ਤੇਲ ਅਵੀਵ- ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਲਗਾਏ ਲਾਕਡਾਊਨ ਕਾਰਨ ਦੋ ਮਹੀਨਿਆਂ ਤੋਂ ਇਜ਼ਰਾਇਲ ਵਿਚ ਫਸੇ ਤਕਰੀਬਨ 115 ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਮੰਗਲਵਾਰ ਨੂੰ ਇਥੋਂ ਰਵਾਨਾ ਹੋਇਆ। ਇਨ੍ਹਾਂ ਵਿੱਚ ਵਿਦਿਆਰਥੀ, ਗਰਭਵਤੀ ਔਰਤਾਂ, ਨੇਪਾਲੀ ਨਾਗਰਿਕ ਪ੍ਰਭਾ ਬਾਸਕੋਟਾ (ਇੱਕ ਭਾਰਤੀ ਦੀ ਪਤਨੀ) ਅਤੇ ਦਿੱਲੀ ਵਿੱਚ ਨਿਯੁਕਤ ਕੀਤੇ ਗਏ ਪੰਜ ਇਜ਼ਰਾਇਲੀ ਡਿਪਲੋਮੈਟ ਸ਼ਾਮਲ ਹਨ।
ਜਹਾਜ਼ ਨੇ ਕੌਮਾਂਤਰੀ ਸਮੇਂ ਮੁਤਾਬਕ ਰਾਤ ਇਕ ਵਜੇ ਉਡਾਣ ਭਰੀ। ਏ. ਆਈ. 140 ਵਿਚ ਸਵਾਰ 121 ਯਾਤਰੀਆਂ ਵਿਚੋਂ 85 ਲੋਕ ਦਿੱਲੀ ਤੋਂ ਕੋਚੀ ਮੰਗਲਵਾਰ ਨੂੰ ਹੀ ਜਾਣਗੇ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਆਪਣੇ ਘਰਾਂ ਦੇ ਨੇੜੇ ਹੀ ਆਈਸੋਲੇਟ ਹੋ ਕੇ ਰਹਿਣ ਦੀ ਇੱਛਾ ਜ਼ਾਹਰ ਕੀਤੀ ਹੈ। ਇਜ਼ਰਾਈਲ ਵਿਚ ਭਾਰਤ ਦੇ ਰਾਜਦੂਤ ਸੰਜੀਵ ਸਿੰਗਲਾ ਨੇ ਦੱਸਿਆ, "ਇਹ ਬਹੁਤ ਮੁਸ਼ਕਲ ਸਮਾਂ ਹੈ ਅਤੇ ਵੰਦੇ ਭਾਰਤ ਮਿਸ਼ਨ, ਨਾਗਰਿਕ ਉਡਾਣ ਮੰਤਰਾਲਾ, ਗ੍ਰਹਿ ਮੰਤਰਾਲੇ, ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਅਤੇ ਦੂਤਘਰ ਨੇ ਇਹ ਸੁਨਿਸ਼ਚਿਤ ਕਰਨ ਲਈ ਹਰ ਸੰਭਵ ਕਦਮ ਚੁੱਕੇ ਕਿ ਸਾਡੇ ਫਸੇ ਹੋਏ ਅਤੇ ਵੱਖ-ਵੱਖ ਕਾਰਨਾਂ ਨਾਲ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨਾਗਰਿਕ ਘਰ ਵਾਪਸ ਪਰਤ ਸਕਣ।"
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਸਬੰਧਤ ਪਾਬੰਦੀਆਂ ਕਾਰਨ ਵੱਖ-ਵੱਖ ਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਦੇਸ਼ ਵਾਪਸ ਲਿਆਉਣ ਲਈ 7 ਮਈ ਨੂੰ ‘ਵੰਦੇ ਭਾਰਤ ਮਿਸ਼ਨ’ ਦੀ ਸ਼ੁਰੂਆਤ ਕੀਤੀ ਸੀ।
ਪੀ.ਐਮ. ਮੋਦੀ ਦੀ ਆਰਤੀ ਨੂੰ ਲੈ ਕੇ ਉਠਿਆ ਵਿਵਾਦ, ਮਹਿਲਾ ਕਾਂਗਰਸ ਨੇ ਕੀਤੀ ਕਾਰਵਾਈ ਦੀ ਮੰਗ
NEXT STORY