ਨਵੀਂ ਦਿੱਲੀ-ਕੋਰੋਨਾ ਇਨਫੈਕਟਡ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰ ਵੀ ਹੁਣ ਇੰਝ ਕੰਮ ਕਰ ਰਹੇ ਹਨ ਜਿਵੇਂ ਸਰਹੱਦ ਦੀ ਰੱਖਿਆ ਲਈ ਫੌਜੀ ਬਿਨਾਂ ਥੱਕੇ ਅਤੇ ਰੁਕੇ ਡਟੇ ਰਹਿੰਦੇ ਹਨ। ਦਰਅਸਲ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਕੋਰੋਨਾ ਇਨਫੈਕਟਡ ਮਰੀਜਾਂ ਦਾ ਇਲਾਜ ਅਤੇ ਦੇਸ਼ ਸੇਵਾ 'ਚ ਜੁੱਟੇ ਇਹ ਡਾਕਟਰ ਦਿੱਲੀ ਏਮਜ਼ ਦੇ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਕੋਰੋਨਾ ਖਿਲਾਫ ਚੁਣੌਤੀਪੂਰਨ ਸਥਿਤੀ ਦਾ ਸਾਹਮਣਾ ਕਰ ਰਹੇ ਹਨ।
ਏਮਜ਼ ਦੀ ਡਾਕਟਰ ਅੰਬਿਕਾ, ਜੋ ਮਰੀਜ਼ਾਂ ਦੇ ਇਲਾਜ ਲਈ ਪਰਿਵਾਰ ਤੋਂ ਦੂਰ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਹ ਸਥਿਤੀ ਅਜਿਹੀ ਹੈ ਕਿ ਜੇਕਰ ਸਾਡੇ ਘਰ 'ਚ ਕੋਈ ਬੀਮਾਰ ਹੁੰਦਾ ਹੈ ਤਾਂ ਅਸੀਂ ਘਰ ਉਨ੍ਹਾਂ ਦੇ ਇਲਾਜ ਲਈ ਵੀ ਨਹੀਂ ਜਾ ਸਕਦੇ ਹਾਂ। ਗੱਲਬਾਤ ਦੌਰਾਨ ਡਾ: ਅੰਬਿਕਾ ਨੇ ਕਿਹਾ, "ਇਹ ਕੋਵਿਡ 19 ਵਿਰੁੱਧ ਲੜਾਈ ਹੈ। ਕਈ ਵਾਰ ਮੈਨੂੰ ਡਰ ਹੁੰਦਾ ਹੈ ਕਿ ਮੈਂ ਅਤੇ ਮੇਰਾ ਪਰਿਵਾਰ ਲਾਗ ਦੇ ਸ਼ਿਕਾਰ ਨਾ ਹੋ ਜਾਈਏ। ਜੇ ਸਾਡੇ ਨਾਲ ਕੁਝ ਹੁੰਦਾ ਹੈ ਤਾਂ ਸਾਡਾ ਪਰਿਵਾਰ ਸਾਨੂੰ ਮਿਲਣ ਵੀ ਨਹੀਂ ਆ ਸਕੇਗਾ ਅਤੇ ਜੇ ਉਨ੍ਹਾਂ ਨੂੰ ਕੁਝ ਹੁੰਦਾ ਹੈ, ਤਾਂ ਅਸੀਂ ਵੀ ਨਹੀਂ ਜਾ ਸਕਦੇ। ਇਹ ਗੱਲ ਬਰਦਾਸ਼ਤ ਤੋਂ ਬਾਹਰ ਹੋਵੇਗੀ। ਇਹ ਗੱਲ ਕਰਦੇ ਹੋਏ ਡਾ: ਅੰਬਿਕਾ ਦੀਆਂ ਅੱਖਾਂ 'ਚ ਹੰਝੂ ਆ ਗਏ। ਉਹ ਲੰਬੇ ਸਮੇਂ ਤੋਂ ਆਪਣੇ ਪਰਿਵਾਰ ਨਾਲ ਨਹੀਂ ਮਿਲੀ। ਮੇਰਾ ਪਰਿਵਾਰ ਬਹੁਤ ਸ਼ਕਤੀਸ਼ਾਲੀ ਹੈ। ਉਨ੍ਹਾਂ ਕਦੇ ਇਹ ਨਹੀਂ ਕਿਹਾ ਕਿ ਸਭ ਕੁਝ ਛੱਡ ਕੇ ਵਾਪਸ ਆ ਜਾਓ।"
ਇਕ ਹੋਰ ਡਾ. ਪਵਨ ਨੇ ਦੱਸਿਆ ਹੈ, "ਇਸ ਸਮੇਂ ਕੋਰੋਨਾ ਸੰਕਟ ਕਾਰਨ ਦਬਾਅ ਬਹੁਤ ਵਧ ਗਿਆ ਹੈ। ਪਰਸਨਲ ਪ੍ਰੋਟੈਕਟਿਵ ਉਪਕਰਣ (ਪੀ.ਪੀ.ਈ) ਬਾਰੇ ਇੱਕ ਦਿਸ਼ਾ ਨਿਰਦੇਸ਼ ਬਣਾਇਆ ਗਿਆ ਹੈ ਕਿ ਕਿਹੜੀ ਸਥਿਤੀ 'ਚ ਕਿਸ ਦੀ ਵਰਤੋਂ ਕੀਤੀ ਜਾਵੇ। ਜਦੋਂ ਵੱਡੀ ਗਿਣਤੀ 'ਚ ਕੋਰੋਨਾ ਲਾਗ ਦੇ ਕੇਸ ਸਾਹਮਣੇ ਆਉਣਗੇ ਤਾਂ ਸਿਹਤ ਸੇਵਾਵਾਂ ਘਟਣ ਦੀ ਸੰਭਾਵਨਾ ਹੋਵੇਗੀ। ਸਾਡੇ ਕੋਲ ਇਸ ਸਮੇਂ ਜੋ ਪੀ.ਪੀ.ਈਜ਼ ਹਨ, ਸ਼ਾਇਦ ਬਾਅਦ 'ਚ ਨਾ ਹੋਣ। ਅਜਿਹੀ ਸਥਿਤੀ 'ਚ ਸਾਡੇ ਕੋਲ ਜੋ ਵੀ ਸਰੋਤ ਹਨ, ਸਾਨੂੰ ਉਨ੍ਹਾਂ ਨਾਲ ਹੀ ਕੰਮ ਕਰਨਾ ਪਏਗਾ।"
ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਕਈ ਡਾਕਟਰ ਵੀ ਇਸ ਬੀਮਾਰੀ ਦੀ ਚਪੇਟ 'ਚ ਆ ਗਏ ਹਨ। ਇਸ ਲਈ ਡਾਕਟਰਾਂ ਦੀ ਜ਼ਿੰਮੇਵਾਰੀ ਦੋਹਰੀ ਹੋ ਗਈ ਹੈ। ਉਨ੍ਹਾਂ ਖੁਦ ਨੂੰ ਵੀ ਇਨਫੈਕਸ਼ਨ ਤੋਂ ਦੂਰ ਰੱਖਣਾ ਹੈ ਅਤੇ ਮਰੀਜ਼ਾਂ ਦਾ ਇਲਾਜ ਵੀ ਕਰਨਾ ਹੈ।
ਕੋਰੋਨਾ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਦੀ ਤਿਆਰੀ, ਬਣਾਇਆ 'ਫਾਈਵ ਟੀ' ਪਲਾਨ
NEXT STORY