ਨਵੀਂ ਦਿੱਲੀ- ਦਿੱਲੀ ਦੇ ਉੱਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਵੀਰਵਾਰ ਨੂੰ ਪੁਲਸ ਕਾਂਸਟੇਬਲ, ਫਾਇਰਮੈਨ, ਜੰਗਲਾਤ ਗਾਰਡ, ਜੇਲ੍ਹ ਵਾਰਡਨ ਅਤੇ ਵਾਈਲਡਲਾਈਫ ਗਾਰਡ ਵਰਗੇ ਗਰੁੱਪ 'C' ਅਹੁਦਿਆਂ 'ਤੇ ਸਾਬਕਾ ਅਗਨੀਵੀਰਾਂ ਲਈ 20 ਫੀਸਦੀ ਦਾ ਰਾਖਵਾਂਕਰਨ ਦਾ ਨਿਰਦੇਸ਼ ਦਿੱਤਾ। ਸੰਧੂ ਨੇ ਮੁੱਖ ਸਕੱਤਰ, ਦਿੱਲੀ ਪੁਲਸ ਕਮਿਸ਼ਨਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਬੈਠਕ 'ਚ ਦਿੱਲੀ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਏਜੰਸੀਆਂ 'ਚ ਸਾਬਕਾ ਅਗਨੀਵੀਰਾਂ (ਫੌਜ ਦੇ ਰਿਟਾਇਰ ਸ਼ਾਰਟ ਸਰਵਿਸ ਜਵਾਨ) ਨੂੰ ਰਾਖਵਾਂਕਰਨ ਦਾ ਲਾਭ ਦੇਣ ਦੀ ਰਣਨੀਤੀ ਦੀ ਸਮੀਖਿਆ ਕੀਤੀ।
ਸੰਧੂ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਇਹ ਪਹਿਲ ਭਾਰਤ ਸਰਕਾਰ ਦੇ ਵਿਜ਼ਨ ਅਨੁਸਾਰ ਲਾਗੂ ਕੀਤੀ ਜਾ ਰਹੀ ਹੈ। ਐੱਲਜੀ ਨੇ ਕਿਹਾ,''ਇਨ੍ਹਾਂ ਨੌਜਵਾਨ ਪੁਰਸ਼ਾਂ ਅਤੇ ਔਰਤਾਂ ਦੇ ਅਨੁਸ਼ਾਸਨ, ਕੌਸ਼ਲ ਅਤੇ ਸਿਖਲਾਈ ਦਾ ਸਹੀ ਇਸਤੇਮਾਲ ਕਰਨ ਲਈ, ਪੁਲਸ ਕਾਂਸਟੇਬਲ, ਫਾਇਰਮੈਨ, ਜੇਲ੍ਹ ਵਾਰਡਨ, ਜੰਗਲਾਤ ਗਾਰਡ ਅਤੇ ਵਾਈਲਡਲਾਈਫ ਗਾਰਡ ਸਮੇਤ ਖਾਲੀ ਗਰੁੱਪ 'C' ਅਹੁਦਿਆਂ 'ਤੇ ਸਿੱਧੀ ਭਰਤੀ 'ਚ 20 ਫੀਸਦੀ ਰਾਖਵਾਂਕਰਨ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।'' ਗਰੁੱਪ 'C' ਅਹੁਦਾ ਨਾਨ-ਗਜੇਟੇਡ ਅਹੁਦੇ ਹੁੰਦੇ ਹਨ।

ਕਿਹਾ ਕਿ ਸਾਰੇ ਯੋਗ ਸਾਬਕਾ ਅਗਨੀਵੀਰਾਂ ਲਈ ਭਰਤੀ ਖੁੱਲ੍ਹੀ ਰਹੇਗੀ ਤਾਂ ਕਿ ਉਨ੍ਹਾਂ ਨੂੰ ਸਮਾਨ ਮੌਕੇ ਮਿਲ ਸਕਣ ਅਤੇ ਦੇਸ਼ ਲਈ ਉਨ੍ਹਾਂ ਦੀ ਸੇਵਾ ਨੂੰ ਮਾਨਤਾ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਾਰੇ ਸੰਬੰਧਤ ਵਿਭਾਗਾਂ ਲਈ ਭਰਤੀ ਨਿਯਮਾਂ 'ਚ ਜ਼ਰੂਰੀ ਪ੍ਰਕਿਰਿਆਵਾਂ ਅਤੇ ਸੋਧ ਨੂੰ ਪੂਰਾ ਕਰਨ ਦੀ ਸਮੇਂ-ਹੱਦ 30 ਜੂਨ ਤੈਅ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਭਾਗਾਂ ਨੂੰ ਇਨ੍ਹਾਂ ਰੰਗਰੂਟਾਂ ਦੀਆਂ ਖਾਸ ਸਮਰੱਥਾਵਾਂ ਦਾ ਇਸਤੇਮਾਲ ਉਨ੍ਹਾਂ ਦੀਆਂ ਆਪਰੇਸ਼ਨਲ ਜ਼ਰੂਰਤਾਂ ਦੇ ਹਿਸਾਬ ਨਾਲ ਕਰਨ ਦਾ ਅਧਿਕਾਰ ਵੀ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਰਮਚਾਰੀਆਂ ਲਈ Good News ! ਹੁਣ ATM-UPI ਰਾਹੀਂ ਨਿਕਲੇਗਾ PF ਦਾ ਪੈਸਾ
NEXT STORY