ਜੈਪੁਰ- ਰਾਜਸਥਾਨ ਦੇ ਡੀਡਵਾਨਾ-ਕੁਚਾਮਨ ਜ਼ਿਲ੍ਹੇ 'ਚ ਸੋਮਵਾਰ ਰਾਤ ਟਰੱਕ ਨੇ ਇਕ ਸਕੂਟੀ ਨੂੰ ਟੱਕਰ ਮਾਰ ਦਿੱਤੀ ਅਤੇ ਘਸੀਟਦਾ ਲੈ ਗਿਆ। ਪੁਲਸ ਅਨੁਸਾਰ ਇਸ ਹਾਦਸੇ 'ਚ ਸਕੂਟੀ ਚਲਾ ਰਹੀ ਔਰਤ ਅਤੇ ਉਸ ਦੀਆਂ 2 ਨਾਬਾਲਗ ਧੀਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਧੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਸੋਮਵਾਰ ਰਾਤ ਲਾਡਨੂੰ ਥਾਣੇ ਗੋਰੇਡੀ ਪਿੰਡ ਕੋਲ ਹੋਇਆ। ਹਾਦਸੇ 'ਚ ਸ਼ਾਰਦਾ (47) ਅਤੇ ਉਨ੍ਹਾਂ ਦੀ ਧੀ ਲਾਡਾ (12) ਅਤੇ ਅੰਕਿਤਾ (10) ਦੀ ਮੌਤ ਹੋ ਗਈ।
ਇਕ ਹੋਰ ਧੀ ਅਕਸ਼ਿਤਾ (14) ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦਾ ਪੈਰ ਕੁਚਲਿਆ ਗਿਆ। ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਲਾਡਨੂੰ ਦੀ ਰਹਿਣ ਵਾਲੀ ਔਰਤ ਆਪਣੀਆਂ ਤਿੰਨ ਧੀਆਂ ਨਾਲ ਜਾ ਰਹੀ, ਉਦੋਂ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਸਕੂਟੀ ਟਰੱਕ ਦੇ ਹੇਠਾਂ ਫਸ ਗਈ ਅਤੇ ਕੁਝ ਮੀਟਰ ਤੱਕ ਘਸੀਟਦੀ ਰਹੀ। ਘਟਨਾ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ। ਪੁਲਸ ਨੇ ਦੱਸਿਆ ਕਿ ਸ਼ਾਰਦਾ ਅਤੇ ਅਕਸ਼ਿਤਾ ਨੂੰ ਗੰਭੀਰ ਹਾਲਾਤ 'ਚ ਜੈਪੁਰ ਰੈਫਰ ਕੀਤਾ ਗਿਆ ਸੀ, ਜਿੱਥੇ ਸ਼ਾਰਦਾ ਨੇ ਦੇਰ ਰਾਤ ਦਮ ਤੋੜ ਦਿੱਤਾ। ਪੁਲਸ ਟਰੱਕ ਡਰਾਈਵਰ ਦੀ ਭਾਲ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤਾਮਿਲਨਾਡੂ: ਸਮੁੰਦਰ 'ਚ ਨਹਾਉਂਦੇ ਸਮੇਂ 3 ਬੱਚਿਆਂ ਦੀ ਡੁੱਬਣ ਕਾਰਨ ਮੌਤ, CM ਵੱਲੋਂ ਮੁਆਵਜ਼ੇ ਦਾ ਐਲਾਨ
NEXT STORY