ਜਹਾਨਾਬਾਦ— ਇੱਟ ਨਾਲ ਸਿਰ ਕੁਚਲ ਕੇ ਅਤੇ ਗਲਾ ਦਬਾ ਕੇ ਪਤੀ ਕਾਂਤੀ ਦੇਵੀ ਦਾ ਕਤਲ ਕਰਨ ਦੇ ਬਾਅਦ ਪਤੀ ਸੂਰਜ ਕੁਮਾਰ ਨੂੰ ਲਾਸ਼ ਠਿਕਾਣੇ ਲਗਾਉਣ ਦੀ ਚਿੰਤਾ ਸਤਾਉਣ ਲੱਗੀ। ਉਸ ਨੇ ਲਾਸ਼ ਨੂੰ ਛਪਾਉਣ ਲਈ ਘਰ 'ਚ ਬਣੀ ਮਿੱਟੀ ਦੀ ਕੋਠੀ ਦੀ ਵਰਤੋਂ ਕੀਤੀ। ਅਨਾਜ ਸਟੋਰ ਕੀਤੇ ਜਾਣ ਵਾਲੀ ਕੋਠੀ 'ਚ ਲਾਸ਼ ਰੱਖਣਾ ਆਸਾਨ ਨਹੀਂ ਸੀ। ਲਾਸ਼ ਤੰਗ ਕੋਠੀ 'ਚ ਰਹਿ ਜਾਵੇ ਇਸ ਲਈ ਪਤੀ ਨੇ ਪਤਨੀ ਦੀ ਲਾਸ਼ ਦੀਆਂ ਹੱਡੀਆਂ ਤੋੜ ਦਿੱਤੀਆਂ।

ਇਹ ਘਟਨਾ ਬਿਹਾਰ ਦੇ ਜਹਾਨਾਬਾਦ ਦੇ ਨਗਰ ਥਾਣਾ ਖੇਤਰ ਦੇ ਬਭਨਾ ਮੁੱਹਲੇ ਦੀ ਹੈ। ਕੋਠੀ ਦੀ ਲੰਬਾਈ ਇੰਨੀ ਜ਼ਿਆਦਾ ਨਹੀਂ ਸੀ ਕਿ ਲਾਸ਼ ਨੂੰ ਖੜ੍ਹਾ ਕਰਕੇ ਛੁਪਾਇਆ ਜਾ ਸਕੇ। ਇਸ ਦੇ ਲਈ ਪਤੀ ਨੇ ਪਤਨੀ ਦੇ ਪੈਰ ਦੀਆਂ ਹੱਡੀਆਂ ਤੋੜ ਦਿੱਤੀਆਂ ਤਾਂ ਜੋ ਪੈਰ ਪੇਟ ਅਤੇ ਸੀਨੇ ਨਾਲ ਲੱਗ ਜਾਵੇ। ਇਸ ਦੇ ਬਾਅਦ ਉਸ ਨੇ ਪਤਨੀ ਦੀ ਗਰਦਨ ਤੋੜ ਦਿੱਤੀ ਅਤੇ ਲਾਸ਼ ਨੂੰ ਮੋੜ ਕੇ ਗੋਲੀ ਤਰ੍ਹਾਂ ਆਕਾਰ ਦੇ ਦਿੱਤਾ।

