ਵੈੱਬ ਡੈਸਕ- ਜੇਕਰ ਤੁਸੀਂ ਆਪਣੇ ਆਧਾਰ ਕਾਰਡ 'ਚ ਨਾਮ, ਪਤਾ, ਮੋਬਾਇਲ ਨੰਬਰ ਜਾਂ ਫੋਟੋ ਅਪਡੇਟ ਕਰਾਉਣ ਦੀ ਸੋਚ ਰਹੇ ਹੋ, ਤਾਂ ਹੁਣ ਇਸ ਲਈ ਪਹਿਲਾਂ ਨਾਲੋਂ ਵੱਧ ਪੈਸੇ ਦੇਣੇ ਪੈਣਗੇ। ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (UIDAI) ਨੇ ਆਧਾਰ ਨਾਲ ਜੁੜੀਆਂ ਅਪਡੇਟ ਸੇਵਾਵਾਂ ਦੀ ਫੀਸ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ : 160 ਦਿਨਾਂ ਤੱਕ Recharge ਦੀ ਟੈਨਸ਼ਨ ਖ਼ਤਮ, BSNL ਦਾ ਧਮਾਕੇਦਾਰ ਆਫ਼ਰ
ਨਾਮ, ਪਤਾ ਤੇ ਮੋਬਾਈਲ ਨੰਬਰ ਅਪਡੇਟ ਦੀ ਨਵੀਂ ਫੀਸ
UIDAI ਦੇ ਨਵੇਂ ਨਿਯਮਾਂ ਅਨੁਸਾਰ:
- ਆਧਾਰ 'ਚ ਨਾਮ, ਪਤਾ, ਮੋਬਾਇਲ ਨੰਬਰ ਜਾਂ ਜਨਮ ਤਾਰੀਕ ਬਦਲਣ ਲਈ ਹੁਣ 75 ਰੁਪਏ ਦੇਣੇ ਪੈਣਗੇ। (ਪਹਿਲਾਂ ਇਹ ਫੀਸ 50 ਰੁਪਏ ਸੀ)
- ਬਾਇਓਮੈਟਰਿਕ ਅਪਡੇਟ ਜਿਵੇਂ ਫੋਟੋ, ਉਂਗਲੀਆਂ ਦੇ ਨਿਸ਼ਾਨ ਜਾਂ ਅੱਖਾਂ ਦੀ ਸਕੈਨਿੰਗ ਬਦਲਣ ਲਈ ਪਹਿਲਾਂ 100 ਰੁਪਏ ਲੱਗਦੇ ਸਨ, ਜੋ ਹੁਣ ਵਧਾ ਕੇ 125 ਰੁਪਏ ਕਰ ਦਿੱਤੇ ਗਏ ਹਨ।
- ਇਹ ਵਧੀਆਂ ਹੋਈਆਂ ਫੀਸਾਂ 30 ਸਤੰਬਰ 2028 ਤੱਕ ਲਾਗੂ ਰਹਿਣਗੀਆਂ। ਇਸ ਤੋਂ ਬਾਅਦ UIDAI ਮੁੜ ਸਮੀਖਿਆ ਕਰੇਗਾ।
ਬੱਚਿਆਂ ਲਈ ਅਪਡੇਟ ਮੁਫ਼ਤ
UIDAI ਨੇ ਸਪੱਸ਼ਟ ਕੀਤਾ ਹੈ ਕਿ ਬੱਚਿਆਂ ਦੇ ਬਾਇਓਮੈਟਰਿਕ ਅਪਡੇਟ ਅਜੇ ਵੀ ਮੁਫ਼ਤ ਰਹਿਣਗੇ।
ਬੱਚਿਆਂ ਦਾ ਡਾਟਾ ਤਿੰਨ ਪੜਾਆਂ 'ਚ ਅਪਡੇਟ ਹੁੰਦਾ ਹੈ –
- ਪਹਿਲੀ ਵਾਰ 5 ਸਾਲ ਦੀ ਉਮਰ 'ਚ
- ਫਿਰ 5 ਤੋਂ 7 ਸਾਲ ਦੇ ਵਿਚਕਾਰ
