ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ 'ਚ ਤਿੰਨ ਤਲਾਕ ਪੀੜਤਾ 'ਤੇ ਐਸਿਡ ਅਟੈਕ ਹੋਇਆ ਹੈ। ਪੀੜਤਾ ਨੂੰ ਗੰਭੀਰ ਹਾਲਤ 'ਚ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਮਲੇ ਦਾ ਦੋਸ਼ੀ ਪੀੜਤਾ ਦਾ ਦਿਉਰ ਹੈ।
ਘਟਨਾ ਬੁਲੰਦਸ਼ਹਿਰ ਨਗਰ ਕੋਤਵਾਲੀ ਖੇਤਰ ਦੇ ਡਿਪਟੀਗੰਜ ਚੌਕੀ ਨੇੜੇ ਦੀ ਹੈ। ਪੁਲਸ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਦਿੱਲੀ ਦੀ ਰਹਿਣ ਵਾਲੀ ਪੀੜਤਾ ਹਲਾਲਾ ਦੇ ਖਿਲਾਫ ਲੜਾਈ ਲੜ ਰਹੀ ਸੀ।
ਪੀੜਤਾ ਦੇ ਸਹੁਰੇ ਬੁਲੰਦਸ਼ਹਿਰ ਦੇ ਅਗੌਤਾ ਥਾਣਾ ਖੇਤਰ ਦੇ ਜੌਲੀਗੜ੍ਹ 'ਚ ਹਨ। ਪੀੜਤਾ ਆਪਣੇ ਪਤੀ 'ਤੇ ਤਿੰਨ ਤਲਾਕ ਦੇ ਬਾਅਦ ਦਿਉਰ ਨਾਲ ਹਲਾਲਾ ਕਰਨ ਦਾ ਦਬਾਅ ਬਣਾਉਣ ਦਾ ਦੋਸ਼ ਵੀ ਲਗਾ ਚੁਕੀ ਹੈ।
ਦੁਬਾਰਾ ਵਿਆਹ ਕਰਨ 'ਤੇ ਵੀ ਪਹਿਲੇ ਪਤੀ ਦੀ ਪੈਨਸ਼ਨ ਪਾਉਣ ਦੀ ਹੱਕਦਾਰ ਹੈ ਵਿਧਵਾ ਔਰਤ
NEXT STORY