ਨਵੀਂ ਦਿੱਲੀ (ਵਿਸ਼ੇਸ਼)-ਪਹਿਲੀ ਵਾਰ ਮੈਰਾਥਨ ਦੌੜਨ ਵਾਲੇ ਲੋਕ ਆਪਣੀ ਜ਼ਿੰਦਗੀ 'ਚ ਕੁਝ ਸਾਲ ਹੋਰ ਜੋੜ ਸਕਦੇ ਹਨ। ਇਹ ਦਾਅਵਾ ਇਕ ਖੋਜ 'ਚ ਹੋਇਆ ਹੈ। ਖੋਜ ਮੁਤਾਬਕ ਭਾਵੇਂ ਹੀ ਲੋਕ ਇਸ ਚੁਣੌਤੀ ਨੂੰ ਜ਼ਿੰਦਗੀ ਦੇ ਵਿਚਕਾਰਲੇ ਪੜਾਅ 'ਚ ਲੈਣ, ਲਾਭ ਮਿਲਣਾ ਸੰਭਵ ਹੈ। ਬਾਰਟਸ ਹੈਲਥ ਐੱਨ. ਐੱਚ. ਐੱਸ. ਟਰੱਸਟ ਐਂਡ ਯੂਨੀਵਰਸਿਟੀ ਕਾਲਜ ਦੀ ਡਾਕਟਰ ਸ਼ਾਲੋਰਟ ਮਨਿਸਟੀ ਜੋ ਕਿ ਇਸ ਖੋਜ ਦੀ ਸਹਿ ਲੇਖਕ ਹੈ, ਦੇ ਅਨੁਸਾਰ 'ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅਜਿਹਾ ਕਰਨ ’ਚ ਕਦੇ ਦੇਰ ਨਹੀਂ ਹੋਈ ਹੈ।'' ਮੈਰਾਥਨ ’ਤੇ ਕੀਤੀ ਗਈ ਖੋਜ ਦੱਸਦੀ ਹੈ ਕਿ ਸਭ ਤੋਂ ਵੱਡਾ ਸਿਹਤ ਲਾਭ ਸੁਸਤ ਅਤੇ ਉਮਰਦਰਾਜ ਲੋਕਾਂ 'ਚ ਦਿਸਿਆ ਅਤੇ ਟ੍ਰੇਨਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਉਨ੍ਹਾਂ ਨੇ ਦੱਸਿਆ ਕਿ ਉਹ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਸਨ।
ਹਾਲਾਂਕਿ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਸਾਫ ਨਹੀਂ ਹੈ ਕਿ ਉਨ੍ਹਾਂ ਨੂੰ ਕਿਉਂ ਸਭ ਤੋਂ ਵੱਧ ਫਾਇਦਾ ਹੋਇਆ। ਇਹ ਖੋਜ ਅਮਰੀਕਨ ਕਾਲਜ ਆਫ ਕਾਰਡੀਓਲੋਜੀ 'ਚ ਛਪੀ ਹੈ। ਖੋਜਕਰਤਾਵਾਂ ਨੇ ਲੰਡਨ ਮੈਰਾਥਨ 2016 ਅਤੇ 2017 ’ਚ ਪਹਿਲੀ ਵਾਰ ਦੌੜਨ ਵਾਲੇ 138 ਦੌੜਾਕਾਂ 'ਤੇ ਖੋਜ ਕੀਤੀ। ਔਸਤਨ ਨਵੇਂ ਦੌੜਾਕ 37 ਸਾਲ ਦੇ ਸਨ ਅਤੇ ਇਨ੍ਹਾਂ 'ਚ 49 ਫੀਸਦੀ ਮਰਦ ਸਨ। ਖੋਜ ਸ਼ੁਰੂ ਹੋਣ ਤੋਂ ਪਹਿਲਾਂ ਇਹ ਸਾਰੇ ਹਫਤੇ 'ਚ 2 ਘੰਟਿਆਂ ਤੋਂ ਵੱਧ ਨਹੀਂ ਦੌੜਦੇ ਸਨ। ਖੋਜ ਦੇ ਅਖੀਰ 'ਚ ਔਰਤਾਂ ਲਈ 5.4 ਘੰਟੇ ਅਤੇ ਮਰਦਾਂ ਲਈ 4.5 ਘੰਟੇ ਔਸਤ ਮੈਰਾਥਨ ਰਨਿੰਗ ਟਾਈਮ ਸੀ।
