ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ 2015 ਦੀਆਂ ਚੋਣਾਂ 'ਚ ਜਿੱਤੀਆਂ ਗਈਆਂ ਸੀਟਾਂ ਦੇ ਮੁਕਾਬਲੇ ਜ਼ਿਆਦਾ ਸੀਟਾਂ ਜਿੱਤਣ ਦਾ ਟੀਚਾ ਤੈਅ ਕਰਨ ਦੀ ਜ਼ਰੂਰਤ ਹੈ। ਇਹ ਗੱਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਪਾਰਟੀ ਮੈਂਬਰਾਂ ਨੂੰ ਕਹੀ। ਦੱਸਣਯੋਗ ਹੈ ਕਿ 2015 ਦੀਆਂ ਵਿਧਾਨ ਸਭਾ ਚੋਣਾਂ 'ਚ 'ਆਪ' ਨੇ 70 'ਚੋਂ 67 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਉਨ੍ਹਾਂ ਨੇ 8ਵੇਂ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ 'ਚ ਪਾਰਟੀ ਦੇ ਮੈਂਬਰਾਂ ਨੂੰ ਕਿਹਾ,''ਵਿਧਾਨ ਸਭਾ ਚੋਣਾਂ 'ਚ ਸਿਰਫ਼ ਇਕ ਮਹੀਨੇ ਤੋਂ ਥੋੜ੍ਹਾ ਸਮਾਂ ਬਚਿਆ ਹੋਇਆ ਹੈ ਅਤੇ ਦਿੱਲੀ 'ਆਪ' ਪਾਰਟੀ ਦਾ ਗੜ੍ਹ ਹੈ, ਜਿੱਥੋਂ ਇਸ ਦੀ ਸ਼ੁਰੂਆਤ ਹੋਈ, ਇਸ ਲਈ ਸਾਨੂੰ ਮਜ਼ਬੂਤੀ ਨਾਲ ਚੋਣਾਂ ਲੜਨੀਆਂ ਹੋਣਗੀਆਂ।''
ਉਨ੍ਹਾਂ ਨੇ ਕਿਹਾ,''ਸਾਡਾ ਟੀਚਾ ਵੀ ਬਹੁਤ ਵੱਡਾ ਹੈ। ਪਿਛਲੀ ਵਾਰ ਅਸੀਂ 67 ਸੀਟਾਂ ਜਿੱਤੀਆਂ ਅਤੇ ਇਸ ਵਾਰ ਸਾਨੂੰ ਉਸ ਤੋਂ ਘੱਟ ਨਹੀਂ ਸਗੋਂ ਉਸ ਤੋਂ ਵਧ ਹਾਸਲ ਕਰਨੀਆਂ ਚਾਹੀਦੀਆਂ ਹਨ।'' ਇਸ ਦੌਰਾਨ ਪਾਰਟੀ ਦੇ ਮੈਂਬਰ '70 'ਚੋਂ 70' ਦੇ ਨਾਅਰੇ ਲੱਗਾ ਰਹੇ ਸਨ। ਆਮ ਆਦਮੀ ਪਾਰਟੀ ਇਸ ਵਾਰ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਸਲਾਹਕਾਰ ਕੰਪਨੀ 'ਆਈ-ਪੀ.ਏ.ਸੀ.' ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਲੜ ਰਹੀ ਹੈ। ਉਨ੍ਹਾਂ ਨੇ ਕਿਹਾ,''ਮੇਰੀ ਸਲਾਹ ਹੈ ਕਿ ਜਦੋ ਲੋਕ (ਮੈਂਬਰ ਜਾਂ ਵਲੰਟੀਅਰ) ਬਾਹਰੋਂ ਆਏ ਹਨ, ਉਹ ਆਉਣ ਵਾਲੀਆਂ ਚੋਣਾਂ 'ਚ ਜੋ ਵੀ ਜ਼ਿੰਮੇਵਾਰੀ ਲੈਣਾ ਚਾਹੁਣ, ਉਨ੍ਹਾਂ ਨੂੰ ਲੈਣੀ ਚਾਹੀਦੀ ਹੈ।''
ਊਧਵ ਨੇ ਕਾਂਗਰਸ-NCP ਨਾਲ ਹੱਥ ਮਿਲਾ ਕੇ ਸਹੀ ਨਹੀਂ ਕੀਤਾ : ਰਾਜ ਠਾਕਰੇ
NEXT STORY