ ਨਾਲ ਟਕਰਾਉਣ ਕਾਰਨ ਤਿੰਨ ਬੱਚਿਆਂ ਸਮੇਤ 5 ਦੀ ਮੌਤ
NEXT STORY