ਤਿਰੂਵਨੰਤਪੁਰਮ-ਕੇਰਲ 'ਚ ਓਮੀਕ੍ਰੋਨ ਨਾਲ ਇਨਫੈਕਸ਼ਨ ਦੇ ਹੋਰ ਸੱਤ ਮਾਮਲੇ ਆਉਣ ਨਾਲ ਸੂਬੇ 'ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਵਧ ਕੇ 64 ਹੋ ਗਈ ਹੈ। ਸੂਬੇ ਦੇ ਸਿਹਤ ਵਿਭਾਗ ਨੇ ਮੰਗਲਵਾਰ ਨੂੰ ਦੱਸਿਆ ਕਿ ਸੱਤ ਨਵੇਂ ਮਾਮਲਿਆਂ 'ਚੋਂ ਚਾਰ ਪਥਨਮਥਿੱਟਾ 'ਚ, ਦੋ ਅਲਪੁਝਾ ਅਤੇ ਇਕ ਤਿਰੂਵਨੰਤਪੁਰਮ 'ਚ ਆਇਆ ਹੈ।
ਇਹ ਵੀ ਪੜ੍ਹੋ : ਇੰਗਲੈਂਡ 'ਚ ਨਵੇਂ ਸਾਲ ਤੋਂ ਪਹਿਲਾਂ ਕੋਰੋਨਾ ਨਾਲ ਜੁੜੀਆਂ ਹੋਰ ਪਾਬੰਦੀਆਂ ਲਾਉਣ ਤੋਂ ਬ੍ਰਿਟਿਸ਼ ਸਰਕਾਰ ਨੇ ਕੀਤਾ ਇਨਕਾਰ
ਵਿਭਾਗ ਵੱਲੋਂ ਜਾਰੀ ਰਿਲੀਜ਼ ਮੁਤਾਬਕ, ਇਨ੍ਹਾਂ 'ਚੋਂ ਦੋ ਲੋਕ ਸੰਯੁਕਤ ਅਰਬ ਅਮੀਰਾਤ ਤੋਂ ਪਰਤੇ ਹਨ ਜਦਕਿ ਇਕ-ਇਕ ਵਿਅਕਤੀ ਆਇਰਲੈਂਡ, ਕਤਰ, ਇਟਲੀ ਅਤੇ ਤੰਜਾਨੀਆ ਤੋਂ ਪਰਤਿਆ ਹੈ। ਉਥੇ, ਇਕ ਵਿਅਕਤੀ ਇਨਫੈਕਟਿਡ ਮਰੀਜ਼ ਦੇ ਸੰਪਰਕ 'ਚ ਆ ਕੇ ਇਨਫੈਕਟਿਡ ਹੋਇਆ ਹੈ। ਓਮੀਕ੍ਰੋਨ ਦੀ ਜਾਂਚ ਰਾਜੀਵ ਗਾਂਧੀ ਸੈਂਟਰ ਫਾਰ ਬਾਇਓਤਕਨਾਲੋਜੀ 'ਚ ਹੋਈ। ਸੂਬਾ ਸਰਕਾਰ ਨੇ 30 ਦਸੰਬਰ ਤੋਂ ਦੋ ਜਨਵਰੀ ਤੱਕ ਸੂਬੇ 'ਚ ਰਾਤ 10 ਵਜੇ ਤੋਂ ਸਵੇਰੇ ਪੰਜ ਵਜੇ ਤੱਕ ਰਾਤ ਦਾ ਕਰਫ਼ਿਊ ਲਾਇਆ ਹੈ। ਸਰਕਾਰ ਦਾ ਕਹਿਣਾ ਹੈ ਕਿ ਓਮੀਕ੍ਰੋਨ ਦੇ ਵਧਦੇ ਮਾਮਲਿਆਂ ਨੂੰ ਧਿਆਨ 'ਚ ਰੱਖਦੇ ਹੋਏ ਸਿਨੇਮਾਘਰਾਂ ਨੂੰ ਰਾਤ 10 ਵਜੇ ਤੋਂ ਬਾਅਦ ਫਿਲਮਾਂ ਦਾ ਪ੍ਰਸਾਰਣ ਨਾ ਕਰਨ ਨੂੰ ਕਿਹਾ ਹੈ।
ਇਹ ਵੀ ਪੜ੍ਹੋ : ਰੂਸੀ ਅਦਾਲਤ ਨੇ ਇਕ ਮਸ਼ਹੂਰ ਮਨੁੱਖੀ ਅਧਿਕਾਰ ਸੰਗਠਨ 'ਤੇ ਰੋਕ ਲਾਉਣ ਦੀ ਦਿੱਤਾ ਹੁਕਮ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਦਿੱਲੀ 'ਚ ਕੋਰੋਨਾ ਦੇ 496 ਨਵੇਂ ਮਾਮਲੇ ਆਏ ਸਾਹਮਣੇ, ਇੱਕ ਮਰੀਜ਼ ਦੀ ਮੌਤ
NEXT STORY