ਨਵੀਂ ਦਿੱਲੀ — ਮਸ਼ਹੂਰ ਫੈਸ਼ਨ ਬ੍ਰਾਂਡ ਰੀਡ ਐਂਡ ਟੇਲਰ ਬਣਾਉਣ ਵਾਲੀ ਕੰਪਨੀ ਐੱਸ. ਕੁਮਾਰਸ ਦੀਵਾਲੀਆ ਹੋਣ ਦੇ ਕੰਢੇ 'ਤੇ ਹੈ। ਇਕਨਾਮਿਕ ਟਾਈਮਜ਼ ਦੀ ਖਬਰ ਮੁਤਾਬਕ ਰੀਡ ਐਂਡ ਟੇਲਰ ਅਤੇ ਐੱਸ. ਕੁਮਾਰਸ ਨੇ ਦੀਵਾਲੀਆ ਹੋਣ ਦੀ ਅਰਜ਼ੀ ਦਿੱਤੀ ਹੈ। ਇਨ੍ਹਾਂ ਕੰਪਨੀਆਂ ਨੇ ਪਹਿਲਾਂ ਹੀ 5 ਹਜ਼ਾਰ ਕਰੋੜ ਰੁਪਏ ਦਾ ਲੋਨ ਡਿਫਾਲਟ ਕਰ ਦਿੱਤਾ ਹੈ ਜਾਂ ਕਹੋ ਕਿ ਘਪਲਾ ਕਰ ਦਿੱਤਾ ਹੈ। ਐੱਸ. ਕੁਮਾਰਸ ਦੇ ਪ੍ਰਮੋਟਰ ਨਿਤਿਨ ਕਾਸਲੀਵਾਲ ਨੂੰ ਪਹਿਲਾਂ ਹੀ ਕਈ ਬੈਂਕ ਵਿਲਫੁੱਲ ਡਿਫਾਲਟਰ (ਜਾਣਬੁੱਝ ਕੇ ਕਰਜ਼ਾ ਅਦਾ ਨਾ ਕਰਨ ਵਾਲਾ) ਐਲਾਨ ਕਰ ਚੁੱਕੇ ਹਨ। ਆਈ. ਡੀ. ਬੀ. ਆਈ. ਬੈਂਕ ਨੇ ਐੱਸ. ਕੁਮਾਰਸ ਨੇਸ਼ਨਵਾਈਲਡ ਖਿਲਾਫ ਦੀਵਾਲੀਆ ਦੀ ਪ੍ਰਕਿਰਿਆ ਚਾਲੂ ਕੀਤੀ ਹੈ। ਐਡਲਵਾਈਜ਼ ਅਸੇਟ ਰੀਕੰਸਟਰੱਕਸ਼ਨ ਕੰਪਨੀ ਨੇ ਵੀ ਰੀਡ ਐਂਡ ਟੇਲਰ ਨੂੰ ਦੀਵਾਲੀਆ ਕੋਰਟ ਵਿਚ ਖਿੱਚਿਆ ਹੈ। ਇਸ ਕੰਪਨੀ ਦੇ ਮਸ਼ਹੂਰ ਅਭਿਨੇਤਾ ਅਮਿਤਾਭ ਬੱਚਨ ਵਿਗਿਆਪਨ ਕਰਦੇ ਸਨ।
ਹਾਲ ਹੀ ਵਿਚ ਟੈਲੀਕਾਮ ਕੰਪਨੀ ਏਅਰਟੈੱਲ ਨੇ ਵੀ ਦੀਵਾਲੀਆ ਹੋਣ ਦੀ ਅਰਜ਼ੀ ਦਿੱਤੀ ਸੀ। ਕੰਪਨੀ ਦੀ ਅਰਜ਼ੀ ਨੂੰ ਸਵੀਕਾਰ ਕਰ ਲਿਆ ਗਿਆ ਹੈ। ਇਸ ਤਰ੍ਹਾਂ ਪਿਛਲੇ ਦੋ ਮਹੀਨਿਆਂ ਵਿਚ ਦੋ ਵੱਡੀਆਂ ਕੰਪਨੀਆਂ ਵਲੋਂ ਦੀਵਾਲੀਆ ਹੋਣ ਦੀਆਂ ਖਬਰਾਂ ਆ ਗਈਆਂ ਹਨ।
ਸੀਨੀਅਰ ਕਾਂਗਰਸੀ ਆਗੂ ਪਤੰਗਰਾਓ ਦਾ ਹੋਇਆ ਦਿਹਾਂਤ
NEXT STORY