ਮੱਧ ਪ੍ਰਦੇਸ਼- ਲੋਕਤੰਤਰ ਦੇ ਸਭ ਤੋਂ ਵੱਡੇ ਉਤਸਵ ਦੌਰਾਨ ਮੱਧ ਪ੍ਰਦੇਸ਼ ’ਚ ਵੋਟਿੰਗ ਦੌਰਾਨ ਭੋਪਾਲ ਪ੍ਰਸ਼ਾਸਨ ਵਲੋਂ ਲੱਕੀ ਡਰਾਅ ਦਾ ਆਯੋਜਨ ਕੀਤਾ ਗਿਆ, ਜਿਸ ’ਚ ਵੋਟ ਪਾਉਣ ਜਾ ਰਹੇ ਵੋਟਰਾਂ ਨੂੰ ਪਰਚੀ ਅਤੇ ਲੱਕੀ ਡਰਾਅ ਰਾਹੀਂ ਕਈ ਤੋਹਫੇ ਦਿੱਤੇ ਗਏ ਹਨ। ਇਨ੍ਹਾਂ ਤੋਹਫਿਆਂ ’ਚ 8 ਮਈ ਭਾਵ ਬੁੱਧਵਾਰ ਨੂੰ ਹੋਣ ਵਾਲੇ ਸਭ ਤੋਂ ਵੱਡੇ ਲੱਕੀ ਡਰਾਅ ’ਚ ਜੇਤੂ ਨੂੰ ਮਿਲਣ ਵਾਲੀ ਹੀਰੇ ਦੀ ਅੰਗੂਠੀ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਵੋਟਰਾਂ ਨੇ ਫਰਿੱਜ, ਟੀ. ਵੀ., ਕੂਲਰ, ਏ. ਸੀ., ਟੀ-ਸ਼ਰਟ, ਸਾਊਂਡ ਬਾਕਸ ਦੇ ਨਾਲ ਹੋਰ ਤੋਹਫੇ ਵੀ ਜਿੱਤੇ ਹਨ। ਭੋਪਾਲ ਬੈਰਾਗੜ੍ਹ ਵਪਾਰੀ ਸਮਾਜ ਦੇ ਨਾਲ ਮਿਲ ਕੇ ਪ੍ਰਸ਼ਾਸਨ ਨੇ ਇਹ ਆਯੋਜਨ ਰੱਖਿਆ ਹੈ, ਜਿਸ ’ਚ ਭੋਪਾਲ ਦੇ ਸਾਰੇ 2097 ਬੂਥਾਂ ’ਤੇ ਲੱਕੀ ਡਰਾਅ ਕੱਢਿਆ ਗਿਆ ਹੈ।
ਇਹ ਹੈ ਪ੍ਰਕਿਰਿਆ
ਇਸ ਲੱਕੀ ਡਰਾਅ ’ਚ ਭੋਪਾਲ ਦੇ ਕੋਈ 5 ਖੁਸ਼ਕਿਸਮਤ ਵੋਟਰਾਂ ਨੂੰ ਹੀਰੇ ਦੀ ਅੰਗੂਠੀ ਵੀ ਮਿਲ ਸਕਦੀ ਹੈ। ਰਿਪੋਰਟ ਅਨੁਸਾਰ ਇਸ ਲੱਕੀ ਡਰਾਅ ’ਚ ਹਿੱਸਾ ਲੈਣ ਲਈ ਵੋਟਰਾਂ ਨੂੰ ਵੋਟ ਪਾਉਣ ਤੋਂ ਬਾਅਦ ਬੂਥ ’ਤੇ ਇਕ ਪਰਚੀ ਦਿੱਤੀ ਜਾਵੇਗੀ, ਜਿਸ ’ਚ ਨਾਂ ਅਤੇ ਮੋਬਾਈਲ ਨੰਬਰ ਭਰਨ ਤੋਂ ਬਾਅਦ ਉਸ ਨੂੰ ਇਕ ਡੱਬੇ ’ਚ ਪਾਇਆ ਜਾਵੇਗਾ। ਵੋਟਿੰਗ ਤੋਂ ਬਾਅਦ ਉਸ ਡੱਬੇ ’ਚੋਂ ਜੇਤੂ ਦਾ ਨਾਂ ਕੱਢਿਆ ਜਾਵੇਗਾ। ਉਨ੍ਹਾਂ ਜੇਤੂਆਂ ਨੂੰ ਮੌਜੂਦ ਤੋਹਫਿਆਂ ’ਚੋਂ ਤੋਹਫ਼ੇ ਦਿੱਤੇ ਜਾਣਗੇ, ਜਿਨ੍ਹਾਂ ’ਚ ਹੀਰੇ ਦੀ ਅੰਗੂਠੀ, ਫਰਿੱਜ, ਟੀ. ਵੀ., ਵਾਸ਼ਿੰਗ ਮਸ਼ੀਨ, ਮਿਕਸਰ ਗ੍ਰਾਈਂਡਰ, ਲੈਪਟਾਪ, ਐੱਮ. ਐੱਮ. ਕੂਲਰ, ਲੰਚ ਬਾਕਸ, ਬੈਗ, ਸਾਊਂਡ ਬਾਕਸ ਵਰਗੇ ਕਈ ਤੋਹਫੇ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਏਅਰ ਇੰਡੀਆ ਐਕਸਪ੍ਰੈੱਸ ਦੀਆਂ 70 ਉਡਾਣਾਂ ਰੱਦ, ਇਕੱਠਿਆਂ Sick Leave 'ਤੇ ਗਏ ਸੀਨੀਅਰ ਕਰੂ ਮੈਂਬਰ
NEXT STORY