ਨਵੀਂ ਦਿੱਲੀ— ਕੋਰੋਨਾਵਾਇਰਸ ਮਹਾਮਾਰੀ ਨਾਲ ਪੂਰੀ ਦੁਨੀਆ ਜੂਝ ਰਹੀ ਹੈ। ਭਾਰਤ 'ਚ ਵੀ ਕੋਰੋਨਾ ਆਪਣੇ ਪੈਰ ਤੇਜ਼ੀ ਨਾਲ ਪਸਾਰ ਰਿਹਾ ਹੈ। ਇਸ ਲਈ ਜ਼ਰੂਰੀ ਹੈ ਕਿ ਇਸ ਵਾਇਰਸ 'ਤੇ ਨਕੇਲ ਕੱਸੀ ਜਾਵੇ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਪੂਰੀ ਤਿਆਰੀ ਕਰ ਲਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 'ਫਾਈਵ ਟੀ' ਪਲਾਨ ਬਣਾਇਆ ਹੈ। ਯਾਨੀ ਕਿ ਪੰਜ ਬਿੰਦੂਆਂ ਦੀ ਯੋਜਨਾ ਬਣਾਈ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਵੱਡੀ ਗਿਣਤੀ 'ਚ ਬੈੱਡਾਂ ਦੀ ਵਿਵਸਥਾ ਕਰ ਲਈ ਹੈ। ਜੇਕਰ ਮਰੀਜ਼ਾਂ ਦੀ ਗਿਣਤੀ 30 ਹਜ਼ਾਰ ਹੁੰਦੀ ਹੈ ਤਾਂ ਹਾਲਾਤ ਸੰਭਾਲ ਲਵਾਂਗੇ। ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਨੂੰ ਹਰਾਉਣ ਲਈ ਸਾਨੂੰ 2-3 ਕਦਮ ਅੱਗੇ ਰਹਿਣਾ ਹੋਵੇਗਾ। ਆਓ ਜਾਣਦੇ ਹਾਂ ਕੀ ਹੈ 'ਫਾਈਵ ਟੀ' ਪਲਾਨ—
ਪਹਿਲਾ ਪਲਾਨ- ਟੈਸਟਿੰਗ
ਕੇਜਰੀਵਾਲ ਨੇ ਕਿਹਾ ਕਿ ਪਹਿਲਾ ਟੀ ਹੈ ਟੈਸਟਿੰਗ। ਅਸੀਂ ਵੱਡੇ ਪੱਧਰ 'ਤੇ ਟੈਸਟਿੰਗ ਦਾ ਫੈਸਲਾ ਲਿਆ ਹੈ। ਟੈਸਟਿੰਗ ਲਈ ਅਸੀਂ ਸਾਊਥ ਕੋਰੀਆ ਤੋਂ ਸੀਖ ਲਈ ਹੈ। ਅਸੀਂ 50 ਹਜ਼ਾਰ ਲੋਕਾਂ ਦੇ ਟੈਸਟ ਲਈ ਕਿੱਟਾਂ ਦਾ ਆਰਡਰ ਕੀਤਾ ਹੈ। ਇਕ ਲੱਖ ਲੋਕਾਂ ਦੇ ਰੈਪਿਡ ਟੈਸਟ ਲਈ ਕਿੱਟ ਦਾ ਆਰਡਰ ਕਰ ਦਿੱਤਾ ਹੈ।
ਦੂਜਾ ਪਲਾਨ— ਟ੍ਰੈਸਿੰਗ
ਟ੍ਰੈਸਿੰਗ ਦਾ ਮਤਲਬ ਹੈ ਅਸੀਂ ਕੋਰੋਨਾ ਪਾਜ਼ੀਟਿਵ ਲੋਕਾਂ ਦੀ ਪਛਾਣ ਕਰ ਕੇ 'ਸੈਲਫ ਕੁਆਰੰਟਾਈਨ' ਕਰਾਂਗੇ।
ਤੀਜਾ ਪਲਾਨ— ਟ੍ਰੀਟਮੈਂਟ
ਜੋ ਵੀ ਲੋਕ ਕੋਰੋਨਾ ਪਾਜ਼ੀਟਿਵ ਪਾਏ ਜਾਣਗੇ, ਉਨ੍ਹਾਂ ਦਾ ਟ੍ਰੀਟਮੈਂਟ (ਇਲਾਜ) ਚੰਗੀ ਤਰ੍ਹਾਂ ਨਾਲ ਹੋਵੇ।
ਚੌਥਾ ਪਲਾਨ— ਟੀਮ ਵਰਕ
ਕਿਸੇ ਵੀ ਮੁਸਬੀਤ ਤੋਂ ਬਾਹਰ ਨਿਕਲਣ ਲਈ ਸਾਨੂੰ ਟੀਮ ਵਾਂਗ ਇਕਜੁੱਟ ਹੋ ਕੇ ਕੰਮ ਕਰਨਾ ਹੋਵੇਗਾ।
ਪੰਜਵਾਂ ਪਲਾਨ— ਟ੍ਰੈਕਿੰਗ ਅਤੇ ਮਾਨੀਟਰਿੰਗ
ਕੇਜਰੀਵਾਲ ਨੇ ਕਿਹਾ ਕਿ ਸਾਰੀਆਂ ਚੀਜ਼ਾਂ ਨੂੰ ਟਰੈਕ ਕਰਨਾ ਸਭ ਤੋਂ ਜ਼ਰੂਰੀ ਹੈ, ਸਾਰੇ ਪਲਾਨ ਨੂੰ ਟਰੈਕ ਕਰਨ ਦੀ ਜ਼ਿੰਮੇਵਾਰੀ ਮੇਰੀ ਹੈ। ਜੇਕਰ ਅਸੀਂ ਕੋਰੋਨਾ ਨੂੰ ਹਰਾਉਣਾ ਹੈ ਤਾਂ ਸਾਨੂੰ 2-3 ਕਦਮ ਅੱਗੇ ਰਹਿਣਾ ਹੋਵੇਗਾ।
ਦਵਾਈ ਦੀ ਸਪਲਾਈ ਨੂੰ ਲੈ ਕੇ ਰਾਹੁਲ ਬੋਲੇ- ਪਹਿਲਾਂ ਸਾਡਾ ਦੇਸ਼, ਦੋਸਤੀ 'ਚ ਬਦਲਾ ਨਹੀਂ ਹੁੰਦਾ
NEXT STORY