ਅਹਿਮਦਾਬਾਦ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰਾ ਯੋਗੀ ਆਦਿਤਿਆਨਾਥ ਨੇ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਦਾ ਜ਼ਿਕਰ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਸਾਡੇ ਜਾਂਬਾਜ਼ ਪਾਇਲਟ ਨੂੰ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ ਹੈ।
ਗੁਜਰਾਤ ਦੇ ਜੁਨਾਗੜ੍ਹ ਸ਼ਹਿਰ 'ਚ ਸ਼ਿਵਰਾਤਰੀ ਮੇਲੇਦੌਰਾਨ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਯੋਗੀ ਨੇ ਕਿਹਾ ਕਿ ਮੋਦੀ ਇਕ ਮਜ਼ਬੂਤ ਪ੍ਰਧਾਨ ਮੰਤਰੀ ਹਨ। ਉਨ੍ਹਾਂ ਕਿਹਾ, 'ਇਸ ਸਮਾਂ ਸੀ ਜਦੋਂ ਪਾਕਿਸਤਾਨ ਸਾਡੇ 'ਤੇ ਅੰਨ੍ਹੇਵਾਹ ਹਮਲੇ ਕਰਦਾ ਸੀ। ਅਸੀਂ ਜਾਣਦੇ ਹਾਂ ਕਿ ਅਤੀਤ 'ਚ ਉਨ੍ਹਾਂ ਦੀ ਗ੍ਰਿਫਤ ਨਾਲ ਫੌਜੀਆਂ ਦੀ ਸੁਰੱਖਿਅਤ ਰਿਹਾਈ ਕਿੰਨੀ ਮੁਸ਼ਕਿਲ ਸੀ।
ਯੋਗੀ ਨੇ ਕਿਹਾ, 'ਇਸ ਵਾਰ, ਸਾਡੇ ਹਵਾਈ ਫੌਜ ਦੇ ਬਹਾਦਰ ਪਾਇਲਟਾਂ ਨੇ ਪਾਕਿਸਤਾਨ ਦੇ ਲੜਾਕੂ ਜਹਾਜ਼ਾਂ ਨੂੰ ਭਾਰਤੀ ਖੇਤਰ 'ਚ ਵੜ੍ਹ ਤੋਂ ਪਹਿਲਾਂ ਹੀ ਤਬਾਹ ਕਰ ਦਿੱਤਾ। 'ਉਨ੍ਹਾਂ ਕਿਹਾ, 'ਮੋਦੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਸਮਝੌਤਾ ਨਹੀਂ ਕਰਾਂਗੇ। ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਫੌਜੀਆਂ ਨੂੰ ਕੁਝ ਹੋਇਆ ਤਾਂ ਉਸ ਨੂੰ ਨਤੀਜੇ ਭੁਗਤਨੇ ਹੋਣਗੇ। ਇਕ ਮਜ਼ਬੂਤ ਪ੍ਰਧਾਨ ਮੰਤਰੀ ਹੀ ਅਜਿਹੀ ਇੱਛਾ ਸ਼ਕਤੀ ਦਿਖਾ ਸਕਦਾ ਹੈ।'
ਕਾਰਗਿਲ ਦੇ ਹੀਰੋ ਏਅਰ ਮਾਰਸ਼ਲ ਨਾਂਬਿਆਰ ਪੱਛਮੀ ਕਮਾਨ ਦੇ ਮੁਖੀ ਨਿਯੁਕਤ
NEXT STORY