- ਅਤੇ ਆਖਰੀ ਵਾਰ 15 ਤੋਂ 17 ਸਾਲ ਦੇ ਵਿਚਕਾਰ
- ਇਹ ਅਪਡੇਟ ਲਾਜ਼ਮੀ ਹਨ ਪਰ ਇਸ ਲਈ ਕੋਈ ਫੀਸ ਨਹੀਂ ਲੱਗੇਗੀ।
ਇਹ ਵੀ ਪੜ੍ਹੋ : WhatsApp ਨੂੰ ਟੱਕਰ ਦੇਣ ਆਇਆ ਹੈ ਇਹ ਨਵਾਂ ਐਪ, ਲਾਂਚ ਹੁੰਦੇ ਹੀ ਬਣਿਆ No.1
ਘਰ ਬੈਠੇ ਆਧਾਰ ਅਪਡੇਟ ਲਈ ਵੀ ਵਧੀ ਕੀਮਤ
- UIDAI ਨੇ ਉਨ੍ਹਾਂ ਲੋਕਾਂ ਲਈ ਡੋਰਸਟੈਪ ਸਰਵਿਸ ਸ਼ੁਰੂ ਕੀਤੀ ਹੈ ਜੋ ਆਧਾਰ ਸੇਵਾ ਕੇਂਦਰ ਨਹੀਂ ਜਾ ਸਕਦੇ। ਇਸ ਦੀਆਂ ਕੀਮਤਾਂ ਇਹ ਹਨ:
- ਪਹਿਲਾਂ ਵਿਅਕਤੀ ਲਈ ਘਰ ਆਉਣ ਦੀ ਫੀਸ 700 ਰੁਪਏ (GST ਸਮੇਤ) ਹੈ
- ਜੇਕਰ ਉਸੇ ਘਰ ਦੇ ਹੋਰ ਮੈਂਬਰ ਵੀ ਅਪਡੇਟ ਕਰਵਾਉਣਾ ਚਾਹੁੰਦੇ ਹਨ ਤਾਂ ਹਰ ਵਿਅਕਤੀ ਲਈ 350 ਰੁਪਏ ਦੇਣੇ ਹੋਣਗੇ।
- ਇਸ ਸੇਵਾ ਰਾਹੀਂ ਆਧਾਰ ਇਨਰੋਲਮੈਂਟ, ਬਾਇਓਮੈਟਰਿਕ ਅਪਡੇਟ, ਮੋਬਾਇਲ ਨੰਬਰ ਲਿੰਕ ਕਰਨ ਵਰਗੇ ਕੰਮ ਕੀਤੇ ਜਾਣਗੇ।
ਕਿਉਂ ਵਧਾਈਆਂ ਗਈਆਂ ਫੀਸਾਂ?
UIDAI ਨੇ ਕਿਹਾ ਕਿ ਆਧਾਰ ਅਪਡੇਟ ਫੀਸ ਨੂੰ ਲਗਭਗ 5 ਸਾਲ ਬਾਅਦ ਸੋਧਿਆ ਗਿਆ ਹੈ। ਮਹਿੰਗਾਈ, ਤਕਨਾਲੋਜੀ ਦੀ ਵੱਧ ਰਹੀ ਲਾਗਤ ਅਤੇ ਸੇਵਾਵਾਂ ਦੇ ਵਿਸਥਾਰ ਨੂੰ ਧਿਆਨ 'ਚ ਰੱਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ। ਹਾਲਾਂਕਿ, ਸਰਕਾਰ ਦਾ ਮੰਨਣਾ ਹੈ ਕਿ ਹੋਰ ਸਰਕਾਰੀ ਸੇਵਾਵਾਂ ਦੇ ਮੁਕਾਬਲੇ ਇਹ ਫੀਸ ਹਾਲੇ ਵੀ ਕਾਫ਼ੀ ਕਿਫ਼ਾਇਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੁੱਕਿਆ ਗਿਆ ਇਕ ਹੋਰ ਜਾਸੂਸ ! ਪਾਕਿਸਤਾਨ ਤੇ ISI ਲਈ ਕਰਦਾ ਸੀ ਜਾਸੂਸੀ
NEXT STORY