ਨਵੀਂ ਦਿੱਲੀ - ਧਾਰਮਿਕ ਸਥਾਨਾਂ ਨੂੰ 8 ਜੂਨ ਤੋਂ ਫਿਰ ਖੋਲ੍ਹੇ ਜਾਣ ਦੇ ਸਰਕਾਰ ਦੇ ਫੈਸਲੇ ਦੇ ਮੱਦੇਨਜ਼ਰ ਇਸਲਾਮਿਕ ਸੈਂਟਰ ਆਫ ਇੰਡੀਆ ਨੇ ਮਸਜਿਦਾਂ ਨੂੰ ਲੈ ਕੇ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ। ਐਡਵਾਇਜ਼ਰੀ 'ਚ ਕਿਹਾ ਗਿਆ ਹੈ ਕਿ ਮਸਜਿਦ 'ਚ ਭੀੜ ਜਮਾਂ ਨਾ ਹੋਣ ਦਿਓ। ਨਾਲ ਹੀ 10 ਸਾਲ ਤੋਂ ਘੱਟ ਅਤੇ 65 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕ ਮਸਜਿਦ 'ਚ ਨਾ ਆਉਣ, ਘਰ 'ਤੇ ਹੀ ਨਮਾਜ਼ ਅਦਾ ਕਰੋ।
ਐਡਵਾਇਜ਼ਰੀ 'ਚ ਕਿਹਾ ਗਿਆ ਹੈ ਕਿ ਮਾਸਕ ਲਗਾ ਕੇ ਨਮਾਜ਼ ਅਦਾ ਕਰੋ ਅਤੇ ਵਜੂ ਘਰ ਤੋਂ ਹੀ ਕਰਕੇ ਜਾਓ। ਨਾਲ ਹੀ ਨਮਾਜ਼ 'ਚ ਸੋਸ਼ਲ ਡਿਸਟੈਂਸਿੰਗ ਦਾ ਖਾਸ ਖਿਆਲ ਰੱਖਣ ਲਈ ਕਿਹਾ ਗਿਆ ਹੈ। ਐਡਵਾਇਜ਼ਰੀ ਦੇ ਤਹਿਤ ਦੋ ਨਮਾਜ਼ੀਆਂ ਦੇ 'ਚ 6 ਫੁੱਟ ਦਾ ਫ਼ਾਸਲਾ ਹੋਵੇ।
ਮਸਜਿਦ 'ਚ ਜਾਂਦੇ ਅਤੇ ਬਾਹਰ ਨਿਕਲਦੇ ਸਮੇਂ ਭੀੜ ਨਾ ਲਗਾਉਣ ਨੂੰ ਕਿਹਾ ਗਿਆ ਹੈ। ਨਾਲ ਹੀ ਕਿਹਾ ਗਿਆ ਹੈ ਕਿ ਮਸਜਿਦ 'ਚ ਰੱਖੀਆਂ ਹੋਈਆਂ ਟੋਪੀਆਂ ਇਸਤੇਮਾਲ ਨਾ ਕਰੋ, ਸਗੋਂ ਆਪਣੀਆਂ ਟੋਪੀਆਂ ਖੁਦ ਲਿਆਓ।
ISI ਦਾ ਖੇਡ, ਖੁਦ ਨੂੰ ਕਲਰਕ ਦੱਸ ਕੇ ਫੌਜ ਦੇ ਕਰਮਚਾਰੀਆਂ ਨੂੰ ਮਿਲਦੇ ਸਨ ਪਾਕਿ ਜਾਸੂਸ
NEXT STORY