ਭੁਵਨੇਸ਼ਵਰ, (ਭਾਸ਼ਾ)– ਓਡਿਸ਼ਾ ਦੇ ਗਜਪਤੀ ਜ਼ਿਲੇ ’ਚ ਸਰਕਾਰੀ ਅਧਿਕਾਰੀਆਂ ਦੇ ਇਕ ਪ੍ਰੋਗਰਾਮ ’ਚ ਜਗਨਨਾਥ ਦੇ ਭਜਨ ਗਾਉਂਦੇ ਹੋਏ ਇਕ ਵਧੀਕ ਜ਼ਿਲਾ ਅਧਿਕਾਰੀ (ਏ. ਡੀ. ਐੱਮ.) ਮੰਚ ’ਤੇ ਬੇਹੋਸ਼ ਹੋ ਗਏ ਅਤੇ ਬਾਅਦ ’ਚ ਉਨ੍ਹਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਸ ਅਧਿਕਾਰੀ ਦੀ ਪਛਾਣ ਗਜਪਤੀ ਜ਼ਿਲੇ ਦੇ ਏ. ਡੀ. ਐੱਮ. (ਮਾਲੀਆ) ਬੀਰੇਂਦਰ ਕੁਮਾਰ ਦਾਸ ਦੇ ਰੂਪ ’ਚ ਹੋਈ ਹੈ। ਇਹ ਘਟਨਾ ਬੁੱਧਵਾਰ ਸ਼ਾਮ ਨੂੰ ਵਾਪਰੀ, ਜਿਸ ਦਾ ਵੀਡੀਓ ਕਲਿਪ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਗਜਪਤੀ ਦੇ ਜ਼ਿਲਾ ਅਧਿਕਾਰੀ ਸਮ੍ਰਿਤੀ ਰੰਜਨ ਪ੍ਰਧਾਨ ਨੇ ਕਿਹਾ,‘ਏ. ਡੀ. ਐੱਮ. ਭਜਨ ਗਾਉਂਦੇ ਹੋਏ ਅਚਾਨਕ ਬੇਹੋਸ਼ ਹੋ ਕੇ ਡਿੱਗ ਗਏ ਅਤੇ ਉਨ੍ਹਾਂ ਨੂੰ ਇਕ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿਥੇ ਪਤਾ ਲੱਗਾ ਕਿ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹੈ। ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਬਰਹਾਮਪੁਰ ਐੱਮ. ਕੇ. ਸੀ. ਜੀ. ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ।
ਦਿੱਲੀ ’ਚ ਫਿਰ ਚੱਲੇਗਾ ਪੀਲਾ ਪੰਜਾ, ਹਾਈ ਕੋਰਟ ਨੇ ਦਿੱਤਾ ਯਮੁਨਾ ਕੋਲ ਨਾਜਾਇਜ਼ ਕਬਜ਼ੇ ਹਟਾਉਣ ਦਾ ਹੁਕਮ
NEXT STORY