ਰਾਏਬਰੇਲੀ/ਨਵਾਂਸ਼ਹਿਰ— ਰਾਏਬਰੇਲੀ ਤੋਂ ਕਾਂਗਰਸ ਵਿਧਾਇਕਾ ਅਦਿਤੀ ਸਿੰਘ ਵੀਰਵਾਰ ਭਾਵ ਅੱਜ ਪੰਜਾਬ ਦੇ ਨਵਾਂਸ਼ਹਿਰ ਤੋਂ ਕਾਂਗਰਸ ਵਿਧਾਇਕ ਅੰਗਦ ਸੈਨੀ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਵਿਆਹ ਦੀਆਂ ਤਿਆਰੀਆਂ ਦਰਮਿਆਨ ਅਦਿਤੀ ਨੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਟਵੀਟ 'ਤੇ ਇਕ ਭਾਵੁਕ ਕਰ ਦੇਣ ਵਾਲਾ ਟਵੀਟ ਕੀਤਾ ਹੈ, ਜੋ ਵਾਇਰਲ ਹੋ ਰਿਹਾ ਹੈ। ਅਦਿਤੀ ਸਿੰਘ ਨੇ ਇਸ ਟਵੀਟ 'ਚ ਲਿਖਿਆ- 'ਆਈ ਮਿਸ ਯੂ ਪਾਪਾ'।
ਅਦਿਤੀ ਨੇ ਪਿਤਾ ਅਖਿਲੇਸ਼ ਸਿੰਘ ਦੀ ਮੌਜੂਦਗੀ 'ਚ ਆਪਣੀ ਕੁੜਮਾਈ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ''ਇਕ ਪਿਤਾ ਦਾ ਸਭ ਤੋਂ ਵੱਡਾ ਸੁਪਨਾ ਉਸ ਦੀ ਬੇਟੀ ਦਾ ਵਿਆਹ ਹੁੰਦਾ ਹੈ, ਪਾਪਾ ਤੁਸੀਂ ਅੰਗਦ ਨੂੰ ਮੇਰਾ ਸੱਚਾ ਜੀਵਨਸਾਥੀ ਚੁਣਿਆ, ਅੱਜ ਇਸ ਖੁਸ਼ੀ ਦੇ ਮੌਕੇ 'ਤੇ ਤੁਸੀਂ ਨਹੀਂ ਹੋ, ਤੁਹਾਡੀ ਬਹੁਤ ਯਾਦ ਆ ਰਹੀ ਹੈ।''
ਦੱਸਣਯੋਗ ਹੈ ਕਿ ਬੀਤੇ ਦਿਨਾਂ 'ਚ ਰਾਏਬਰੇਲੀ ਤੋਂ ਹੀ ਵਿਧਾਇਕ ਰਹੇ ਅਖਿਲੇਸ਼ ਸਿੰਘ ਦੀ ਮੌਤ ਹੋ ਗਈ ਹੈ। ਉਹ ਕਈ ਸਾਲਾਂ ਤੋਂ ਕੈਂਸਰ ਤੋਂ ਪੀੜਤ ਸਨ। ਅਦਿਤੀ ਦਾ ਵਿਆਹ ਉਨ੍ਹਾਂ ਦੇ ਹੀ ਕਾਂਗਰਸ ਵਿਧਾਇਕ ਅੰਗਦ ਸੈਨੀ ਨਾਲ ਤੈਅ ਕੀਤੀ ਗਈ। ਅਦਿਤੀ ਅਤੇ ਅੰਗਦ ਦਾ ਵਿਆਹ 21 ਨਵੰਬਰ ਨੂੰ ਦਿੱਲੀ 'ਚ ਹੋਣਾ ਹੈ। ਉਨ੍ਹਾਂ ਦੇ ਵਿਆਹ ਵਿਚ ਰਾਜਨੇਤਾ, ਬਾਲੀਵੁੱਡ, ਕ੍ਰਿਕਟਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਰਾਜੀਵ ਗਾਂਧੀ ਕਤਲਕਾਂਡ : ਦੋਸ਼ੀਆਂ 'ਚੋਂ ਇਕ ਰਾਬਰਟ ਪਾਇਸ ਨੂੰ ਮਿਲੀ ਪੈਰੋਲ
NEXT STORY