ਨਵੀਂ ਦਿੱਲੀ (ਵਾਰਤਾ)- ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਰਾਜੇਂਦਰ ਨਗਰ ਦੀ ਘਟਨਾ ਲਈ ਜ਼ਿੰਮੇਵਾਰ ਉੱਪ ਰਾਜਪਾਲ ਵੀ.ਕੇ. ਸਕਸੈਨਾ ਦੀ ਬਰਖ਼ਾਸਤਗੀ ਅਤੇ ਦੇਸ਼ ਭਰ 'ਚ ਕੋਚਿੰਗ ਸੈਂਟਰਾਂ ਨੂੰ ਰੈਗੂਲੇਟ ਕਰਨ ਲਈ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਸੰਸਦ ਕੰਪਲੈਕਸ 'ਚ ਪ੍ਰਦਰਸ਼ਨ ਕੀਤਾ। 'ਆਪ' ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ, ਡਾ. ਸੰਦੀਪ ਪਾਠਕ, ਐੱਨ.ਡੀ. ਗੁਪਤਾ ਸਮੇਤ ਹੋਰ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਰਾਜੇਂਗਰ ਨਗਰ ਦੀ ਕੋਚਿੰਗ 'ਚ ਹੋਏ ਦੁਖ਼ਦ ਹਾਦਸੇ ਦੇ ਜ਼ਿੰਮੇਵਾਰ ਦਿੱਲੀ ਦੇ ਉੱਪ ਰਾਜਪਾਲ ਅਤੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਸੰਜੇ ਸਿੰਘ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਮੰਤਰੀਆਂ ਨੂੰ ਵਾਰ-ਵਾਰ ਨਿਰਦੇਸ਼ ਦੇਣ ਦੇ ਬਾਵਜੂਦ ਉੱਪ ਰਾਜਪਾਲ ਦੇ ਅਧੀਨ ਅਧਿਕਾਰੀਆਂ ਨੇ ਨਾਲਿਆਂ ਦੀ ਡੀਸਿੰਲਟਿੰਗ ਨਹੀਂ ਕਰਵਾਈ, ਜਿਸ ਕਾਰਨ ਰਾਜੇਂਦਰ ਨਗਰ 'ਚ ਇਹ ਦੁਖ਼ਦ ਹਾਦਸਾ ਹੋਇਆ। ਦਿੱਲੀ ਸਰਕਾਰ ਨੂੰ ਬਦਨਾਮ ਕਰਨ ਅਤੇ ਦਿੱਲੀ ਵਾਲਿਆਂ ਦਾ ਜੀਵਨ ਨਰਕ ਬਣਾਉਣ ਲਈ ਜਾਣਬੁੱਝ ਕੇ ਅਧਿਕਾਰੀਆਂ ਨੇ ਨਾਲਿਆਂ ਦੀ ਸਫ਼ਾਈ ਨਹੀਂ ਕੀਤੀ।
ਸੰਜੇ ਸਿੰਘ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਦਿੱਲੀ ਸਰਕਾਰ ਦੀਆਂ ਸ਼ਕਤੀਆਂ ਖੋਹ ਲਈਆਂ ਗਈਆਂ ਅਤੇ ਉੱਪ ਰਾਜਪਾਲ ਦੇ ਡੰਡੇ ਨਾਲ ਦਿੱਲੀ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਕੇਂਦਰ ਸਰਕਾਰ ਤੋਂ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਕੋਚਿੰਗ ਸੈਂਟਰਾਂ ਨੂੰ ਰੈਗੂਲੇਟ ਨਹੀਂ ਕੀਤਾ ਗਿਆ। ਰਾਜੇਂਦਰ ਨਗਰ ਦੀ ਇਹ ਘਟਨਾ ਉਸ ਦਾ ਨਤੀਜਾ ਹੈ। ਸਾਡੇ ਮੰਤਰੀ ਪਹਿਲਾਂ ਤੋਂ ਹੀ ਨਾਲਿਆਂ ਦੀ ਸਫ਼ਾਈ ਦੀ ਗੱਲ ਕਰ ਰਹੇ ਸਨ, ਫਿਰ ਵੀ ਉਸ ਨੂੰ ਜਾਣਬੁੱਝ ਨਹੀਂ ਹੋਣ ਦਿੱਤਾ ਗਿਆ ਤਾਂਕਿ ਦਿੱਲੀ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ ਅਤੇ ਦਿੱਲੀ ਵਾਲਿਆਂ ਦਾ ਜੀਵਨ ਨਰਕ ਬਣਾਇਆ ਜਾ ਸਕੇ। ਇਸ ਲਈ ਸਿੱਧੇ-ਸਿੱਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਪ ਰਾਜਪਾਲ ਜ਼ਿੰਮੇਵਾਰ ਹੈ। ਦੱਸਣਯੋਗ ਹੈ ਕਿ ਰਾਜੇਂਦਰ ਨਗਰ 'ਚ ਇਕ ਕੋਚਿੰਗ ਸੈਂਟਰ ਦੇ ਬੇਸਮੈਂਟ 'ਚ ਸ਼ਨੀਵਾਰ ਨੂੰ ਪਾਣੀ ਭਰਨ ਨਾਲ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਨੂੰ ਮਿਲੀ 320 ਇਲੈਕਟ੍ਰਿਕ ਬੱਸਾਂ ਦੀ ਸੌਗਾਤ, ਉਪ ਰਾਜਪਾਲ ਨੇ ਵਿਖਾਈ ਹਰੀ ਝੰਡੀ
NEXT STORY