ਨਵੀਂ ਦਿੱਲੀ- ਭਾਰਤ ਵਿਚ ਗੋਦ ਲਏ ਗਏ ਬੱਚਿਆਂ 'ਚ ਕੁੜੀਆਂ ਦੀ ਗਿਣਤੀ ਵਧੇਰੇ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮਰਿਤੀ ਇਰਾਨੀ ਨੇ ਰਾਜ ਸਭਾ 'ਚ ਪ੍ਰਸ਼ਨਕਾਲ ਦੌਰਾਨ ਪੂਰਕ ਸਵਾਲਾਂ ਦੇ ਜਵਾਬ ਵਿਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 3 ਸਾਲਾਂ ਵਿਚ ਬੱਚਾ ਗੋਦ ਲੈਣ ਦੀ ਤਸਵੀਰ ਬਦਲੀ ਹੈ। ਹੁਣ ਪਿਛਲੇ 3 ਸਾਲਾਂ ਤੋਂ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਨੂੰ ਵਧੇਰੇ ਗੋਦ ਲਿਆ ਜਾਂਦਾ ਹੈ।
ਇਹ ਵੀ ਪੜ੍ਹੋ- ਦਿੱਲੀ ਮਹਿਲਾ ਕਮਿਸ਼ਨ ਨੇ ਘੇਰੀ ਸਰਕਾਰ, ਕਿਹਾ- ਸਬਜ਼ੀ ਵਾਂਗ ਵਿਕ ਰਿਹੈ ਤੇਜ਼ਾਬ, ਸਰਕਾਰ ਸੁੱਤੀ ਪਈ ਹੈ
ਸਮਰਿਤੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੇ ਅੰਕੜੇ ਸਪੱਸ਼ਟ ਕਰਦੇ ਹਨ ਕਿ ਭਾਰਤ ਵਿਚ ਗੋਦ ਲਈਆਂ ਜਾ ਰਹੀਆਂ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਵੱਧ ਹੈ। ਸਾਲ 2021-22 ਵਿਚ 1293 ਮੁੰਡੇ ਗੋਦ ਲਏ ਗਏ ਸਨ ਜਦੋਂ ਕਿ ਗੋਦ ਲਈਆਂ ਜਾਣ ਵਾਲੀਆਂ ਕੁੜੀਆਂ ਦੀ ਗਿਣਤੀ 1690 ਦੇ ਕਰੀਬ ਸੀ। ਇਸੇ ਤਰ੍ਹਾਂ 2020-21 ਵਿਚ 1200 ਮੁੰਡੇ ਅਤੇ 1856 ਕੁੜੀਆਂ ਨੂੰ ਗੋਦ ਲਿਆ ਗਿਆ। ਉਨ੍ਹਾਂ ਦੱਸਿਆ ਕਿ 2019-20 'ਚ 1400 ਮੁੰਡੇ ਅਤੇ 1938 ਕੁੜੀਆਂ ਨੂੰ ਗੋਦ ਲਿਆ ਗਿਆ ਹੈ।
ਇਹ ਵੀ ਪੜ੍ਹੋ- ਸ਼ਰਧਾ ਵਰਗਾ ਖ਼ੌਫਨਾਕ ਕਤਲਕਾਂਡ: ਪੁੱਤ ਨੇ ਪਿਓ ਦੇ 32 ਟੁਕੜੇ ਕਰ ਬੋਰਵੈੱਲ ’ਚ ਸੁੱਟੇ
ਇਰਾਨੀ ਨੇ ਕਿਹਾ ਕਿ ਗੋਦ ਲੈਣ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਸਰਕਾਰ ਗੋਦ ਲੈਣ ਵਾਲੇ ਮਾਪਿਆਂ ਨਾਲ ਨਿਯਮਤ ਸੰਪਰਕ 'ਚ ਹੈ। ਨਵੇਂ ਨਿਯਮ ਮੁਤਾਬਕ ਜੇਕਰ ਕੋਈ ਬੱਚੇ ਨੂੰ ਗੋਦ ਲੈਂਦਾ ਹੈ ਤਾਂ ਸਰਕਾਰ ਉਸ ਬੱਚੇ ਦੀ ਦੋ ਸਾਲ ਤੱਕ ਨਿਗਰਾਨੀ (ਫਾਲੋ-ਅਪ) ਕਰਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਬੱਚੇ ਨੂੰ ਕੋਈ ਸਮੱਸਿਆ ਤਾਂ ਨਹੀਂ ਆ ਰਹੀ। ਇਰਾਨੀ ਨੇ ਰਾਜ ਸਭਾ ਚ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਗੋਦ ਲੈਣ ਦੀ ਪ੍ਰਕਿਰਿਆ ਨੂੰ ਸਖ਼ਤ ਕਰਨ ਤੋਂ ਬਾਅਦ ਮਾਪਿਆਂ ਨੇ ਦੇਸ਼ ਭਰ ਵਿਚ 200 ਬੱਚੇ ਸਰਕਾਰ ਨੂੰ ਵਾਪਸ ਕਰ ਦਿੱਤੇ ਹਨ।
ਇਹ ਵੀ ਪੜ੍ਹੋ- ਆਸਾਮ ਦੀਆਂ 17 ਲੱਖ ਔਰਤਾਂ ਨੂੰ ਵੱਡੀ ਸੌਗਾਤ, ਹਰ ਮਹੀਨੇ ਮਿਲਣਗੇ 1250 ਰੁਪਏ
ਈਰਾਨੀ ਨੇ ਕਿਹਾ ਕਿ ਇਸ ਲਈ ਬਾਲ ਭਲਾਈ ਕਮੇਟੀ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ। ਗੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓ.) ਨੂੰ ਗੋਦ ਲੈਣ ਦੀ ਪ੍ਰਕਿਰਿਆ ਤੋਂ ਬਾਹਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਨਿਯਮ ਤਹਿਤ ਐਨ.ਜੀ.ਓਜ਼ ਨੂੰ ਪ੍ਰਸ਼ਾਸਨਕ ਕੰਮਾਂ ਤੋਂ ਵੱਖ ਕਰ ਦਿੱਤਾ ਗਿਆ ਹੈ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਿਭਾਵੇ। ਇਰਾਨੀ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟ੍ਰੇਟ ਦੇ ਨਾਲ-ਨਾਲ ਪੁਲਸ ਤੰਤਰ ਵੀ ਇਸ ਵਿਵਸਥਾ 'ਚ ਸ਼ਾਮਲ ਕੀਤਾ ਗਿਆ ਹੈ।
ਅਮਰੀਕੀ ਦੂਤਘਰ ਨੇ ਸ਼ੁਰੂ ਕੀਤਾ 12 ਦਿਨਾਂ ਦਾ ਵੀਜ਼ਾ ਪ੍ਰੋਗਰਾਮ, ਭਾਰਤੀਆਂ ਨੇ ਦਿੱਤੀ ਇਹ ਪ੍ਰਤੀਕਿਰਿਆ
NEXT STORY