ਮੁੰਬਈ— ਏਅਰ ਇੰਡੀਆ ਏਅਰ ਟਰਾਂਸਪੋਰਟ ਸਰਵਿਸਿਜ਼ ਲਿਮਟਿਡ ਦੇ ਠੇਕੇਦਾਰ ਗ੍ਰਾਉਂਡ ਸਟਾਫ ਦੀ ਹੜਤਾਲ ਕਾਰਨ ਮੁੰਬਈ ਤੋਂ ਆਉਣ ਜਾਣ ਵਾਲੀਆਂ ਕਈ ਫਲਾਈਟਾਂ 'ਚ ਦੇਰੀ ਹੋਣ ਦੀ ਖਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁੰਬਈ ਤੋਂ ਏਅਰ ਇੰਡੀਆ ਦੀਆਂ ਕਰੀਬ 12 ਉਡਾਣਾਂ ਲੇਟ ਹਨ।
ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਏਅਰ ਇੰਡੀਆ ਟਰਾਂਸਪੋਰਟ ਸਰਵਿਸਿਜ਼ ਲਿਮਟਿਡ ਦੇ ਕਰਮਚਾਰੀਆਂ ਵੱਲੋਂ ਮੁੰਬਈ ਹਵਾਈ ਅੱਡੇ 'ਤੇ ਹੜਤਾਲ ਦੀ ਸਥਿਤੀ ਕਾਰਨ ਕੁਝ ਉਡਾਣਾਂ 'ਚ ਦੇਰੀ ਹੋ ਗਈ ਹੈ। ਅਸੀਂ ਹਲਾਤਾਂ ਦਾ ਜਾਇਜ਼ਾ ਲੈ ਰਹੇ ਹਾਂ ਤੇ ਦੇਰੀ ਜਾਂ ਰੁਕਾਵਟ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਦੱਸਿਆ ਜਾ ਰਿਹਾ ਹੈ ਕਿ ਦੀਵਾਲੀ ਬੋਨਸ ਨਾਂ ਮਿਲਣ ਤੋਂ ਨਾਰਾਜ਼ ਏਅਰ ਇੰਡੀਆਂ ਏਅਰ ਟਰਾਂਸਪੋਰਟ ਸਰਵਿਸ ਲਿਮਟਿਡ ਦੇ ਕਰਮਚਾਰੀ ਬੁੱਧਵਾਰ ਨੂੰ ਹੜਤਾਲ 'ਤੇ ਹਨ। ਇਸੇ ਕਾਰਨ ਮੁੰਬਈ ਤੋਂ ਆਉਣ-ਜਾਣ ਵਾਲੀਆਂ ਫਲਾਈਟਾਂ 'ਚ ਦੋਰੀ ਹੋ ਰਹੀ ਹੈ। ਇਸ ਹੜਤਾਲ ਕਾਰਨ ਯਾਤਰੀਆਂ ਦੀ ਲੰਬੀ ਲਾਈਨ ਲੱਗੀ ਹੋਈ ਹੈ।
ਐੱਨ. ਆਰ. ਆਈਜ਼ ਨੇ ਥਾਪੜੀ ਖਹਿਰਾ ਦੀ ਪਿੱਠ, ਚਿੱਠੀ ਲਿਖ ਕੇ ਕੇਜਰੀਵਾਲ ਦੀ ਕੀਤੀ ਲਾਹ-ਪਾਹ (ਵੀਡੀਓ)
NEXT STORY