ਅੰਤ 'ਚ ਉਸ ਨੇ ਲਾਸ਼ ਨੂੰ ਕੋਠੀ 'ਚ ਰੱਖਿਆ ਅਤੇ ਝੋਨੇ ਦੀ ਬੂਰਾ ਭਰ ਕੇ ਦਰਵਾਜ਼ੇ ਨੂੰ ਬੰਦ ਕਰ ਦਿੱਤਾ। ਸੂਰਜ ਨੇ ਕਾਂਤੀ ਦੇਵੀ ਦਾ ਕਤਲ ਸ਼ਨੀਵਾਰ ਰਾਤ ਨੂੰ ਕੀਤਾ। ਸੋਮਵਾਰ ਨੂੰ ਉਹ ਲਾਸ਼ ਘਰ ਤੋਂ ਬਾਹਰ ਲੈ ਜਾ ਕੇ ਠਿਕਾਣੇ ਲਗਾਉਣ ਦੀ ਤਿਆਰੀ ਕਰ ਰਿਹਾ ਸੀ। ਸੂਰਜ ਇਸ ਦੇ ਲਈ ਟੀਨ ਦਾ ਇਕ ਵੱਡਾ ਬਕਸਾ ਖਰੀਦ ਲਿਆਇਆ। ਉਸ ਨੇ ਭਰਾ ਚਾਂਦ ਕੁਮਾਰ, ਦੋਸਤ ਜੀਤੇਂਦਰ ਅਤੇ ਆਟੋ ਡਰਾਈਵਰ ਬਿਕਰਮ ਦਾਸ ਦੀ ਮਦਦ ਲਈ। ਲਾਸ਼ ਨੂੰ ਘਰ ਤੋਂ ਬਾਹਰ ਲੈ ਜਾਣ ਲਈ ਬਿਕਰਮ ਆਟੋ ਲੈ ਕੇ ਸੂਰਜ ਦੇ ਘਰ ਪੁੱਜਾ। ਸੂਰਜ ਆਪਣੇ ਭਰਾ ਅਤੇ ਦੋਸਤ ਨਾਲ ਲਾਸ਼ ਨੂੰ ਆਟੋ 'ਚ ਰੱਖਦਾ, ਇਸ ਤੋਂ ਪਹਿਲੇ ਹੀ ਪੁਲਸ ਪੁੱਜ ਗਈ। ਕਾਂਤੀ ਦੇਵੀ ਦਾ ਵਿਆਹ 6 ਸਾਲ ਪਹਿਲੇ ਸੂਰਜ ਨਾਲ ਹੋਇਆ ਸੀ।

ਸੂਰਜ ਦਾਜ ਲਈ ਕਾਂਤੀ ਨੂੰ ਪਰੇਸ਼ਾਨ ਕਰਦਾ ਸੀ। ਕਾਂਤੀ ਦੇ ਪਿਤਾ ਭਵਸਾਗਰ ਨੂੰ ਸੋਮਵਾਰ ਨੂੰ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੀ ਬੇਟੀ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਦੇ ਬਾਅਦ ਭਵਸਾਗਰ ਥਾਣਾ ਪੁੱਜਾ ਅਤੇ ਕੇਸ ਦਰਜ ਕਰਵਾਇਆ। ਕੇਸ ਦਰਜ ਹੋਣ ਦੇ ਬਾਅਦ ਪੁਲਸ ਸੂਰਜ ਦੇ ਘਰ ਪੁੱਜਾ ਅਤੇ ਦੇਖਿਆ ਕਿ ਇੱਥੇ ਲਾਸ਼ ਨੂੰ ਠਿਕਾਣੇ ਲਗਾਉਣ ਦੀ ਤਿਆਰੀ ਚੱਲ ਰਹੀ ਹੈ। ਪੁਲਸ ਨੇ ਸੂਰਜ ਤੋਂ ਪਤਨੀ ਦੇ ਕਤਲ ਦੇ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਮੇਰੀ ਪਤਨੀ ਤਾਂ ਪੇਕੇ ਗਈ ਹੈ। ਉਸ ਦਾ ਕਤਲ ਨਹੀਂ ਹੋਇਆ ਹੈ। ਪੁਲਸ ਨੇ ਜਿਸ ਤਰ੍ਹਾਂ ਹੀ ਸਖ਼ਤੀ ਵਰਤੀ ਤਾਂ ਸੂਰਜ ਟੁੱਟ ਗਿਆ ਅਤੇ ਉਸ ਨੇ ਦੱਸ ਦਿੱਤਾ ਕਿ ਘਰ ਦੀ ਕੋਠੀ 'ਚ ਕਾਂਤੀ ਦੀ ਲਾਸ਼ ਹੈ।

ਦਿੱਲੀ 'ਚ ਨਾਰਥ-ਈਸਟ ਦੀ ਔਰਤ ਨਾਲ ਬਦਸਲੂਕੀ, ਗੋਲਫ ਕਲੱਬ 'ਚੋਂ ਕੱਢਿਆ ਬਾਹਰ
NEXT STORY