ਤਿਰੁਅਨੰਤਪੁਰਮ (ਏਜੰਸੀ)- ਕੋਟਾਯਮ ਦੇ ਏਟੂਮਨੂਰ ਦੇ 70 ਸਾਲਾ ਜੈਪ੍ਰਕਾਸ਼ ਅਤੇ ਉਨ੍ਹਾਂ ਦੀ 60 ਸਾਲਾ ਪਤਨੀ ਵਲਸਾਲਾ, ਲਗਭਗ 7 ਸਾਲ ਬਾਅਦ ਵੀ ਆਪਣੇ ਪੁੱਤ ਜਿਤਿਨ ਦੀ ਆਵਾਜ਼ ਸੁਣਨ ਦਾ ਇੰਤਜ਼ਾਰ ਕਰ ਰਹੇ ਹਨ। ਵਲਸਾਲਾ ਨੇ ਦੱਸਿਆ ਕਿ ਜਿਤਿਨ ਜੈਪ੍ਰਕਾਸ਼ ਨੇ ਗੈਰਜੂਏਸ਼ਨ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਦੱਸਿਆ ਕਿ ਉਹ ਆਸਟ੍ਰੇਲੀਆ ਜਾਣਾ ਚਾਹੁੰਦਾ ਹੈ। ਉਨ੍ਹਾਂ ਨੇ ਉਸ ਨੂੰ ਕਿਸੇ ਤਰ੍ਹਾਂ 5 ਲੱਖ ਰੁਪਏ ਦਿੱਤੇ। 23 ਮਈ 2016 ਨੂੰ 25 ਸਾਲਾ ਜਿਤਿਨ ਕੋਚੀ ਤੋਂ ਇੰਡੋਨੇਸ਼ੀਆ ਹੁੰਦੇ ਹੋਏ ਆਸਟ੍ਰੇਲੀਆ ਲਈ ਰਵਾਨਾ ਹੋਇਆ। ਉਸ ਸਮੇਂ ਖ਼ੁਸ਼ ਮਾਤਾ-ਪਿਤਾ ਨੇ ਜਿਤਿਨ ਨੂੰ ਅਲਵਿਦਾ ਕਹਿ ਦਿੱਤਾ ਪਰ ਹੁਣ ਦੋਵੇਂ ਬੇਰੁਜ਼ਗਾਰ ਹੋ ਕੇ ਆਪਣੇ ਕਿਰਾਏ ਦੇ ਘਰ 'ਚ ਬੈਠੇ ਹਨ। ਲੋਕ ਉਨ੍ਹਾਂ ਨੂੰ ਕੁਝ ਮਦਦ ਦਿੰਦੇ ਹਨ ਅਤੇ ਉਨ੍ਹਾਂ ਦਾ ਦੁਪਹਿਰ ਦਾ ਭੋਜਨ ਪ੍ਰਸਿੱਧ ਏਟੁਮਾਨੂਰ ਮੰਦਰ 'ਚ ਹੁੰਦਾ ਹੈ।
ਵਲਸਾਲਾ ਨੇ ਕਿਹਾ,''ਜਿਤਿਨ ਦਾ ਆਖ਼ਰੀ ਫ਼ੋਨ 15 ਜੂਨ 2017 ਨੂੰ ਆਇਆ ਸੀ, ਸਾਨੂੰ ਨਹੀਂ ਪਤਾ ਕਿ ਉਹ ਕਿੱਥੋਂ ਫੋਨ ਕਰ ਰਿਹਾ ਸੀ, ਕਿਉਂਕਿ ਸਾਨੂੰ ਲੱਗਾ ਕਿ ਉਹ ਆਸਟ੍ਰੇਲੀਆ 'ਚ ਹੈ। ਕਦੇ-ਕਦੇ ਉਹ ਪੈਸੇ ਭੇਜਦਾ ਸੀ ਪਰ 15 ਜੂਨ 2017 ਤੋਂ ਬਾਅਦ ਅੱਜ ਤੱਕ ਸਾਨੂੰ ਉਸ ਬਾਰੇ ਕੋਈ ਸੁਰਾਗ ਨਹੀਂ ਹੈ ਕਿ ਉਹ ਕਿੱਥੇ ਹੈ।'' ਵਲਸਾਲਾ ਦੀ ਕਹਾਣੀ ਸੁਣਨ ਤੋਂ ਬਾਅਦ ਮੈਲਬੋਰਨ 'ਚ ਰਹਿਣ ਵਾਲੇ ਦਿਆਲੂ ਕੇਰਲ ਵਾਸੀਆਂ ਨੇ ਆਸਟ੍ਰੇਲੀਆ 'ਚ ਜਿਤਿਨ ਦੀ ਭਾਲ ਸ਼ੁਰੂ ਕਰ ਦਿੱਤੀ। ਮੈਲਬੋਰਨ ਸਥਿਤ ਸੀਨੀਅਰ ਪੱਤਰ ਤਿਰੂਵਲੱਮ ਭਾਸੀ ਨੇ ਆਸਟ੍ਰੇਲੀਆ 'ਚ ਮਾਈਗ੍ਰੇਸ਼ਨ ਅਧਿਕਾਰੀਆਂ ਨਾਲ ਸੰਪਰਕ ਕੀਤਾ। ਪੂਰੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਜਿਤਿਨ ਨਾਂ ਦਾ ਕੋਈ ਵੀ ਵਿਅਕਤੀ ਜਿਸ ਕੋਲ ਪਾਸਪੋਰਟ ਨੰਬਰ ਹੈ, ਕਦੇ ਆਸਟ੍ਰੇਲੀਆ ਨਹੀਂ ਆਇਆ। ਭਾਸੀ ਨੇ ਕਿਹਾ,''ਅਸੀਂ ਹੁਣ ਲਾਪਤਾ ਜਿਤਿਨ ਦਾ ਮਾਮਲਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਅਤੇ ਕੇਂਦਰੀ ਵਿਦੇਸ਼ ਰਾਜ ਮੰਤਰੀ ਨੂੰ ਚਿੱਠੀ ਲਿਖ ਕੇ ਚੁੱਕਿਆ ਹੈ। ਵਲਸਾਲਾ ਨੇ ਕਿਹਾ ਕਿ ਉਨ੍ਹਾਂ ਨੇ ਖੁਦਕੁਸ਼ੀ ਕਰਨ ਬਾਰੇ ਵੀ ਸੋਚਿਆ ਸੀ ਪਰ ਅਸੀਂ ਫ਼ੈਸਲਾ ਕੀਤਾ ਹੈ ਕਿ ਅਸੀਂ ਲੜਾਂਗੇ। ਅਸੀਂ ਆਪਣੇ ਬੇਟੇ ਬਾਰੇ ਅਤੇ ਉਸ ਨਾਲ ਕੀ ਹੋਇਆ ਜਾਣਨਾ ਚਾਹੁੰਦੇ ਹਨ। ਸਾਨੂੰ ਦੋਹਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਹਨ ਅਤੇ ਸਾਡੇ ਵੱਡੇ ਪੁੱਤ ਦੀ ਘੱਟ ਤਨਖਾਹ ਸਾਨੂੰ ਆਪਣਾ ਕਿਰਾਇਆ ਚੁਕਾਉਣ 'ਚ ਮਦਦ ਕਰਦੀ ਹੈ।'' ਵਲਸਾਲਾ ਨੇ ਕਿਹਾ, ਅਜੇ ਵੀ ਉਮੀਦ ਹੈ ਕਿ ਅਸੀਂ ਜਿਤਿਨ ਦੀ ਕੁਝ ਖ਼ਬਰ ਸੁਣਾਂਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਝੀਲ 'ਚ ਮਿਲੀ 8 ਸਾਲਾ ਮਾਸੂਮ ਦੀ ਲਾਸ਼, ਗੁੱਸੇ 'ਚ ਪਿੰਡ ਵਾਸੀਆਂ ਨੇ ਸ਼ਰਾਬ ਦੀ ਦੁਕਾਨ ਨੂੰ ਲਗਾਈ ਅੱਗ
NEXT STORY