ਨਵੀਂ ਦਿੱਲੀ– 26 ਜਨਵਰੀ ਗਣਤੰਤਰ ਦਿਵਸ ਸਮਾਰੋਹ ’ਚ ਰਾਜਪਥ ’ਤੇ ਨਿਕਲਣ ਵਾਲੀਆਂ ਝਾਂਕੀਆਂ ’ਚ ਹਰਿਆਣਾ ਦੀ ਝਾਂਕੀ ਖੇਡ ਦੇ ਖੇਤਰ ’ਚ ਭਾਰਤ ਦੇ ਗੌਰਵ ਦਾ ਪ੍ਰਦਰਸ਼ਨ ਕਰਦੀ ਵਿਖਾਈ ਦਿੱਤੀ। ਹਰਿਆਣਾ ਖੇਡਾਂ ’ਚ ਨੰਬਰ-1 ਥੀਮ ’ਤੇ ਤਿਆਰ ਝਾਂਕੀ ਖਿੱਚ ਦਾ ਕੇਂਦਰ ਬਣੀ। ਇਸਤੋਂ ਪਹਿਲਾਂ 2017 ਦੇ ਗਣਤੰਤਰ ਦਿਵਸ ਸਮਾਰੋਹ ’ਚ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਥੀਮ ’ਤੇ ਹਰਿਆਣਾ ਦੀ ਝਾਂਕੀ ਦੀ ਚੋਣ ਕੀਤੀ ਗਈ ਸੀ। ਅੱਜ ਦੀ ਝਾਂਕੀ ’ਚ ਪਿਛਲੇ ਹਿੱਸੇ ’ਤੇ ਜੈਵਲਿਨ ਸੁੱਟਣ ਦੀ ਮੁਦਰਾ ’ਚ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਦੀ ਮੂਰਤੀ ਲੱਗੀ ਹੋਈ ਸੀ।
ਹਰਿਆਣਾ ਦੀ ਝਾਂਕੀ ਨੂੰ ਦੋ ਭਾਗਾਂ ’ਚ ਵੰਡਿਆ ਗਿਆ ਸੀ। ਸਾਹਮਣੇ ਵਾਲਾ ਭਾਗ ਘੋੜਿਆਂ ਅਤੇ ਸ਼ੰਖ ਨਾਲ ਸਜਿਆ ਸੀ। ਰੱਥ ਖਿੱਚਣ ਵਾਲੇ ਖੋੜੇ ਮਹਾਭਾਰਤ ਦੇ ‘ਵਿਜੇ ਰੱਥ’ ਦਾ ਪ੍ਰਤੀਕ ਹੈ। ਸ਼ੰਖ ਭਗਵਾਨ ਕ੍ਰਿਸ਼ਣ ਦੇ ਸ਼ੰਖ ਦਾ ਪ੍ਰਤੀਕ ਹੈ। ਝਾਂਕੀ ਦਾ ਦੂਜਾ ਭਾਗ ਓਲੰਪਿਕ ਖੇਡਾਂ ਦੀ ਤਰਜ ’ਤੇ ਬਣਾਇਆ ਗਿਆ ਸੀ। ਇਸ ’ਤੇ ਦੋ ਪਹਿਲਵਾਨ, ਪਹਿਲਵਾਨੀ ਦੇ ਦਾਅ ਆਜ਼ਮਾਉਂਦੇ ਪ੍ਰਦਰਸ਼ਿਤ ਕੀਤੇ ਗਏ। ਝਾਂਕੀ ਦੇ ਪਿਛਲੇ ਹਿੱਸੇ ’ਚ ਕੌਮਾਂਤਰੀ ਪੱਧਰ ’ਤੇ ਆਪਣੀ ਪਛਾਣ ਬਣਾਉਣ ਵਾਲੇ ਹਰਿਆਣਾ ਦੇ 10 ਖਿਡਾਰੀਆਂ ਦੀਆਂ ਮੂਰਤੀਆਂ ਲਗਾਈਆਂ ਗਈਆਂ ਸਨ।
ਨੌਕਰੀ 'ਤੇ ਪਾਬੰਦੀ ਵਾਲਾ ਆਦੇਸ਼ ਵਾਪਸ ਲਵੇ ਸਰਕਾਰ, ਗ੍ਰਿਫ਼ਤਾਰ ਵਿਦਿਆਰਥੀਆਂ ਨੂੰ ਕਰੇ ਰਿਹਾਅ : ਪ੍ਰਿਯੰਕਾ
NEXT STORY