ਨਵੀਂ ਦਿੱਲੀ (ਭਾਸ਼ਾ)-ਭਾਜਪਾ ਨੇ ਰਾਜ ਸਭਾ ਦੇ ਮੈਂਬਰ ਆਦਿੱਤਿਆ ਸਾਹੂ ਨੂੰ ਸ਼ੁੱਕਰਵਾਰ ਝਾਰਖੰਡ ਦੀ ਸੂਬਾਈ ਇਕਾਈ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ। ਇਕ ਬਿਆਨ ’ਚ ਕਿਹਾ ਗਿਆ ਹੈ ਕਿ ਇਹ ਨਿਯੁਕਤੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਵੱਲੋਂ ਕੀਤੀ ਗਈ ਹੈ। ਸਾਹੂ ਸਾਬਕਾ ਸੰਸਦ ਮੈਂਬਰ ਰਵਿੰਦਰ ਕੁਮਾਰ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਪਿਛਲੇ ਸਾਲ ਅਕਤੂਬਰ ’ਚ ਸੂਬਾਈ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਹ ਅਹੁਦਾ ਦਿੱਤਾ ਗਿਆ ਸੀ। ਭਾਜਪਾ ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ ਤੋਂ ਚੋਣਾਂ ਹਾਰ ਗਈ ਸੀ।
ਆਦਿੱਤਿਆ ਰਾਏ ਨੂੰ ਉਨ੍ਹਾਂ ਦੀ ਨਿਯੁਕਤੀ ਤੋਂ ਇਕ ਸਾਲ ਅੰਦਰ ਬਦਲਣ ਦਾ ਪਾਰਟੀ ਦਾ ਫੈਸਲਾ ਸੂਬਾਈ ਇਕਾਈ ਨੂੰ ਮੁੜ ਗਠਿਤ ਕਰਨ ਤੇ ਪੂਰਬੀ ਸੂਬੇ ’ਚ ਇਸ ਦੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਯਤਨਾਂ ਨੂੰ ਦਰਸਾਉਂਦਾ ਹੈ।
ਭਾਰਤ ਆਪਣੇ ਨਾਗਰਿਕਾਂ ਅਤੇ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਕਿਸੇ ਹੱਦ ਤੱਕ ਵੀ ਜਾਏਗਾ : ਰਾਜਨਾਥ
NEXT STORY