ਨੈਸ਼ਨਲ ਡੈਸਕ : ਨੌਕਰੀਪੇਸ਼ਾ ਵਾਲੇ ਲੋਕਾਂ ਲਈ ਜਲਦੀ ਹੀ ਇੱਕ ਵੱਡੀ ਸਹੂਲਤ ਉਪਲਬਧ ਹੋ ਸਕਦੀ ਹੈ। ਆਪਣੇ ਨਵੇਂ ਡਿਜੀਟਲ ਪਲੇਟਫਾਰਮ EPFO 3.0 ਦੇ ਤਹਿਤ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਇੱਕ ਅਜਿਹਾ ਸਿਸਟਮ ਪੇਸ਼ ਕਰ ਰਿਹਾ ਹੈ, ਜੋ ਕਰਮਚਾਰੀਆਂ ਨੂੰ ਯੂਪੀਆਈ ਐਪ ਅਤੇ ਏਟੀਐੱਮ ਰਾਹੀਂ ਆਪਣੇ ਭਵਿੱਖ ਨਿਧੀ (ਪੀਐੱਫ) ਫੰਡ ਕਢਵਾਉਣ ਦੀ ਆਗਿਆ ਦੇਵੇਗਾ। ਹੁਣ ਜਦੋਂ ਸਾਰੇ ਟੈਸਟ ਪਾਸ ਹੋ ਗਏ ਹਨ ਤਾਂ ਕਿਰਤ ਮੰਤਰਾਲੇ ਨੇ ਇਸਦਾ ਐਲਾਨ ਕੀਤਾ ਹੈ ਕਿ ਕਰਮਚਾਰੀ ਜਲਦੀ ਹੀ UPI ਅਤੇ ATM ਦੀ ਵਰਤੋਂ ਕਰਕੇ ਆਪਣੇ ਪੀਐੱਫ ਫੰਡ ਬਿਨਾਂ ਕਿਸੇ ਰੁਕਾਵਟ ਦੇ ਕਢਵਾ ਸਕਣਗੇ। ਜੂਨ ਦੇ ਅੰਤ ਤੋਂ ਪਹਿਲਾਂ ਹੀ ਈਪੀਐੱਫਓ ਮੈਂਬਰਾਂ ਨੂੰ ਇਹ ਸਹੂਲਤ ਦਿੱਤੀ ਜਾ ਸਕਦੀ ਹੈ। ਕਿਰਤ ਮੰਤਰਾਲੇ ਨੇ ਕਿਹਾ ਕਿ ਈਪੀਐੱਫਓ ਇਸ ਮਹੀਨੇ ਤੋਂ ਏਟੀਐੱਮ ਕਾਰਡਾਂ ਅਤੇ ਯੂਪੀਆਈ ਦੀ ਵਰਤੋਂ ਕਰਕੇ ਪੀਐੱਫ ਫੰਡ ਕਢਵਾਉਣ ਦੀ ਯੋਜਨਾ ਨੂੰ ਲਾਗੂ ਕਰੇਗਾ।
ਹਾਲਾਂਕਿ ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਯੂਪੀਆਈ ਅਤੇ ਏਟੀਐਮ ਰਾਹੀਂ ਈਪੀਐਫਓ ਕੱਢਵਾਉਣਾ ਜੂਨ ਦੇ ਅੰਤ ਤੱਕ ਸ਼ੁਰੂ ਹੋ ਸਕਦਾ ਹੈ। ਉਪਭੋਗਤਾ ਯੂਪੀਆਈ ਅਤੇ ਯੂਪੀਆਈ-ਸਮਰੱਥ ਏਟੀਐਮ ਦੀ ਵਰਤੋਂ ਕਰਕੇ ਆਪਣੇ ਬੈਂਕ ਖਾਤਿਆਂ ਵਿੱਚ ਆਪਣੇ ਪੀਐਫ ਬੈਲੇਂਸ ਦਾ 75% ਤੱਕ ਤੁਰੰਤ ਕੱਢਵਾ ਸਕਣਗੇ।
EPFO 3.0 ਕੀ ਹੈ?
EPFO 3.0 ਇੱਕ ਨਵਾਂ ਡਿਜੀਟਲ ਸਿਸਟਮ ਹੈ ਜੋ ਕਰਮਚਾਰੀਆਂ ਨੂੰ ਬਿਹਤਰ ਅਤੇ ਤੇਜ਼ ਸੇਵਾਵਾਂ ਪ੍ਰਦਾਨ ਕਰਨ ਲਈ ਵਿਕਸਤ ਕੀਤਾ ਜਾ ਰਿਹਾ ਹੈ। ਈਪੀਐੱਫਓ ਤੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (ਐੱਨਪੀਸੀਆਈ) ਇਸ ਪ੍ਰੋਜੈਕਟ 'ਤੇ ਮਿਲ ਕੇ ਕੰਮ ਕਰ ਰਹੇ ਹਨ। ਇਸਦਾ ਉਦੇਸ਼ ਪੀਐੱਫ ਨਾਲ ਸਬੰਧਤ ਸੇਵਾਵਾਂ ਨੂੰ ਸਰਲ ਬਣਾਉਣਾ ਅਤੇ ਕਰਮਚਾਰੀਆਂ ਨੂੰ ਘੱਟ ਸਮੇਂ ਵਿੱਚ ਫੰਡ ਉਪਲਬਧ ਕਰਵਾਉਣਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਮਹੇਸ਼ ਨੌਮੀ 'ਤੇ 23 ਜੂਨ ਨੂੰ ਕਾਸ਼ੀ 'ਚ ਨਿਕਲੇਗੀ ਸ਼ਾਨਦਾਰ ਕਲਸ਼ ਯਾਤਰਾ
NEXT STORY