ਨੈਸ਼ਨਲ ਡੈਸਕ - ਮੱਧ ਪ੍ਰਦੇਸ਼ ਦੇ ਛਿੰਦਵਾੜਾ ਅਤੇ ਰਾਜਸਥਾਨ ਦੇ ਭਰਤਪੁਰ ਤੇ ਸੀਕਰ ਵਿੱਚ ਕਿਡਨੀ ਫੇਲ੍ਹ ਹੋਣ ਕਾਰਨ ਹੁਣ ਤੱਕ 12 ਮਾਸੂਮ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਦੀ ਵਜ੍ਹਾ ਕਫ਼ ਸਿਰਪ ਹੋ ਸਕਦਾ ਹੈ। ਇਸ ਗੰਭੀਰ ਮਾਮਲੇ ਨੇ ਦੇਸ਼ ਭਰ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਖਾਸ ਐਡਵਾਈਜ਼ਰੀ ਜਾਰੀ ਕੀਤੀ ਹੈ।
ਬੱਚਿਆਂ ਨੂੰ ਦਵਾਈ ਦੇਣ ਤੋਂ ਪਹਿਲਾਂ ਸਾਵਧਾਨੀ ਲਾਜ਼ਮੀ
ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ:
- 2 ਸਾਲ ਤੋਂ ਛੋਟੇ ਬੱਚਿਆਂ ਨੂੰ ਖੰਘ-ਜ਼ੁਕਾਮ ਦੀ ਕੋਈ ਵੀ ਦਵਾਈ ਨਾ ਦਿੱਤੀ ਜਾਵੇ।
- 5 ਸਾਲ ਤੋਂ ਛੋਟੇ ਬੱਚਿਆਂ ਨੂੰ ਵੀ ਆਮ ਤੌਰ 'ਤੇ ਇਹ ਦਵਾਈਆਂ ਨਹੀਂ ਦੇਣੀਆਂ ਚਾਹੀਦੀਆਂ।
- 5 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਦਵਾਈ ਸਿਰਫ਼ ਡਾਕਟਰ ਦੀ ਸਲਾਹ ਤੇ ਹੀ ਦਿੱਤੀ ਜਾਵੇ, ਉਹ ਵੀ ਘੱਟ ਤੋਂ ਘੱਟ ਮਾਤਰਾ ਵਿੱਚ ਤੇ ਥੋੜੇ ਸਮੇਂ ਲਈ।
ਮੰਤਰਾਲੇ ਨੇ ਸਲਾਹ ਦਿੱਤੀ ਹੈ ਕਿ ਬੱਚਿਆਂ ਦੀ ਦੇਖਭਾਲ ਲਈ ਪਹਿਲਾਂ ਘਰੇਲੂ ਅਤੇ ਬਿਨਾਂ ਦਵਾਈ ਵਾਲੇ ਤਰੀਕੇ ਅਪਣਾਏ ਜਾਣ — ਜਿਵੇਂ ਕਿ ਵੱਧ ਤੋਂ ਵੱਧ ਪਾਣੀ ਪਿਲਾਉਣਾ, ਆਰਾਮ ਦਿਵਾਉਣਾ ਅਤੇ ਸਹਾਇਕ ਦੇਖਭਾਲ।
ਸਿਰਫ਼ ਸੁਰੱਖਿਅਤ ਦਵਾਈਆਂ ਹੀ ਵਰਤੀਆਂ ਜਾਣ
ਸਿਹਤ ਮੰਤਰਾਲੇ ਨੇ ਸਾਰੇ ਹਸਪਤਾਲਾਂ, ਦਵਾਈਆਂ ਦੀਆਂ ਦੁਕਾਨਾਂ ਅਤੇ ਸਿਹਤ ਕੇਂਦਰਾਂ ਨੂੰ ਕਿਹਾ ਹੈ ਕਿ ਉਹ ਸਿਰਫ਼ ਉਹੀ ਦਵਾਈਆਂ ਖਰੀਦਣ ਤੇ ਵਰਤਣ ਜੋ ਗੁੱਡ ਮੈਨੂਫੈਕਚਰਿੰਗ ਪ੍ਰੈਕਟਿਸ (GMP) ਅਨੁਸਾਰ ਤਿਆਰ ਕੀਤੀਆਂ ਗਈਆਂ ਹਨ।
ਰਾਜਸਥਾਨ ਦੀ ਜਾਂਚ ਰਿਪੋਰਟ
ਇਸ ਦੇ ਨਾਲ ਹੀ ਰਾਜਸਥਾਨ ਸਰਕਾਰ ਵੱਲੋਂ ਕੀਤੀ ਜਾਂਚ ਵਿੱਚ ਕਫ਼ ਸਿਰਪ ਨੂੰ ਸਟੈਂਡਰਡ ਕੁਆਲਟੀ ਦਾ ਕਰਾਰ ਦਿੱਤਾ ਗਿਆ ਹੈ। ਸਿਹਤ ਮੰਤਰੀ ਗਜਿੰਦਰ ਸਿੰਘ ਖੀਂਵਸਰ ਨੇ ਪੁਸ਼ਟੀ ਕੀਤੀ ਕਿ ਭਰਤਪੁਰ, ਸੀਕਰ ਅਤੇ ਝੁੰਝੁਨੂੰ ਤੋਂ ਲਏ ਗਏ ਸੈਂਪਲਾਂ ਦੀ ਜਾਂਚ ਵਿੱਚ ਦਵਾਈ ਨੂੰ ਦੋਸ਼ੀ ਨਹੀਂ ਪਾਇਆ ਗਿਆ।
4, 5, 6 ਤੇ 7 ਅਕਤੂਬਰ ਨੂੰ ਭਾਰੀ ਮੀਂਹ ਦੀ ਸੰਭਾਵਨਾ! IMD ਨੇ ਇਨ੍ਹਾਂ ਇਲਾਕਿਆਂ 'ਚ ਜਾਰੀ ਕੀਤਾ ਅਲਰਟ
NEXT STORY