ਆਗਰਾ (ਭਾਸ਼ਾ)- ਆਗਰਾ ਦੇ ਥਾਣੇ ਸ਼ਾਹਗੰਜ ਖੇਤਰ ਦੇ ਸਰਾਏ ਖਵਾਜਾ ਚੌਕੀ ਖੇਤਰ ਵਿਚ 2 ਰੁਪਏ ਦੇ ਉਧਾਰ ਨੂੰ ਲੈ ਕੇ 2 ਧਿਰਾਂ ਵਿਚਾਲੇ ਇੰਨਾ ਵਿਵਾਦ ਵਧ ਗਿਆ ਕਿ ਦੁਕਾਨਦਾਰ ਨੇ ਦੂਜੀ ਧਿਰ ਉੱਤੇ ਤੇਜਾਬ ਸੁੱਟ ਦਿੱਤਾ। ਹਾਦਸੇ ਵਿਚ ਗਾਹਕ ਦੀ 18 ਸਾਲ ਦੀ ਲੜਕੀ ਅਤੇ ਦੁਕਾਨਦਾਰ ਦਾ 21 ਸਾਲ ਦਾ ਲੜਕਾ ਜ਼ਖ਼ਮੀ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਖਾਸਪੁਰਾ ਠਾਕੁਰ ਵਾਲੀ ਗਲੀ ਵਿਚ ਸਲਮਾਨ ਨਾਂ ਦਾ ਮੁੰਡਾ ਗੁਆਂਢੀ ਦੁਕਾਨਦਾਰ ਸਫਰੁਦੀਨ ਕੋਲ 5 ਰੁਪਏ ਦਾ ਟੂਥਪੇਸਟ ਦਾ ਪੈਕੇਟ ਲੈਣ ਗਿਆ। ਇਸ ਦੌਰਾਨ ਪਹਿਲਾਂ ਲਏ ਗਏ 2 ਰੁਪਏ ਦੇ ਸ਼ੈਂਪੂ ਦੇ ਉਧਾਰ ਦੇ ਪੈਸੇ ਵਾਪਸ ਨਾ ਦੇਣ ਕਾਰਨ ਦੁਕਾਨਦਾਰ ਨੇ ਉਸ ਨੂੰ ਸਾਮਾਨ ਨਹੀਂ ਦਿੱਤਾ। ਇਸ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਇਸ ਦੌਰਾਨ ਗੁੱਸੇ ਵਿਚ ਸਫਰੁਦੀਨ ਦੇ ਬੇਟਿਆਂ ਨੇ ਟਾਇਲਟ ਸਾਫ਼ ਕਰਨ ਵਾਲੇ ਤੇਜ਼ਾਬ ਦੀ ਬੋਤਲ ਸੁੱਟੀ, ਜੋ ਕੰਧ ਨਾਲ ਟਕਰਾ ਕੇ ਫਟ ਗਈ। ਹਾਦਸੇ ਵਿਚ ਸਫਰੁਦੀਨ ਦੇ 4 ਬੇਟਿਆਂ ਵਿਚੋਂ ਇਕ ਸ਼ਾਨੂ ਅਤੇ ਦੂਜੀ ਧਿਰ ਦੀ ਧੀ ਰੁਬੀਨਾ ਜ਼ਖ਼ਮੀ ਹੋ ਗਏ।
ਗੋਰਖਪੁਰ ਸਦਰ ਤੋਂ ਯੋਗੀ ਖਿਲਾਫ ਚੋਣ ਲੜਨਗੇ ਚੰਦਰਸ਼ੇਖਰ
NEXT STORY