ਨਵੀਂ ਦਿੱਲੀ- ਡਿਊਟੀ 'ਤੇ ਸ਼ਰਾਬ ਪੀ ਕੇ ਇੱਕ ਮਹਿਲਾ ਕਾਂਸਟੇਬਲ ਨਾਲ ਕਥਿਤ ਤੌਰ 'ਤੇ ਅਣਉਚਿਤ ਵਿਵਹਾਰ ਕਰਨ ਤੋਂ ਬਾਅਦ ਇੱਕ ਸਹਾਇਕ ਪੁਲਸ ਕਮਿਸ਼ਨਰ ਨੂੰ ਰੇਲਵੇ ਯੂਨਿਟ ਵਿੱਚ ਉਸ ਦੀ ਪੋਸਟਿੰਗ ਤੋਂ ਹਟਾ ਦਿੱਤਾ ਗਿਆ ਹੈ।
ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਇੱਕ ਮਹਿਲਾ ਕਾਂਸਟੇਬਲ ਤੋਂ ਸ਼ਿਕਾਇਤ ਮਿਲੀ ਸੀ ਕਿ ਉਕਤ ਏ.ਸੀ.ਪੀ. ਨੇ ਉਸ ਨਾਲ ਅਣਉਚਿਤ ਵਿਵਹਾਰ ਕੀਤਾ ਅਤੇ ਉਸ ਨੇ ਡਿਊਟੀ 'ਤੇ ਵੀ ਸ਼ਰਾਬ ਵੀ ਪੀਤੀ ਸੀ। ਅਧਿਕਾਰੀ ਨੇ ਕਿਹਾ ਕਿ 55 ਸਾਲਾ ਅਧਿਕਾਰੀ ਦਿੱਲੀ ਪੁਲਸ ਦੀ ਰੇਲਵੇ ਯੂਨਿਟ ਵਿੱਚ ਤਾਇਨਾਤ ਸੀ, ਜੋ ਕਿ 9 ਮਈ ਨੂੰ ਡਿਊਟੀ 'ਤੇ ਸ਼ਰਾਬ ਦੇ ਨਸ਼ੇ 'ਚ ਤਾਇਨਾਤ ਸੀ।
ਉਨ੍ਹਾਂ ਅੱਗੇ ਕਿਹਾ ਕਿ ਉਸ ਦੀ ਡਾਕਟਰੀ ਜਾਂਚ ਕੀਤੀ ਗਈ ਅਤੇ ਰਿਪੋਰਟਾਂ 'ਚ ਪੁਸ਼ਟੀ ਹੋਈ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ। ਮਾਮਲਾ POSH ਕਮੇਟੀ ਨੂੰ ਭੇਜ ਦਿੱਤਾ ਗਿਆ ਹੈ, ਜਿਸ ਮਗਰੋਂ ਮੁਲਜ਼ਮ ਅਧਿਕਾਰੀ ਨੂੰ ਰੇਲਵੇ ਯੂਨਿਟ ਤੋਂ ਹਟਾ ਕੇ ਮੈਟਰੋ ਯੂਨਿਟ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ''ਇਹ ਬੇਹੱਦ ਸ਼ਰਮਨਾਕ ਹੈ...'', ਜੰਗਬੰਦੀ ਮਗਰੋਂ ਟ੍ਰੋਲਿੰਗ ਦੇ ਸ਼ਿਕਾਰ ਹੋਏ ਮਿਸਰੀ ਦੇ ਹੱਕ 'ਚ ਆਏ ਕਈ ਆਗੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ-ਪਾਕਿ ਵਿਚਾਲੇ ਜੰਗਬੰਦੀ ਮਗਰੋਂ ਸਰਹੱਦੀ ਇਲਾਕੇ ਦੇ ਏਅਰਪੋਰਟਾਂ 'ਤੇ ਵੀ ਸੰਚਾਲਨ ਹੋਇਆ ਸ਼ੁਰੂ
NEXT STORY