ਨਵੀਂ ਦਿੱਲੀ—ਜੰਮੂ ਕਸ਼ਮੀਰ 'ਚ ਵੀਰਵਾਰ ਨੂੰ ਮਾਰੇ ਗਏ ਅੱਤਵਾਦੀ ਮਨਾਨ ਵਾਨੀ ਦੀ ਮੌਤ ਦੇ ਬਾਅਦ ਰਾਜ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਤੇ ਕ੍ਰਿਕਟਰ ਗੌਤੀਮ ਗੰਭੀਰ ਵਿਚਕਾਰ ਟਵਿੱਟਰ 'ਤੇ ਜੰਗ ਹੋਈ।
ਗੌਤਮ ਗੰਭੀਰ ਨੇ ਕਾਂਗਰਸ, ਭਾਜਪਾ, ਉਮਰ ਅਬਦੁੱਲਾ ਤੇ ਮਹਿਬੂਬਾ ਮੁਫਤੀ ਨੂੰ ਟੈਗ ਕਰਦੇ ਹੋਏ ਮਨਾਨ ਵਾਨੀ ਜਿਹੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸਕਾਲਰ ਦੇ ਅੱਤਵਾਦੀ ਬਣਨ ਪਿੱਛੇ ਸਿਆਸਤਦਾਨਾਂ ਨੂੰ ਜ਼ਿੰਮੇਵਾਰ ਦੱਸਿਆ।
ਗੰਭੀਰ ਦੇ ਇਸ ਟਵੀਟ ਦਾ ਅਮਰ ਅਬਦੁੱਲਾ ਨੇ ਜਵਾਬ ਦਿੰਦਿਆਂ ਕਿਹਾ ਕਿ ਗੰਭੀਰ ਕਸ਼ਮੀਰ ਦੇ ਨਕਸ਼ੇ 'ਤੇ ਵਾਨੀ ਦੇ ਜ਼ਿਲੇ ਤੇ ਘਰ ਦਾ ਪਤਾ ਨਹੀਂ ਲਗਾ ਪਾਉਣਗੇ ਪਰ ਉਹ ਅਜਿਹਾ ਜਤਾ ਰਹੇ ਹਨ ਕਿ ਜਿਵੇਂ ਉਨ੍ਹਾਂ ਨੂੰ ਪਤਾ ਹੋਵੇ ਕਿ ਵਾਨੀ ਨੇ ਕਿਸ ਕਾਰਨ ਅੱਤਵਾਦ ਦਾ ਰਸਤਾ ਚੁਣ ਲਿਆ।
ਗੰਭੀਰ ਨੇ ਫਿਰ ਅਬਦੱਲਾ ਦਾ ਜਵਾਬ ਦਿੰਦਿਆਂ ਕਿਹਾ ਕਿ ਅਮਰ ਅਬਦੁੱਲਾ ਤੁਹਾਨੂੰ ਨਕਸ਼ੇ ਦੇ ਬਾਰੇ 'ਚ ਗੱਲ ਨਹੀਂ ਕਰਨੀ ਚਾਹੀਦੀ, ਤੁਸੀਂ ਕਸ਼ਮੀਰ ਨੂੰ ਪਾਕਿਸਤਾਨ ਨਾਲ ਮਿਲਾ ਕੇ ਮੇਰੇ ਦੇਸ਼ ਦੇ ਨਕਸ਼ੇ ਨੂੰ ਬਦਲਣ 'ਤੇ ਤੁਲੇ ਹੋਏ ਹੋ। ਤੁਸੀਂ ਬਾਹਰ ਆਓ ਤੇ ਦੱਸੋ ਕਿ ਤੁਸੀਂ ਜਾਂ ਤੁਹਾਡੇ ਲੀਡਰਾਂ ਨੇ ਕਸ਼ਮੀਰੀ ਨੌਜਵਾਨਾਂ ਨੂੰ ਸ਼ਾਮਿਲ ਕਰਨ ਲਈ ਕੀ ਕੀਤਾ ਹੈ।
ਇਸ ਦਾ ਅਬਦੁੱਲਾ ਨੇ ਜਵਾਬ ਦਿੰਦਿਆਂ ਕਿਹਾ ਕਿ ਹਾਲ ਹੀ 'ਚ ਮੇਰੀ ਪਾਰਟੀ ਦੇ ਦੋ ਸਾਥੀਆਂ ਦੀ ਅੱਤਵਾਦੀਆਂ ਨੇ ਹੱਤਿਆ ਕਰ ਦਿੱਤਾ ਸੀ। ਸਾਲ 1988 ਤੋਂ ਹੁਣ ਤੱਕ ਪਾਰਟੀ ਦੇ ਹਜ਼ਾਰ ਤੋਂ ਜ਼ਿਆਦਾ ਵਰਕਰ ਮਾਰੇ ਜਾ ਚੁੱਕੇ ਹਨ। ਮੈਂ ਰਾਸ਼ਟਰਵਾਦ ਤੇ ਬਲੀਦਾਨ 'ਤੇ ਤੁਹਾਡੇ ਨਾਲ ਬਹਿਸ ਨਹੀਂ ਕਰਨਾ ਚਾਹੰਦਾ, ਜਿਸਦਾ ਇਸਨੂੰ ਅਰਥ ਹੀ ਨਹੀਂ ਪਤਾ ਹੋਵੇ।
'ਪੂਰੇ ਦੇਸ਼ ਨੂੰ ਸ਼ਾਕਾਹਾਰੀ ਨਹੀਂ ਬਣਾਇਆ ਜਾ ਸਕਦਾ' : ਸੁਪਰੀਮ ਕੋਰਟ
NEXT STORY