ਖਰਗੋਨ — ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ 'ਚ ਇਕ 24 ਸਾਲਾ ਔਰਤ ਨੂੰ ਕਥਿਤ ਤੌਰ 'ਤੇ ਆਪਣੇ ਪਤੀ ਦੀ ਨਾਬਾਲਗ ਭਤੀਜੀ ਨੂੰ ਅਗਵਾ ਕਰਨ, ਉਸ ਨਾਲ ਵਿਆਹ ਕਰਵਾਉਣ ਅਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬਰੂਦ ਥਾਣਾ ਇੰਚਾਰਜ ਰਿਤੇਸ਼ ਯਾਦਵ ਨੇ ਦੱਸਿਆ ਕਿ ਔਰਤ ਨੇ 27 ਮਾਰਚ ਨੂੰ 16 ਸਾਲਾ ਪੀੜਤਾ ਨੂੰ ਅਗਵਾ ਕਰ ਲਿਆ ਸੀ, ਜਿਸ ਤੋਂ ਬਾਅਦ ਦੋਵਾਂ ਨੂੰ ਲੱਭ ਕੇ ਪਿਛਲੇ ਹਫਤੇ ਵਾਪਸ ਲਿਆਂਦਾ ਗਿਆ।
ਇਹ ਵੀ ਪੜ੍ਹੋ- 23 ਨਸਲਾਂ ਦੇ ਕੁੱਤਿਆਂ ਦੇ ਪਾਲਣ 'ਤੇ ਪਾਬੰਦੀ, ਅਦਾਲਤ ਨੇ ਕੇਂਦਰ ਨੂੰ ਭੇਜਿਆ ਨੋਟਿਸ
ਉਨ੍ਹਾਂ ਦੱਸਿਆ, “ਅਦਾਲਤ ਵਿੱਚ ਪੀੜਤ ਦੇ ਬਿਆਨ ਦਰਜ ਕੀਤੇ ਗਏ।” ਦੋਸ਼ੀ ਔਰਤ ਨੇ ਇੱਕ ਸਾਲ ਪਹਿਲਾਂ ਪਿੰਡ ਉਮਰਖਾਲੀ ਦੇ ਇੱਕ ਵਿਅਕਤੀ ਨਾਲ ਵਿਆਹ ਕੀਤਾ ਸੀ, ਪਰ ਬਾਅਦ ਵਿੱਚ ਔਰਤ ਨੇ ਆਪਣੇ ਪਤੀ ਦੀ ਭਤੀਜੀ ਨਾਲ ਸਰੀਰਕ ਸਬੰਧ ਬਣਾ ਲਏ। ਉਨ੍ਹਾਂ ਦੱਸਿਆ, “ਦੋਸ਼ੀ ਔਰਤ ਨੇ ਸਾਨੂੰ ਦੱਸਿਆ ਕਿ ਉਹ ਸਮਲਿੰਗੀ ਹੈ। ਉਹ ਪੀੜਤਾ ਨੂੰ ਧਮਨੌਦ ਅਤੇ ਇੰਦੌਰ ਲੈ ਗਈ ਸੀ, ਜਿੱਥੇ ਉਹ ਉਸ ਨਾਲ ਪਤੀ-ਪਤਨੀ ਵਾਂਗ ਰਹਿਣ ਲੱਗ ਪਈ ਸੀ।'' ਅਧਿਕਾਰੀ ਨੇ ਦੱਸਿਆ ਕਿ ਔਰਤ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 377 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਲਤੂ ਕੁੱਤੇ ਦੇ ਭੌਂਕਣ ਤੋਂ ਭੜਕੇ ਲੋਕਾਂ ਨੇ ਵਿਅਕਤੀ 'ਤੇ ਕੀਤਾ ਹਮਲਾ, ਇਲਾਜ ਦੌਰਾਨ ਹੋਈ ਮੌਤ
NEXT STORY