ਕਰਨਾਲ (ਕੇਸੀ ਆਰਿਆ) : ਕਰਨਾਲ ਵਿੱਚ 4 ਦਿਨਾਂ ਤੋਂ ਡਟੇ ਕਿਸਾਨਾਂ ਦੇ ਧਰਨੇ ਦੇ ਅੱਗੇ ਅੱਜ ਸ਼ਾਮ ਪ੍ਰਸ਼ਾਸਨ ਝੁਕ ਗਿਆ ਹੈ। ਇੱਥੇ ਕਿਸਾਨਾਂ ਨਾਲ ਗੱਲਬਾਤ ਕਰ ਮੁੱਦੇ ਦਾ ਹੱਲ ਕੱਢਣ ਲਈ ਚੰਡੀਗੜ੍ਹ ਤੋਂ ਆਏ ਸਿੰਚਾਈ ਵਿਭਾਗ ਦੇ ਏ.ਸੀ.ਐੱਸ. ਦੇਵੇਂਦਰ ਸਿੰਘ ਦੇ ਨਾਲ ਕਿਸਾਨਾਂ ਦੀ 14 ਮੈਂਬਰੀ ਕਮੇਟੀ ਦੀ ਗੱਲਬਾਤ ਚੱਲ ਰਹੀ ਹੈ। ਸੂਤਰ ਦੱਸਦੇ ਹਨ ਕਿ ਪਹਿਲੇ ਦੌਰ ਦੀ ਗੱਲਬਾਤ ਤਕਰੀਬਨ ਡੇਢ ਘੰਟੇ ਤੱਕ ਚੱਲੀ ਜਿਸ ਵਿੱਚ ਪ੍ਰਸ਼ਾਸਨ ਨੇ ਲਾਠੀਚਾਰਜ ਦੇ ਦਿਨ ਮਰਨ ਵਾਲੇ ਕਿਸਾਨ ਦੇ ਪਰਿਵਾਰ ਨੂੰ 25 ਲੱਖ ਰੂਪਏ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਡੀ.ਸੀ. ਰੇਟ 'ਤੇ ਨੌਕਰੀ ਦੇਣ ਲਈ ਤਿਆਰ ਹੈ।
ਇਹ ਵੀ ਪੜ੍ਹੋ - 'ਮੈਂ ਕਸ਼ਮੀਰੀ ਪੰਡਿਤ ਹਾਂ, ਮੇਰਾ ਪਰਿਵਾਰ ਕਸ਼ਮੀਰੀ ਪੰਡਿਤ ਹੈ', ਜੰਮੂ 'ਚ ਰਾਹੁਲ ਗਾਂਧੀ ਦਾ ਬਿਆਨ
ਉਥੇ ਹੀ ਸੂਤਰਾਂ ਨੇ ਇਹ ਵੀ ਦੱਸਿਆ ਕਿ ਲਾਠੀਚਾਰਜ ਦੇ ਦਿਨ ਜਖ਼ਮੀ ਹੋਏ ਕਿਸਾਨਾਂ ਨੂੰ 2-2 ਲੱਖ ਰੂਪਏ ਮੁਆਵਜ਼ਾ ਦੇਣ ਲਈ ਵੀ ਪ੍ਰਸ਼ਾਸਨ ਮੰਨ ਗਿਆ ਹੈ। ਹਾਲਾਂਕਿ ਪ੍ਰਸ਼ਾਸਨ ਦੇ ਪ੍ਰਸਤਾਵ 'ਤੇ ਕਿਸਾਨ ਆਪਸੀ ਚਰਚਾ ਕਰ ਰਹੇ ਹਨ। ਉਥੇ ਹੀ ਤਤਕਾਲੀ ਐੱਸ.ਡੀ.ਐੱਮ. ਆਉਸ਼ ਸਿਨਹਾ 'ਤੇ ਕਾਰਵਾਈ ਨੂੰ ਲੈ ਕੇ ਪ੍ਰਸ਼ਾਸਨ ਨੇ ਇਸ ਸੰਬੰਧ ਵਿੱਚ ਘਟਨਾਕ੍ਰਮ 'ਤੇ ਜਾਂਚ ਬਿਠਾਉਣ ਦਾ ਭਰੋਸਾ ਦਿੱਤਾ ਹੈ। ਦੱਸ ਦਈਏ ਕਿ 28 ਅਗਸਤ ਨੂੰ ਕਰਨਾਲ ਵਿੱਚ ਕਿਸਾਨਾਂ 'ਤੇ ਹੋਏ ਲਾਠੀਚਾਰਜ ਨੂੰ ਲੈ ਕੇ ਇੱਥੇ ਦੇ ਤਤਕਾਲੀ ਐੱਸ.ਡੀ.ਐੱਮ. ਆਉਸ਼ ਸਿਨਹਾ ਵਿਵਾਦਾਂ ਵਿੱਚ ਆਏ ਸਨ, ਜਿਨ੍ਹਾਂ 'ਤੇ ਕਿਸਾਨ ਕਾਰਵਾਈ ਕਰਵਾਉਣਾ ਚਾਹੁੰਦੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਪ੍ਰਯਾਗਰਾਜ ਦੌਰਾ ਕੱਲ੍ਹ, ਇਲਾਹਾਬਾਦ HC ਦੇ ਪ੍ਰੋਗਰਾਮ 'ਚ ਹੋਣਗੇ ਸ਼ਾਮਲ
NEXT STORY