ਨੈਸ਼ਨਲ ਡੈਸਕ-ਰਾਜਧਾਨੀ ਦਿੱਲੀ ਤੋਂ ਬਾਅਦ ਮੁੰਬਈ 'ਚ ਕੋਰੋਨਾ ਦੇ ਮਾਮਲਿਆਂ 'ਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਮੁੰਬਈ 'ਚ ਪਿਛਲੇ 24 ਘੰਟਿਆਂ 'ਚ 1,377 ਨਵੇਂ ਮਾਮਲੇ ਸਾਮਹਣੇ ਆਏ ਹਨ ਜੋਕਿ ਪਿਛਲੇ ਦਿਨ ਤੋਂ 70 ਫੀਸਦੀ ਜ਼ਿਆਦਾ ਹਨ। ਦੱਸ ਦਈਏ ਕਿ ਦੇਸ਼ 'ਚ ਓਮੀਕ੍ਰੋਨ ਵੇਰੀਐਂਟ ਦੇ ਆਉਣ ਤੋਂ ਬਾਅਦ ਕੋਵਿਡ ਦੇ ਮਾਮਲਿਆਂ 'ਚ ਤੇਜ਼ੀ ਦੇਖੀ ਜਾ ਰਹੀ ਹੈ। ਹੁਣ ਤੱਕ ਕੋਵਿਡ ਦੀ ਤੀਸਰੀ ਲਹਿਰ ਨੂੰ ਲੈ ਕੇ ਕਈ ਰਿਪੋਰਟਾਂ ਜਾਰੀ ਹੋ ਚੁੱਕੀਆਂ ਹਨ ਜਿਸ 'ਚ ਕਿਹਾ ਗਿਆ ਹੈ ਕਿ ਮੱਧ ਜਨਵਰੀ ਤੋਂ ਲੈ ਕੇ ਫਰਵਰੀ ਦੇ ਅੰਤ ਤੱਕ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਸਿਖਰ 'ਤੇ ਹੋਵੇਗੀ।
ਇਹ ਵੀ ਪੜ੍ਹੋ : ਕੇਰਲ 'ਚ ਓਮੀਕ੍ਰੋਨ ਦੇ 7 ਨਵੇਂ ਮਾਮਲੇ ਆਏ ਸਾਹਮਣੇ
ਮਹਾਰਾਸ਼ਟਰ ਦੀ ਸਕੂਲ ਸਿੱਖਿਆ ਮੰਤਰੀ ਵਰਸ਼ਾ ਗਾਇਕਵਾੜ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹਨ। ਗਾਇਕਵਾੜ ਪਿਛਲੇ ਸਾਲ ਵੀ ਵਾਇਰਸ ਨਾਲ ਇਨਫੈਕਟਿਡ ਹੋਈ ਸੀ ਅਤੇ ਉਹ ਸੂਬਾ ਵਿਧਾਨ ਸਭਾ ਦੇ ਜਾਰੀ ਸਰਦ ਰੁੱਤ ਸੈਸ਼ਨ 'ਚ ਹਿੱਸਾ ਲੈ ਰਹੇ ਸਨ। ਉਨ੍ਹਾਂ ਨੇ ਸੋਮਵਾਰ ਨੂੰ ਸੂਬਾ ਵਿਧਾਨ ਪ੍ਰੀਸ਼ਦ 'ਚ ਆਪਣੇ ਮੰਤਰਾਲਾ ਨਾਲ ਸੰਬੰਧਿਤ ਵੱਖ-ਵੱਖ ਸਵਾਲਾਂ ਦੇ ਜਵਾਬ ਦਿੱਤੇ।
ਇਹ ਵੀ ਪੜ੍ਹੋ : ਇੰਗਲੈਂਡ 'ਚ ਨਵੇਂ ਸਾਲ ਤੋਂ ਪਹਿਲਾਂ ਕੋਰੋਨਾ ਨਾਲ ਜੁੜੀਆਂ ਹੋਰ ਪਾਬੰਦੀਆਂ ਲਾਉਣ ਤੋਂ ਬ੍ਰਿਟਿਸ਼ ਸਰਕਾਰ ਨੇ ਕੀਤਾ ਇਨਕਾਰ
ਮੰਤਰੀ ਨੇ ਟਵੀਟ ਕੀਤਾ ਕੱਲ ਸ਼ਾਮ ਲੱਛਣ ਮਹਿਸੂਸ ਹੋਣ ਤੋਂ ਬਾਅਦ ਅੱਜ ਮੈਨੂੰ ਪਤਾ ਚੱਲਿਆ ਹੈ ਕਿ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹਾਂ। ਮੇਰੇ ਲੱਛਣ ਹਲਕੇ ਹਨ। ਮੈਂ ਠੀਕ ਹਾਂ ਅਤੇ ਮੈਂ ਆਪਣੇ-ਆਪ ਨੂੰ ਇਕਾਂਤਵਾਸ ਕਰ ਲਿਆ ਹੈ। ਪਿਛਲੇ ਕੁਝ ਦਿਨਾਂ 'ਚ ਮੇਰੇ ਨਾਲ ਮੁਲਾਕਾਤ ਕਰਨ ਵਾਲਿਆਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕਰਦੀ ਹਾਂ। ਕਾਂਗਰਸ ਨੇਤਾ ਗਾਇਕਵਾੜ ਨੇ ਹਾਲ 'ਚ ਉੱਤਰ ਪ੍ਰਦੇਸ਼ ਦਾ ਦੌਰ ਵੀ ਕੀਤਾ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬਿਹਾਰ ਦੇ ਬਾਂਕਾ 'ਚ ਗੈਸ ਸਿਲੰਡਰ ਫਟਣ ਕਾਰਨ 5 ਬੱਚਿਆਂ ਦੀ ਮੌਤ
NEXT STORY