ਅਹਿਮਦਾਬਾਦ, (ਭਾਸ਼ਾ)- ਭਾਰਤੀ ਹਵਾਈ ਸੈਨਾ ਦੀ ‘ਸੂਰਿਆ ਕਿਰਨ ਐਰੋਬੈਟਿਕ ਟੀਮ’ 19 ਨਵੰਬਰ ਨੂੰ ਇਥੇ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੈਚ ਤੋਂ ਪਹਿਲਾਂ ‘ਏਅਰ ਸ਼ੋਅ’ ਪੇਸ਼ ਕਰੇਗੀ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਹਾਰਦਿਕ ਪੰਡਯਾ ਨੂੰ ਲੈ ਕੇ ਆਈ ਵੱਡੀ ਖ਼ਬਰ
ਇਹ ਵੀ ਪੜ੍ਹੋ- ਭਾਰਤ-ਆਸਟ੍ਰੇਲੀਆ ਵਿਚਾਲੇ 20 ਸਾਲ ਬਾਅਦ ਵਿਸ਼ਵ-ਕੱਪ ਦਾ ਫਾਈਨਲ, ਗਾਂਗੁਲੀ ਦਾ ਬਦਲਾ ਲਵੇਗੀ ਰੋਹਿਤ ਦੀ ਸੈਨਾ
ਰੱਖਿਆ ਵਿਭਾਗ ਦੇ ਗੁਜਰਾਤ ਦੇ ਜਨਸੰਪਰਕ ਅਧਿਕਾਰੀ ਨੇ ਦੱਸਿਆ ਕਿ ਸੂਰਿਆ ਕਿਰਨ ਐਰੋਬੈਟਿਕ (ਹਵਾਈ ਜਹਾਜ਼ ਦੀ ਕਲਾਬਾਜ਼ੀ) ਟੀਮ ਮੋਟੇਰਾ ਇਲਾਕੇ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡੇ ਜਾਣ ਵਾਲੇ ਫਾਈਨਲ ਦੇ ਪਹਿਲੇ 10 ਮਿੰਟ ਤੱਕ ਆਪਣੇ ਕਰਤੱਬ ਨਾਲ ਲੋਕਾਂ ਦਾ ਮਨੋਰੰਜਨ ਕਰੇਗੀ। ਭਾਰਤੀ ਹਵਾਈ ਸੈਨਾ ਦੀ ਸੂਰਿਆ ਕਿਰਨ ਐਰੋਬੈਟਿਕ ਟੀਮ ’ਚ ਆਮ ਤੌਰ ’ਤੇ 9 ਜਹਾਜ਼ ਹੁੰਦੇ ਹਨ ਅਤੇ ਇਸ ਨੇ ਦੇਸ਼ ਭਰ ’ਚ ਕਈ ਏਅਰ ਸ਼ੋਅ ਕੀਤੇ ਹਨ।
PM ਮੋਦੀ ਨੇ 'ਡੀਪਫੇਕ' ਨੂੰ ਦੱਸਿਆ ਵੱਡੀ ਚਿੰਤਾ ਦਾ ਵਿਸ਼ਾ, ਮੀਡੀਆ ਨੂੰ ਕੀਤੀ ਇਹ ਅਪੀਲ
NEXT STORY