ਵਿਗਿਆਨਕਾਂ ਨੇ ਪ੍ਰੀਖਣ ਤੋਂ ਪਹਿਲਾਂ ਮੁਕਾਬਲੇਬਾਜ਼ਾਂ ਦੀ ਜਾਂਚ ਕੀਤੀ ਅਤੇ 42 ਕਿਲੋਮੀਟਰ ਸਫਲਤਾਪੂਰਵਕ ਮੈਰਾਥਨ ਦੌੜ ਤੋਂ ਬਾਅਦ ਵੀ ਜਾਂਚ ਕੀਤੀ ਇਹ ਦੇਖਣ ਲਈ ਕਿ ਧਮਨੀਆਂ ਦਾ ਸਖਤ ਹੋਣਾ ਪ੍ਰਭਾਵਿਤ ਹੁੰਦਾ ਹੈ। ਉਮਰ ਵਧਣ ਦੇ ਨਾਲ ਧਮਨੀਆਂ ਦਾ ਸਖਤ ਹੋਣਾ ਆਮ ਪ੍ਰਕਿਰਿਆ ਹੈ। ਇਹ ਦਿਲ ਦੇ ਰੋਗਾਂ ਜਿਵੇਂ ਸਟ੍ਰੋਕ, ਹਾਰਟ ਅਟੈਕ ਅਤੇ ਗੁਰਦਿਆਂ ਨਾਲ ਜੁੜੀ ਬੀਮਾਰੀ ਦੇ ਜੋਖਮ ਨੂੰ ਵਧਾਉਂਦਾ ਹੈ। ਖੋਜ 'ਚ ਸ਼ਾਮਲ ਲੋਕਾਂ 'ਚ ਔਸਤਨ ਪਹਿਲੀ ਵਾਰ ਮੈਰਾਥਨ ਦੌੜਨ ਵਾਲਿਆਂ ਦੀਆਂ ਧਮਨੀਆਂ ਸੁੰਗੜੀਆਂ ਨਹੀਂ ਪਾਈਆਂ ਗਈਆਂ। ਇਹ ਉਨ੍ਹਾਂ ਦੀਆਂ 'ਧਮਨੀਆਂ ਦੀ ਉਮਰ' 'ਚ 4 ਸਾਲ ਦੀ ਕਮੀ ਦੇ ਬਰਾਬਰ ਹੈ।
ਖੋਜ ਦੇ ਨਤੀਜਿਆਂ ਤੋਂ ਬਾਅਦ ਡਾ. ਮਨਿਸਟੀ ਦਾ ਕਹਿਣਾ ਹੈ,''ਸਿਰਫ 6 ਮਹੀਨਿਆਂ ਦੀ ਕਸਰਤ ਦੇ ਨਾਲ ਸਾਡੀਆਂ ਖੂਨ ਵਾਲੀਆਂ ਧਮਨੀਆਂ 'ਤੇ ਉਮਰ ਵਧਣ ਦੇ ਨਤੀਜਿਆਂ ਨੂੰ ਉਲਟਾ ਕਰਨਾ ਸੰਭਵ ਹੈ।'' ਮਨਿਸਟੀ ਕਹਿੰਦੀ ਹੈ,''ਇਹ ਉਹ ਲੋਕ ਨਹੀਂ ਸਨ, ਜੋ ਉਚ ਪੱਧਰ ਦੀ ਕਸਰਤ ਜਾਂ ਬਹੁਤ ਜ਼ਿਆਦਾ ਮਾਤਰਾ 'ਚ ਵਜ਼ਨ ਘੱਟ ਕਰ ਰਹੇ ਸਨ। ਉਹ ਦਰਮਿਆਨੀ ਟ੍ਰੇਨਿੰਗ ਕਰ ਰਹੇ ਸਨ ਅਤੇ ਅਸਲ ਦੌੜ ਦਾ ਟੀਚਾ ਹਾਸਲ ਕਰ ਰਹੇ ਸਨ।'' ਬ੍ਰਿਟਿਸ਼ ਹਾਰਟ ਫਾਊਂਡੇਸ਼ਨ ਚੈਰਿਟੀ, ਜਿਸ ਨੇ ਖੋਜ ਲਈ ਵਿੱਤੀ ਸਹਾਇਤਾ ਦਿੱਤੀ ਹੈ, ਦੇ ਡਾਇਰੈਕਟਰ ਮੇਤਿਨ ਅਵਕਿਰਨ ਨੇ ਇਕ ਬਿਆਨ 'ਚ ਕਿਹਾ ਕਿ ਖੋਜ ਦੇ ਨਤੀਜਿਆਂ 'ਚ ਕਸਰਤ ਦੇ ਨਿਰਵਿਵਾਦ ਲਾਭਾਂ ਨੂੰ ਦਿਖਾਇਆ ਗਿਆ ਹੈ।
ਕਸਰਤ ਅਤੇ ਦੌੜ ਨੂੰ ਲੈ ਕੇ ਪਹਿਲਾਂ ਵੀ ਖੋਜਾਂ ਹੋਈਆਂ ਹਨ, ਉਨ੍ਹਾਂ 'ਚ ਵੀ ਇਨ੍ਹਾਂ ਨੂੰ ਸਿਹਤ ਲਈ ਲਾਭਦਾਇਕ ਦੱਸਿਆ ਗਿਆ ਹੈ। ਕੁਝ ਸਾਲ ਪਹਿਲਾਂ ਹੋਈ ਇਕ ਖੋਜ ਤੋਂ ਪਤਾ ਲੱਗਾ ਸੀ ਕਿ ਗਰਮੀਆਂ ਦੇ ਦਿਨਾਂ 'ਚ ਤਾਜ਼ਾ ਹਵਾ 'ਚ ਕਸਰਤ ਨਾਲ ਮਿਜਾਜ਼ ਬਿਹਤਰ ਕਰਨ 'ਚ ਮਦਦ ਮਿਲਦੀ ਹੈ, ਉੱਥੇ ਹੀ ਕੁਝ ਪਰਸਨਲ ਟ੍ਰੇਨਰ ਸੁਝਾਅ ਦਿੰਦੇ ਹਨ ਕਿ ਜੋ ਲੋਕ ਆਊਟਡੋਰ ਸਰਗਰਮੀ ਸ਼ੁਰੂ ਕਰਦੇ ਹਨ, ਉਨ੍ਹਾਂ ਨੂੰ ਪਹਿਲਾਂ ਸਿਰਫ ਪੈਦਲ ਚੱਲਣਾ ਚਾਹੀਦਾ ਹੋ ਅਤੇ ਫਿਰ ਹੌਲੀ-ਹੌਲੀ ਗਤੀ ਵਧਾਉਣੀ ਚਾਹੀਦੀ ਹੈ।
ਹੈਲਦੀ ਰਹਿਣ ਲਈ ਦਿਨ ’ਚ ਕਿੰਨੀ ਵਾਰ ਖਾਣਾ ਚਾਹੀਦਾ ਹੈ
NEXT STORY