ਮੁੰਬਈ- ਮੁੰਬਈ ਦੇ ਏਅਰਪੋਰਟ 'ਤੇ 20 ਅਵਾਰਾ ਕੁੱਤਿਆਂ ਨੂੰ ਪਛਾਣ ਪੱਤਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਏਅਰਪੋਰਟ ਦੇ ਬਾਹਰ ਸ਼ਹਿਰ ਦੇ 20 ਅਵਾਰਾ ਕੁੱਤਿਆਂ ਦੇ ਇਕ ਝੁੰਡ ਨੂੰ ਬੀਤੇ ਸ਼ਨੀਵਾਰ ਸਵੇਰੇ ਪਛਾਣ ਪੱਤਰ (ਆਧਾਰ ਕਾਰਡ) ਦਿੱਤੇ ਗਏ। ਇਹ ਆਧਾਰ ਕਾਰਡ ਇਨ੍ਹਾਂ ਕੁੱਤਿਆਂ ਦੇ ਗਲ਼ੇ 'ਚ ਲਟਕਾਏ ਗਏ ਹਨ। ਇਸ ਪਛਾਣ ਪੱਤਰ 'ਚ ਕਿਊ.ਆਰ. ਕੋਡ ਹੁੰਦਾ ਹੈ, ਜਿਸ ਨੂੰ ਸਕੈਨ ਕਰਨ 'ਤੇ ਸੰਬੰਧਤ ਕੁੱਤੇ ਨਾਲ ਜੁੜੀ ਜਾਣਕਾਰੀ ਯਾਨੀ ਉਸ ਦਾ ਨਾਮ, ਟੀਕਾਕਰਨ, ਨਸਬੰਦੀ ਅਤੇ ਮੈਡੀਕਲ ਵੇਰਵੇ ਨਾਲ ਉਸ ਦੀ ਫੀਡਰ ਦੀ ਜਾਣਕਾਰੀ ਮਿਲ ਜਾਂਦੀ ਹੈ।
ਇਕ ਨਿਊਜ਼ ਚੈਨਲ ਦੀ ਰਿਪੋਰਟ ਅਨੁਸਾਰ ਇਕ ਟੀਮ ਵਲੋਂ ਕਾਫ਼ੀ ਉਤਸ਼ਾਹ ਨਾਲ ਇਹ ਪਛਾਣ ਪੱਤਰ ਕੁੱਤਿਆਂ ਦੇ ਗਲ਼ੇ 'ਚ ਪਾਏ ਗਏ। ਦੇਸ਼ ਦੀ ਸਭ ਤੋਂ ਅਮੀਰ ਮਹਾਨਗਰਪਾਲਿਕਾ ਬੀ.ਐੱਮ.ਸੀ. ਨੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮਿਨਲ 1 ਦੇ ਬਾਹਰ ਇਨ੍ਹਾਂ ਕੁੱਤਿਆਂ ਨੂੰ ਟੀਕਾ ਲਗਾਇਆ। ਇਹ ਪਹਿਲ ‘pawfriend.in’ ਨਾਮ ਦੀ ਸੰਸਥਾ ਵਲੋਂ ਸ਼ੁਰੂ ਹੋਈ ਹੈ। ਇਸੇ ਸੰਸਥਾ ਨੇ ਕੁੱਤਿਆਂ ਲਈ ਇਹ ਖ਼ਾਸ ਪਛਾਣ ਪੱਤਰ ਤਿਆਰ ਕੀਤੇ ਹਨ। ਸਾਇਨ ਦੇ ਇਕ ਇੰਜੀਨੀਅਰ ਅਕਸ਼ੈ ਰਿਡਲਾਨ ਨੇ ਇਸ ਪਹਿਲ ਨੂੰ ਸ਼ੁਰੂ ਕੀਤਾ ਹੈ। ਅਕਸ਼ੈ ਅਨੁਸਾਰ ਕਿਊ.ਆਰ. ਕੋਡ ਟੈਗ ਨੂੰ ਠੀਕ ਕਰਨ ਅਤੇ ਕੁੱਤਿਆਂ ਨੂੰ ਟੀਕਾ ਲਗਾਉਣ ਲਈ ਉਨ੍ਹਾਂ ਦਾ ਪਿੱਛਾ ਵੀ ਕਰਨਾ ਪਿਆ। ਇਸ ਆਧਾਰ ਕਾਰਡ ਨਾਲ ਇਹ ਫ਼ਾਇਦਾ ਹੋਵੇਗਾ ਕਿ ਜੇਕਰ ਕੋਈ ਪਾਲਤੂ ਜਾਨਵਰ ਗੁਆਚ ਜਾਂਦਾ ਹੈ ਤਾਂ ਕਿਊ.ਆਰ. ਕੋਡ ਟੈਗ ਦੀ ਮਦਦ ਨਾਲ ਉਸ ਨੂੰ ਉਸ ਦੇ ਪਰਿਵਾਰ ਨਾਲ ਮੁੜ ਮਿਲਾਇਆ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਮੋਦੀ ਦੀ ਫਰਾਂਸ, UAE ਫੇਰੀ ਦੇ ਸਕਾਰਾਤਮਕ ਨਤੀਜੇ ਹੋਣਗੇ : ਪੁਰੀ
NEXT STORY