ਨਵੀਂ ਦਿੱਲੀ- ਲੱਦਾਖ ਤੋਂ ਬਾਅਦ ਹੁਣ ਚੀਨ ਉੱਤਰਾਖੰਡ ਸਰਹੱਦ ’ਤੇ ਵੀ ਸਰਗਰਮ ਹੁੰਦਾ ਨਜ਼ਰ ਆ ਰਿਹਾ ਹੈ। ਲਗਭਗ 6 ਮਹੀਨਿਆਂ ਤੋਂ ਵੱਧ ਸਮੇਂ ਪਿੱਛੋਂ ਚੀਨੀ ਫ਼ੌਜ ਨੇ ਬਾਰਾਹੋਤੀ ਸੈਕਟਰ ਨੇੜੇ ਇਕ ਵਾਰ ਮੁੜ ਹਲਚਲ ਵਧਾਈ ਹੈ। ਇਸ ਨਾਲ ਨਜਿੱਠਣ ਦੀ ਤਿਆਰੀ ਭਾਰਤ ਵਲੋਂ ਵੀ ਕੀਤੀ ਜਾ ਰਹੀ ਹੈ। ਚੀਨੀ ਫ਼ੌਜ ਦੇ ਲਗਭਗ 40 ਜਵਾਨ ਬਾਰਾਹੋਤੀ ਨੇੜੇ ਐੱਲ. ਏ. ਸੀ. ’ਤੇ ਗਸ਼ਤ ਕਰਨ ਲਈ ਆਏ ਸਨ। ਇਸ ਇਲਾਕੇ ਵਿਚ ਕਾਫੀ ਲੰਮੇ ਸਮੇਂ ਬਾਅਦ ਚੀਨ ਦੀ ਸਰਗਰਮੀ ਦੇਖੀ ਗਈ ਹੈ।
ਇਹ ਵੀ ਪੜ੍ਹੋ : ਲੱਦਾਖ ਦੇ ਕੋਲ ਫਾਈਟਰ ਏਅਰਬੇਸ ਬਣਾ ਰਿਹਾ ਚੀਨ, ਭਾਰਤ ਨੇ ਲੇਹ ਪਹੁੰਚਾਏ ਜੈੱਟ
ਸੂਤਰਾਂ ਨੇ ਦੱਸਿਆ ਕਿ ਐੱਲ. ਏ. ਸੀ. ’ਤੇ ਚੀਨੀ ਫ਼ੌਜ ਨੇ ਆਪਣੇ ਏਅਰਬੇਸ ’ਤੇ ਸਰਗਰਮੀਆਂ ਵਧਾ ਦਿੱਤੀਆਂ ਹਨ। ਬਾਰਾਹੋਤੀ ’ਚ ਪਹਿਲਾਂ ਵੀ ਕਈ ਵਾਰ ਚੀਨ ਹਰਕਤ ਕਰ ਚੁੱਕਾ ਹੈ ਅਤੇ ਉਹ ਉੱਤਰ-ਪੂਰਬ ਦੇ ਕਈ ਇਲਾਕਿਆਂ ਦੇ ਨਾਲ-ਨਾਲ ਇੱਥੇ ਵੀ ਆਪਣਾ ਦਾਅਵਾ ਕਰਦਾ ਹੈ। ਲੱਦਾਖ ’ਚ ਪਿਛਲੇ ਸਾਲ ਹੋਏ ਸੰਘਰਸ਼ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਭਾਰਤੀ ਫ਼ੌਜ ਇੱਥੇ ਵੀ ਤਾਇਨਾਤ ਕੀਤੀ ਗਈ ਹੈ। ਹੁਣੇ ਜਿਹੇ ਚੀਫ਼ ਆਫ਼ ਡਿਫ਼ੈਸ ਸਟਾਫ਼ ਜਨਰਲ ਬਿਪਿਨ ਰਾਵਤ ਅਤੇ ਸੈਂਟਰਲ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਵਾਯ ਡਿਮਰੀ ਨੇ ਚੀਨ ਦੇ ਨਾਲ ਲੱਗਦੇ ਸੈਂਟਰਲ ਸੈਕਟਰ ਸਮੇਤ ਉੱਤਰਾਖੰਡ ਦੇ ਕਈ ਇਲਾਕਿਆਂ ਵਿਚ ਸੁਰੱਖਿਆ ਦੀ ਸਮੀਖਿਆ ਕੀਤੀ ਸੀ।
ਇਹ ਵੀ ਪੜ੍ਹੋ : ਭਾਰਤ ਦੇ ਗ਼ਲਤ ਨਕਸ਼ੇ ਦਿਖਾ ਰਹੀਆਂ WEBsites ਖ਼ਿਲਾਫ਼ ਕੀ ਸਰਕਾਰ ਲਵੇਗੀ ਕੋਈ ਐਕਸ਼ਨ?
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਦਿੱਲੀ ’ਚ ਚਰਚ ਢਾਹੁਣ ਵਾਲੀ ਜਗ੍ਹਾ ’ਤੇ ਪਹੁੰਚਿਆ ਅਕਾਲੀ ਦਲ, ਗਰਮਾਈ ਸਿਆਸਤ
NEXT STORY