ਅਹਿਮਦਾਬਾਦ — ਆਮ ਆਦਮੀ ਪਾਰਟੀ (ਆਪ) ਨੇ ਆਗਾਮੀ ਗੁਜਰਾਤ ਚੋਣਾਂ 'ਚ 9 ਵਿਧਾਨਸਭਾ ਸੀਟਾਂ ਲਈ ਵੀਰਵਾਰ ਨੂੰ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ। 'ਆਪ' ਨੇ ਇਸ ਤੋਂ ਕਰੀਬ ਇਕ ਮਹੀਨੇ ਪਹਿਲਾਂ 11 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਪਾਰਟੀ ਨੇ ਸੂਬੇ ਦੀਆਂ ਕੁੱਲ 182 ਵਿਧਾਨਸਭਾ ਸੀਟਾਂ 'ਚੋਂ 20 ਸੀਟਾਂ ਲਈ ਆਪਣੇ ਉਮੀਦਵਾਰਾਂ ਦੇ ਨਾਂ ਐਲਾਨ ਕਰ ਦਿੱਤੇ ਹਨ। ਗੁਜਰਾਤ 'ਚ ਵਿਧਾਨ ਸਭਾ ਚੋਣਾਂ ਦੋ ਪੜਾਅ 'ਚ 9 ਅਤੇ 14 ਦਸੰਬਰ ਨੂੰ ਹੋਣੀਆਂ ਹਨ ਅਤੇ ਨਤੀਜਾ 18 ਦਸੰਬਰ ਨੂੰ ਐਲਾਨਿਆ ਜਾਵੇਗਾ।
'ਆਪ' ਦੇ ਬੁਲਾਰੇ ਹਰਸ਼ਿਲ ਨਾਇਕ ਨੇ ਕਿਹਾ ਕਿ ਦੂਜੀ ਸੂਚੀ ਅਧੀਨ ਪਾਰਟੀ ਨੇ ਗਾਂਧੀਨਗਰ (ਉਤਰ), ਬੋਟਾਦ, ਕਾਤਰਗਾਮ, ਰਾਜਕੋਟ (ਪੂਰਵ), ਸੂਰਤ (ਪੂਰਵ), ਕਾਰੰਜ, ਪਾਲਨਪੁਰ, ਗਾਂਧੀਧਾਮ ਅਤੇ ਜਾਮਨਗਰ (ਗ੍ਰਾਮੀਣ) ਸੀਟ 'ਤੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਇਨ੍ਹਾਂ 'ਚ ਤਿੰਨ ਸੀਟਾਂ ਰਾਜਕੋਟ (ਪੂਰਵ), ਪਾਲਨਪੁਰ ਅਤੇ ਜਾਮਨਗਰ (ਗ੍ਰਾਮੀਣ) ਤੋਂ ਵਰਤਮਾਨ 'ਚ ਕਾਂਗਰਸ ਦੇ ਉਮੀਦਵਾਰ ਹਨ, ਜਦਕਿ ਬਾਕੀ 6 ਸੀਟਾਂ ਭਾਜਪਾ ਦੇ ਕੋਲ ਹਨ।
ਇਨ੍ਹਾਂ ਸੀਟਾਂ 'ਚੋਂ ਜਿਨ੍ਹਾਂ ਉਮੀਦਵਾਰਾਂ ਦੇ ਨਾਂ ਨੂੰ ਮਨਜ਼ੂਰ ਕੀਤੇ ਗਏ ਹਨ ਉਹ ਗੁਨਵੰਤ ਪਟੇਲ (ਗਾਂਧੀਨਗਰ ਉਤਰ), ਜੀਲੂਭਾਈ ਭਾਵਲਿਆ (ਬੋਟਾਦ), ਨਾਗਜੀਭਾਈ ਅੰਬਾਲਿਆ (ਕਾਤਰਗਾਮ), ਅਜਿਤ ਲੋਕਹਿਲ(ਰਾਜਕੋਟ ਪੂਰਵ), ਸਲੀਮ ਮੁਲਤਾਨੀ (ਸੂਰਤ ਪੂਰਵ), ਜਿਗਨੇਸ਼ ਮੇਹਤਾ (ਕਾਰੰਜ), ਰਮੇਸ਼ ਨਭਾਨੀ(ਪਾਲਨਪੁਰ), ਗੋਵਿੰਦ ਦਨਿਚਾ(ਗਾਂਧੀਧਾਮ) ਅਤੇ ਪਰੇਸ਼ ਭੰਦੇਰੀ (ਜਾਮਨਗਰ ਗ੍ਰਾਮੀਣ) ਹਨ।
ਗੋਡਸੇ ਮੰਦਰ ਮਾਮਲਾ: ਪੀ.ਐੱਮ. ਮੋਦੀ 'ਤੇ ਭੜਕੇ ਕੁਮਾਰ ਵਿਸ਼ਵਾਸ
NEXT STORY