ਗੁਰੂਗ੍ਰਾਮ– ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇੰਡੀਅਨ ਨੈਸ਼ਨਲ ਲੋਕਦਲ ਦੇ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਐਤਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦਾ ਗੁਰੂਗ੍ਰਾਮ ਤੋਂ ਝੱਜਰ ਜਾਂਦੇ ਸਮੇਂ ਐੱਸ.ਜੀ.ਟੀ. ਯੂਨੀਵਰਸਿਟੀ ਨੇੜੇ ਐਕਸੀਡੈਂਟ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੇਦਾਂਤਾ ਹਸਪਤਾਲ ਲਿਜਾਇਆ ਗਿਆ।
ਜਾਣਕਾਰੀ ਮੁਤਾਬਕ, ਐਤਵਾਰ ਨੂੰ ਜਦੋਂ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਗੁਰੂਗ੍ਰਾਮ ਤੋਂ ਝੱਜਰ ਜਾ ਰਹੇ ਸਨ ਤਾਂ ਐੱਸ.ਜੀ.ਟੀ. ਯੂਨੀਵਰਸਿਟੀ ਨੇੜੇ ਉਨ੍ਹਾਂ ਦੀ ਗੱਡੀ ਦੀ ਟੱਕਰ ਮਾਰੂਤੀ ਕਾਰ ਨਾਲ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਉਨ੍ਹਾਂ ਦੀ ਗੱਡੀ ਦੇ ਏਅਰਬੈਗ ਖੁੱਲ੍ਹ ਗਏ, ਜਿਸ ਕਾਰਨ ਉਹ ਵਾਲ-ਵਾਲ ਬਚ ਗਏ।
ਉਨ੍ਹਾਂ ਨੂੰ ਜਾਂਚ ਲਈ ਗੁਰੂਗ੍ਰਾਮ ਸਥਿਤ ਮੇਦਾਂਤਾ ਹਸਪਤਾਲ ਲਿਜਾਇਆ ਗਿਆ ਹੈ। ਇਸ ਦੇ ਨਾਲ ਹਾਦਸੇ ’ਚ ਜ਼ਖਮੀ ਹੋਏ ਮਾਰੂਤੀ ਕਾਰ ਸਵਾਰਾਂ ਨੂੰ ਵੀ ਮੇਦਾਂਤਾ ਹਸਪਤਾਲ ਲਿਜਾਇਆ ਗਿਆ ਹੈ।
ਜੰਮੂ ’ਚ ਭਗਵਾਨ ਵੈਂਕਟੇਸ਼ਵਰ ਮੰਦਰ ਦਾ ਹੋਇਆ ਭੂਮੀ ਪੂਜਨ, ਜਾਣੋ ਕਿਵੇਂ ਦਾ ਹੋਵੇਗਾ ‘ਮੰਦਰ’
NEXT STORY