ਨਵੀਂ ਦਿੱਲੀ- ਹਵਾਈ ਫੌਜ ਦੇ ਸਥਾਪਨਾ ਦਿਵਸ 8 ਅਕਤੂਬਰ ਨੂੰ ਇਸ ਵਾਰ ਹਿੰਡਨ ਹਵਾਈ ਫੌਜ ਸਟੇਸ਼ਨ 'ਤੇ ਹੋਣ ਵਾਲੇ ਫਲਾਈਪਾਸਟ 'ਚ ਫਰਾਂਸ ਤੋਂ ਖਰੀਦਿਆ ਗਿਆ ਰਾਫ਼ੇਲ ਜਹਾਜ਼ ਆਪਣੇ ਜੌਹਰ ਅਤੇ ਤਾਕਤ ਦਾ ਪ੍ਰਦਰਸ਼ਨ ਕਰੇਗਾ। ਭਾਰਤ ਨੇ ਫਰਾਂਸ ਤੋਂ 36 ਰਾਫ਼ੇਲ ਜਹਾਜ਼ ਖਰੀਦੇ ਹਨ, ਜਿਨ੍ਹਾਂ 'ਚੋਂ 5 ਹਵਾਈ ਫੌਜ ਦੇ ਬੇੜੇ 'ਚ ਰਸਮੀ ਰੂਪ ਨਾਲ ਸ਼ਾਮਲ ਹੋ ਗਏ ਹਨ, ਜਦੋਂ ਕਿ ਬਾਕੀ ਦੀ ਸਪਲਾਈ ਚਰਨਬੱਧ ਤਰੀਕੇ ਨਾਲ ਹੋਵੇਗੀ। ਹਵਾਈ ਫੌਜ ਨੇ ਇਸ ਵਾਰ ਫਲਾਈਪਾਸਟ 'ਚ ਆਪਣੀ ਪੂਰੀ ਤਾਕਤ ਲੱਗਾ ਰੱਖੀ ਹੈ ਅਤੇ ਫਲਾਈਪਾਸਟ 'ਚ ਪਿਛਲੀ ਵਾਰ ਦੇ 51 ਦੀ ਤੁਲਨਾ 'ਚ ਇਸ ਵਾਰ 56 ਜਹਾਜ਼ ਅਤੇ ਹੈਲੀਕਾਪਟਰ ਹਿੱਸਾ ਲੈ ਰਹੇ ਹਨ। ਇਨ੍ਹਾਂ 'ਚੋਂ ਲੜਾਕੂ ਜਹਾਜ਼, ਹੈਲੀਕਾਪਟਰ, ਮਾਲਵਾਹਕ ਜਹਾਜ਼ ਅਤੇ ਵਿੰਟੇਜ ਜਹਾਜ਼ ਸ਼ਾਮਲ ਹਨ। ਇਹ ਪਹਿਲਾ ਮੌਕਾ ਹੈ, ਜਦੋਂ ਦੇਸ਼ 'ਚ ਰਾਫ਼ੇਲ ਇਸ ਤਰ੍ਹਾਂ ਦੇ ਵੱਡੇ ਆਯੋਜਨ 'ਚ ਹਿੱਸਾ ਲੈ ਰਿਹਾ ਹੈ।
ਰਾਫ਼ੇਲ ਵਿਜੇ ਫਾਰਮੇਸ਼ਨ 'ਚ ਹਿੰਡਨ ਹਵਾਈ ਫੌਜ ਸਟੇਸ਼ਨ ਦੇ ਉੱਪਰੋਂ ਉਡਾਣ ਭਰੇਗਾ। ਇਸ ਫਾਰਮੇਸ਼ਨ 'ਚ ਉਹ ਅਗਵਾਈ ਕਰਦੇ ਹੋਏ ਅੱਗੇ ਉਡਾਣ ਭਰੇਗਾ ਅਤੇ ਉਸ ਦੇ ਦੋਹਾਂ ਪਾਸੇ ਹੋਰ 2-2 ਲੜਾਕੂ ਜਹਾਜ਼ ਉਡਾਣ ਭਰਨਗੇ। ਇਸ ਵਾਰ ਦੇ ਫਲਾਈਪਾਸਟ 'ਚ 19 ਲੜਾਕੂ ਜਹਾਜ਼, 19 ਹੈਲੀਕਾਪਟਰ, 7 ਮਾਲਵਾਹਕ ਜਹਾਜ਼, 9 ਸੂਰੀਆ ਕਿਰਨ ਜਹਾਜ਼ ਅਤੇ 2 ਵਿੰਟੇਜ਼ ਜਹਾਜ਼ ਆਪਣੀ ਸ਼ਕਤੀ ਅਤੇ ਕਰਤੱਵਾਂ ਦਾ ਪ੍ਰਦਰਸ਼ਨ ਕਰਨਗੇ। ਲੜਾਕੂ ਜਹਾਜ਼ਾਂ 'ਚ ਰਾਫ਼ੇਲ, ਸੁਖੋਈ, ਤੇਜਸ, ਮਿਗ 29, ਜਗੁਆਰ ਮਿਰਾਜ, ਹੈਲੀਕਾਪਟਰਾਂ 'ਚ ਹੈਵੀਵੇਟ ਚਿਨੂਕ, ਐੱਮ.ਆਈ. 17, ਰੁਦਰੂ, ਮਾਲਵਾਹਕ ਜਹਾਜ਼ਾਂ 'ਚ ਆਈਐੱਲ-76 ਅਤੇ ਸੀ-130 ਵਰਗੇ ਜਹਾਜ਼ ਹੋਣਗੇ, ਜਦੋਂ ਕਿ ਵਿੰਟੇਜ ਜਹਾਜ਼ਾਂ 'ਚ ਡਕੌਟਾ ਅਤੇ ਟਾਈਗਰਮੋਥ ਉਡਾਣ ਭਰਨਗੇ। ਇਸ ਤੋਂ ਇਲਾਵਾ 19 ਜਹਾਜ਼ਾਂ ਨੂੰ ਸਟੇਂਡਬਾਈ ਰੱਖਿਆ ਜਾਵੇਗਾ ਅਤੇ 11 ਜਹਾਜ਼ ਹਿੰਡਨ ਏਅਰਬੇਸ 'ਤੇ ਪ੍ਰਦਰਸ਼ਨੀ ਲਈ ਖੜ੍ਹੇ ਕੀਤੇ ਜਾਣਗੇ, ਜਿਨ੍ਹਾਂ 'ਚੋਂ ਇਕ ਰਾਫ਼ੇਲ ਜਹਾਜ਼ ਵੀ ਸ਼ਾਮਲ ਹੋਵੇਗਾ।
ਪਾਣੀ ਦੇ ਅੰਦਰ ਵੀ ਦੁਸ਼ਮਣ ਨੂੰ ਹਰਾਏਗਾ ਭਾਰਤ, DRDO ਦੀ 'ਸਮਾਰਟ' ਮਿਜ਼ਾਈਲ ਦਾ ਸਫ਼ਲ ਪਰੀਖਣ
NEXT STORY