ਮੁੰਬਈ (ਭਾਸ਼ਾ)— ਏਅਰ ਇੰਡੀਆ ਦੀ ਫਲਾਈਟ ਬ੍ਰਿਟੇਨ ਤੋਂ 239 ਭਾਰਤੀਆਂ ਨੂੰ ਲੈ ਕੇ ਮੁੰਬਈ ਪਹੁੰਚੀ ਹੈ। ਇਹ ਲੋਕ ਬ੍ਰਿਟੇਨ 'ਚ ਵਪਾਰਕ ਉਡਾਣਾਂ 'ਤੇ ਰੋਕ ਅਤੇ ਲਾਕਡਾਊਨ ਦੀ ਵਜ੍ਹਾ ਕਰ ਕੇ ਫਸੇ ਗਏ ਸਨ। ਇਕ ਸਰਕਾਰੀ ਬਿਆਨ ਵਿਚ ਦੱਸਿਆ ਗਿਆ ਹੈ ਕਿ ਇਹ ਫਲਾਈਟ ਸ਼ਨੀਵਾਰ ਦੇਰ ਰਾਤ ਡੇਢ ਵਜੇ ਮੁੰਬਈ ਹਵਾਈ ਅੱਡੇ ਪੁੱਜੀ ਸੀ। ਬਿਆਨ 'ਚ ਦੱਸਿਆ ਗਿਆ ਹੈ ਕਿ ਸਿੰਗਾਪੁਰ ਅਤੇ ਫਿਲਪੀਨ (ਮਨੀਲਾ) ਤੋਂ ਐਤਵਾਰ ਨੂੰ ਦੋ ਉਡਾਣਾਂ ਆਉਣ ਦੀ ਉਮੀਦ ਹੈ।
ਬਿਆਨ 'ਚ ਦੱਸਾ ਗਿਆ ਹੈ ਕਿ ਸਿੰਗਾਪੁਰ (ਏ. ਆਈ-343) ਤੋਂ ਆ ਰਹੇ ਜਹਾਜ਼ 'ਚ 243 ਯਾਤਰੀ ਹੋਣਗੇ, ਜਦਕਿ ਮਨੀਲਾ-ਮੁੰਬਈ (ਏ. ਆਈ-387) ਵਿਚ 241 ਮੁਸਾਫਰ ਸਵਾਰ ਹੋਣਗੇ। ਜਹਾਜ਼ ਵਿਚ ਸਵਾਰ ਇਕ ਯਾਤਰੀ ਨੇ ਟਵੀਟ ਕੀਤਾ ਕਿ ਫਲਾਈਟ ਮੁੰਬਈ 'ਚ ਉਤਰੀ ਹੈ। ਚਾਲਕ ਦਲ ਦੇ ਮੈਂਬਰਾਂ ਨੇ ਯਾਤਰੀਆਂ ਨਾਲ ਜ਼ਿਆਦਾ ਗੱਲ ਨਹੀਂ ਕੀਤੀ। ਸੁਰੱਖਿਆਤਮ ਕਿੱਟ, ਨਾਸ਼ਤਾ ਅਤੇ ਖਾਣਾ ਸਾਰਿਆਂ ਨੂੰ ਦਿੱਤਾ ਗਿਆ। ਹੁਣ ਸਾਰੇ ਕੁਆਰੰਟੀਨ ਵਿਚ ਰਹਿਣਗੇ। ਮੁੰਬਈ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ ਸੀ ਕਿ ਜਿਨ੍ਹਾਂ ਯਾਤਰੀਆਂ ਵਿਚ ਲੱਛਣ ਹੋਣਗੇ, ਉਨ੍ਹਾਂ ਨੂੰ ਕੁਆਰੰਟਾਈਨ ਸੈਂਟਰਾਂ 'ਚ ਭੇਜਿਆ ਜਾਵੇਗਾ। ਸ਼ਹਿਰ ਵਿਚ ਰਹਿਣ ਵਾਲੇ ਅਜਿਹੇ ਯਾਤਰੀਆਂ ਨੂੰ ਹੋਸਟਲ ਆਦਿ ਕੁਆਰੰਟਾਈਨ ਸੈਂਟਰਾਂ 'ਚ ਭੇਜਿਆ ਜਾਵੇਗਾ, ਜਿਨ੍ਹਾਂ ਵਿਚ ਕੋਈ ਲੱਛਣ ਨਹੀਂ ਹੈ। ਉੱਥੇ ਹੀ ਸ਼ਹਿਰ ਦੇ ਬਾਹਰੀ ਲੋਕਾਂ ਨੂੰ ਸੂਬਾ ਸਰਕਾਰ ਉਨ੍ਹਾਂ ਨੂੰ ਸਬੰਧਿਤ ਜ਼ਿਲਾ ਹੈੱਡਕੁਆਰਟਰ ਪਹੁੰਚਾਏਗੀ।
ਪ੍ਰੈੱਸ ਕਾਨਫਰੰਸ 'ਚ ਬੋਲੇ ਕੇਜਰੀਵਾਲ- ਸੜਕਾਂ 'ਤੇ ਮਜ਼ਦੂਰਾਂ ਨੂੰ ਦੇਖ ਕੇ ਲੱਗਦਾ ਹੈ ਫੇਲ ਹੋ ਗਿਆ ਸਿਸਟਮ
NEXT STORY