ਆਗਰਾ- ਉੱਤਰ ਪ੍ਰਦੇਸ਼ ਦੇ ਆਗਰਾ ਦੇ ਦਿਆਲਬਾਗ ਖੇਤਰ 'ਚ ਪੁਲਸ ਅਤੇ ਸਤਿਸੰਗੀ ਆਹਮਣੇ-ਸਾਹਮਣੇ ਆ ਗਏ। ਇਸ ਦੌਰਾਨ ਸਤਿਸੰਗੀਆਂ ਨੇ ਪੁਲਸ ਫੋਰਸ 'ਤੇ ਪਥਰਾਅ ਕਰ ਦਿੱਤਾ। ਜਿਸ ਤੋਂ ਬਾਅਦ ਮੌਕੇ 'ਤੇ ਜੰਮ ਕੇ ਹੰਗਾਮਾ ਹੋਇਆ। ਬੇਕਾਬੂ ਭੀੜ 'ਤੇ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ। ਦੋਸ਼ ਹੈ ਕਿ ਰਾਧਾ ਸੁਆਮੀ ਸਤਿਸੰਗ ਸਭਾ ਨੇ ਸਰਕਾਰੀ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ। ਨਾਜਾਇਜ਼ ਕਬਜ਼ੇ ਨੂੰ ਹਟਾਉਣ ਲਈ ਪੁਲਸ ਫੋਰਸ ਅਧਿਕਾਰੀਆਂ ਨਾਲ ਪਹੁੰਚੀ।
ਇਹ ਵੀ ਪੜ੍ਹੋ- ਘਿਨੌਣੀ ਵਾਰਦਾਤ: ਪਹਿਲਾਂ ਔਰਤ ਨੂੰ ਨਗਨ ਕਰ ਕੇ ਡੰਡਿਆਂ ਨਾਲ ਕੁੱਟਿਆ ਫਿਰ ਮੂੰਹ 'ਤੇ ਕੀਤਾ ਪਿਸ਼ਾਬ
ਪੁਲਸ ਫੋਰਸ ਨੇ ਬੁਲਡੋਜ਼ਰ ਨਾਲ ਸਰਕਾਰੀ ਜ਼ਮੀਨ 'ਤੇ ਬਣਾਏ ਗੈਰ-ਕਾਨੂੰਨੀ ਗੇਟ ਨੂੰ ਡਿੱਗਾ ਦਿੱਤਾ ਸੀ। ਇਸ ਤੋਂ ਬਾਅਦ ਪੁਲਸ ਉੱਥੋਂ ਹਟੀ ਤਾਂ ਸਤਿਸੰਗੀਆਂ ਨੇ ਗੇਟ ਨੂੰ ਫਿਰ ਤੋਂ ਖੜ੍ਹਾ ਕਰ ਦਿੱਤਾ। ਅਜਿਹੇ ਵਿਚ ਪੁਲਸ ਫਿਰ ਤੋਂ ਗੈਰ-ਕਾਨੂੰਨੀ ਕਬਜ਼ੇ ਨੂੰ ਹਟਾਉਣ ਲਈ ਪਹੁੰਚੀ। ਪੁਲਸ ਫੋਰਸ ਜਿਵੇਂ ਹੀ ਗੈਰ-ਕਾਨੂੰਨੀ ਕਬਜ਼ੇ ਵਾਲੀ ਥਾਂ 'ਤੇ ਪਹੁੰਚੀ।
ਇਹ ਵੀ ਪੜ੍ਹੋ- ਪਿਓ ਨੇ ਹੱਥੀਂ ਉਜਾੜਿਆ ਆਪਣਾ ਹੱਸਦਾ-ਵੱਸਦਾ ਘਰ, ਬੇਰਹਿਮੀ ਨਾਲ ਕਤਲ ਕੀਤੀ 6 ਸਾਲਾ ਧੀ
ਇਸ ਦੌਰਾਨ ਵੇਖਦੇ ਹੀ ਵੇਖਦੇ ਮੌਕੇ 'ਤੇ ਸਤਿਸੰਗੀਆਂ ਦੀ ਭਾਰੀ ਭੀੜ ਇਕੱਠੀ ਹੋ ਗਈ ਅਤੇ ਪੁਲਸ ਫੋਰਸ 'ਤੇ ਪਥਰਾਅ ਕੀਤਾ ਗਿਆ। ਜਿਸ ਵਿਚ ਕਈ ਪੁਲਸ ਮੁਲਾਜ਼ਮ ਅਤੇ ਪੱਤਰਕਾਰ ਜ਼ਖ਼ਮੀ ਹੋ ਗਏ। ਪਥਰਾਅ ਕਰ ਰਹੇ ਸਤਿਸੰਗੀਆਂ ਨੂੰ ਕਾਬੂ ਕਰਨ ਲਈ ਪੁਲਸ ਨੇ ਲਾਠੀਚਾਰਜ ਕੀਤਾ, ਤਾਂ ਭੀੜ ਤਿਤਰ-ਬਿਤਰ ਹੋਈ। ਪੁਲਸ ਵਲੋਂ ਸਤਿਸੰਗੀਆਂ ਨੂੰ ਕੁਝ ਸਮਾਂ ਦਿੱਤਾ ਗਿਆ ਹੈ ਤਾਂ ਕਿ ਉਨ੍ਹਾਂ ਕੋਲ ਕੋਈ ਕਾਗਜ਼ ਹੈ ਤਾਂ ਉਹ ਵਿਖਾਉਣ।
ਇਹ ਵੀ ਪੜ੍ਹੋ- 7ਵੀਂ ਜਮਾਤ ਦੀ ਵਿਦਿਆਰਥਣ ਨੇ 11 ਸਾਲ ਦੀ ਉਮਰ 'ਚ ਖੋਲ੍ਹੀਆਂ 7 ਲਾਇਬ੍ਰੇਰੀਆਂ, PM ਮੋਦੀ ਨੇ ਕੀਤੀ ਤਾਰੀਫ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਚੀਨੀ ਲੋਕ ਬਣਾ ਰਹੇ ਭਾਰਤੀ ਆਧਾਰ ਕਾਰਡ, ਤੀਰਥ ਯਾਤਰਾ ਦੇ ਨਾਂ 'ਤੇ ਔਰਤਾਂ ਕਰ ਰਹੀਆਂ ਸੋਨੇ ਦੀ ਸਮਗਲਿੰਗ
NEXT STORY