ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ ਦੀ ਅਖ਼ਿਲ ਭਾਰਤੀ ਆਯੁਰਵਿਗਿਆਨ ਸੰਸਥਾ (ਏਮਜ਼) ਦੇ ਡਾਕਟਰਾਂ ਨੇ ਛਾਤੀ ਅਤੇ ਢਿੱਡ ਦੇ ਉਪਰੀ ਹਿੱਸੇ ਤੋਂ ਜੁੜੀਆਂ ਜੁੜਵਾ ਭੈਣਾਂ ਰਿੱਧੀ ਅਤੇ ਸਿੱਧੀ ਨੂੰ ਸੁਰੱਖਿਅਤ ਢੰਗ ਨਾਲ ਵੱਖ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ। ਬਾਲ ਸਰਜਰੀ ਵਿਭਾਗ ਦੀ ਪ੍ਰਮੁੱਖ ਡਾਕਟਰ ਮੀਨੂ ਬਾਜਪੇਈ ਨੇ ਦੱਸਿਆ ਕਿ ਉੱਤਰ-ਪ੍ਰਦੇਸ਼ ਦੇ ਬਰੇਲੀ ਦੀ ਦੀਪਿਕਾ ਗੁਪਤਾ ਜਦੋਂ 4 ਮਹੀਨਿਆਂ ਦੀ ਗਰਭਵਤੀ ਸੀ ਉਦੋਂ ਪਤਾ ਚਲਿਆ ਸੀ ਕਿ ਉਨ੍ਹਾਂ ਦੇ ਗਰਭ 'ਚ ਛਾਤੀ ਅਤੇ ਢਿੱਡ ਤੋਂ ਆਪਸ 'ਚ ਜੁੜੇ ਜੁੜਵਾ ਬੱਚੇ ਹਨ।
ਇਹ ਵੀ ਪੜ੍ਹੋ– ਯਮੁਨਾ ਵਿਚਕਾਰ ਜ਼ੋਰਦਾਰ ਧਮਾਕੇ ਨਾਲ ਫਟੀ ਗੈਸ ਪਾਈਪ ਲਾਈਨ, ਯੂ. ਪੀ. ਤੇ ਪਾਣੀਪਤ ਦੀ ਸਪਲਾਈ ’ਚ ਪਿਆ ਵਿਘਨ
ਉਨ੍ਹਾਂ ਦੱਸਿਆ ਕਿ ਬਾਅਦ 'ਚ ਉਨ੍ਹਾਂ ਨੂੰ ਇਲਾਜ ਲਈ ਏਮਜ਼ ਜਾਣ ਦੀ ਸਲਾਹ ਦਿੱਤੀ ਗਈ ਕਿਉਂਕਿ ਸਥਾਨਕ ਪੱਧਰ 'ਤੇ ਆਧੁਨਿਕ ਮੈਡੀਕਲ ਸਹੂਲਤਾਂ ਉਪਲੱਬਧ ਨਹੀਂ ਸਨ। ਇਹ ਦੋਵੇਂ ਬੱਚੀਆਂ ਪਿਛਲੇ ਸਾਲ 7 ਜੁਲਾਈ ਨੂੰ ਜਨਮੀਆਂ ਅਤੇ ਦੋਵੇਂ 5 ਮਹੀਨਿਆਂ ਤਕ ਆਈ.ਸੀ.ਯੂ. 'ਚ ਰਹੀਆਂ। ਉਨ੍ਹਾਂ ਨੂੰ 9 ਘੰਟਿਆਂ ਤਕ ਚੱਲੀ ਸਰਜਰੀ ਤੋਂ ਬਾਅਦ ਇਕ-ਦੂਜੇ ਤੋਂ ਵੱਖ ਕੀਤਾ ਗਿਆ। ਦੋਵੇਂ ਬੱਚੀਆਂ ਦਾ ਪਹਿਲਾ ਜਨਮਦਿਨ ਹਸਪਤਾਲ 'ਚ ਹੀ ਮਨਾਇਆ ਗਿਆ।
ਇਹ ਵੀ ਪੜ੍ਹੋ– 4 ਸਾਲ ਦੀ ਮਾਸੂਮ ਨਾਲ ਜ਼ਬਰ-ਜਿਨਾਹ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ, ਜੱਜ ਬੋਲੇ- 'ਅਜਿਹਾ ਘਿਨੌਣਾ ਕੰਮ ਕੋਈ ਦਰਿੰਦਾ ਹੀ ਕਰ ਸਕਦੈ'
ਬੱਚਿਆਂ ਸਰਜਰੀ ਵਿਭਾਗ ਦੇ ਵਧੀਕ ਡਾਕਟਰ ਪ੍ਰਬੁੱਧ ਗੋਇਲ ਨੇ ਕਿਹਾ ਕਿ ਇਹ ਅੰਤਰ ਅਜੀਬ ਸੀ ਜਿੱਥੇ ਪਸਲੀਆਂ, ਜਿਗਰ, ਡਾਇਆਫ੍ਰਾਮ ਆਦਿ ਆਪਸ 'ਚ ਜੁੜੇ ਹੋਏ ਸਨ। ਦੋਵਾਂ ਦੇ ਦਿਲ ਇਕ-ਦੂਜੇ ਦੇ ਬਹੁਤ ਨੇੜੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚੀਆਂ ਦਾ 11 ਮਹੀਨਿਆਂ ਦੀ ਉਮਰ 'ਚ ਆਪਰੇਸ਼ਨ ਕੀਤਾ ਗਿਆ ਜਦੋਂ ਉਹ ਸਰਜਰੀ ਦੀ ਕਿਰਿਆ ਨੂੰ ਬਰਦਾਸ਼ਤ ਕਰਨ ਦੀ ਹਾਲਤ 'ਚ ਪਹੁੰਚ ਗਈਆਂ ਸਨ।
ਇਹ ਵੀ ਪੜ੍ਹੋ– WhatsApp ਦਾ ਵੱਡਾ ਤੋਹਫ਼ਾ, ਹੁਣ ਇੰਨੇ ਲੋਕਾਂ ਨਾਲ ਸ਼ੁਰੂ ਕਰ ਸਕੋਗੇ ਵੀਡੀਓ ਕਾਲ, ਲਿਮਟ ਨੂੰ ਕੀਤਾ ਡਬਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਯਮੁਨਾ ਵਿਚਕਾਰ ਜ਼ੋਰਦਾਰ ਧਮਾਕੇ ਨਾਲ ਫਟੀ ਗੈਸ ਪਾਈਪ ਲਾਈਨ, ਯੂ. ਪੀ. ਤੇ ਪਾਣੀਪਤ ਦੀ ਸਪਲਾਈ ’ਚ ਪਿਆ ਵਿਘਨ
NEXT STORY