ਨਵੀਂ ਦਿੱਲੀ (ਭਾਸ਼ਾ)–ਏਅਰ ਇੰਡੀਆ ਫਲਾਈਟਸ ’ਚ ਹੋਣ ਵਾਲੀ ਬਦਸਲੂਕੀ ਨੂੰ ਰੋਕਣ ਲਈ ਵੱਡਾ ਕਦਮ ਚੁੱਕਣ ਜਾ ਰਹੀ ਹੈ। ਟਾਟਾ ਸਮੂਹ ਦੀ ਏਅਰਲਾਈਨ ਏਅਰ ਇੰਡੀਆ ਨੇ ਕਿਹਾ ਕਿ ਸੁਰੱਖਿਆ ਪ੍ਰਬੰਧਨ ਨੂੰ ਵਧਾਉਣ ਅਤੇ ਫਲਾਈਟ ਦੌਰਾਨ ਹੋਣ ਵਾਲੀਆਂ ਘਟਨਾਵਾਂ ਦੀ ਤੁਰੰਤ ਜਾਣਕਾਰੀ ਪ੍ਰਾਪਤ ਕਰਨ ਲਈ ਉਹ ਬ੍ਰਿਟੇਨ ਦੀ ਕੰਪਨੀ ਆਡੀਆਜੇਨ ਦੇ ਕਲਾਊਡ ਸਾਫਟਵੇਅਰ ਐਪਲੀਕੇਸ਼ਨ ਕੋਰੂਸਨ ਦੀ ਵਰਤੋਂ ਕਰੇਗੀ। ਏਅਰ ਇੰਡੀਆ ਨੇ ਦੱਸਿਆ ਕਿ ਕੋਰੂਸਨ ਇਕ ਸੁਰੱਖਿਆ ਡਾਟਾ ਸਾਫਟਵੇਅਰ ਐਪਲੀਕੇਸ਼ਨ ਹੈ ਅਤੇ ਇਹ 1 ਮਈ, 2023 ਤੋਂ ਆਨਲਾਈਨ ਆ ਜਾਵੇਗਾ। ਇਸ ਨਾਲ ਫਲਾਈਟ ਦੌਰਾਨ ਜਹਾਜ਼ਾਂ ’ਚ ਵਾਪਰਨ ਵਾਲੀਆਂ ਘਟਨਾਵਾਂ ਦਾ ਤੁਰੰਤ ਪਤਾ ਲੱਗ ਸਕੇਗਾ।
ਇਹ ਖ਼ਬਰ ਵੀ ਪੜ੍ਹੋ : ਮਾਨ ਸਰਕਾਰ ਦੀ ਇਤਿਹਾਸਕ ਪਹਿਲਕਦਮੀ, ਆਮ ਲੋਕਾਂ ਲਈ ਰੇਤੇ ਦੀਆਂ ਖੱਡਾਂ ਜਲਦ ਹੋਣਗੀਆਂ ਸ਼ੁਰੂ
ਹਾਲ ਹੀ ’ਚ ਏਅਰ ਇੰਡੀਆ ਦੀਆਂ 2 ਅੰਤਰਰਾਸ਼ਟਰੀ ਫਲਾਈਟਸ ’ਚ ਯਾਤਰੀਆਂ ਨਾਲ ਬਦਸਲੂਕੀ ਦੀਆਂ ਕੁਝ ਘਟਨਾਵਾਂ ਸਾਹਮਣੇ ਆਈਆਂ ਸਨ। ਖ਼ਰਾਬ ਰਵੱਈਆ ਦੀਆਂ ਘਟਨਾਵਾਂ ਸਮੇਤ ਇਸ ਤਰ੍ਹਾਂ ਦੀਆਂ ਘੱਟੋ-ਘੱਟ 3 ਘਟਨਾਵਾਂ ਹੋਈਆਂ ਸਨ। ਘਟਨਾਵਾਂ ਦੀ ਜਾਣਕਾਰੀ ਦੇਣ ’ਚ ਕਮੀਆਂ ਦਾ ਹਵਾਲਾ ਦਿੰਦਿਆਂ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਨੇ ਏਅਰਲਾਈਨ ’ਤੇ ਜੁਰਮਾਨਾ ਲਾਇਆ ਸੀ।
ਇਹ ਖ਼ਬਰ ਵੀ ਪੜ੍ਹੋ : ਲਾਵਾਰਿਸ ਬੈਗ ਮਿਲਣ ਨਾਲ ਲੋਕਾਂ ’ਚ ਫ਼ੈਲੀ ਦਹਿਸ਼ਤ, ਪੁਲਸ ਨੇ ਇਲਾਕਾ ਕੀਤਾ ਸੀਲ
ਕੀ ਹੋਵੇਗਾ ਫ਼ਾਇਦਾ
ਏਅਰ ਇੰਡੀਆ ਨੇ ਕਿਹਾ, “ਇਸ ਦੀ ਮਦਦ ਨਾਲ ਏਅਰਲਾਈਨ ਦੇ ਪੂਰੇ ਸੰਗਠਨ ’ਤੇ ਨਿਗਰਾਨੀ ਰੱਖੀ ਜਾ ਸਕੇਗੀ, ਤਾਜ਼ਾ ਅੰਕੜਿਆਂ ਤੱਕ ਪਹੁੰਚ ਮਿਲ ਸਕੇਗੀ, ਜਿਨ੍ਹਾਂ ਦੀ ਵਰਤੋਂ ਸੰਭਾਵੀ ਜੋਖ਼ਮ ਦੀ ਪਛਾਣ ਕਰਨ ਅਤੇ ਉਸ ਦਾ ਅਸਰ ਘੱਟ ਕਰਨ ਲਈ ਕੀਤੀ ਜਾ ਸਕੇਗੀ। ਇਸ ਤਰ੍ਹਾਂ ਸੰਚਾਲਨ ਸੁਰੱਖਿਆ ਵਧ ਜਾਵੇਗੀ।’’
ਇਹ ਖ਼ਬਰ ਵੀ ਪੜ੍ਹੋ : ਮਜੀਠੀਆ ਦੀ ਜ਼ਮਾਨਤ ਪਟੀਸ਼ਨ ’ਤੇ ਸੁਪਰੀਮ ਕੋਰਟ ਦੇ ਜੱਜ ਨੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ
ਏਅਰ ਇੰਡੀਆ ’ਚ ਰੱਖਿਆ, ਸੁਰੱਖਿਆ ਅਤੇ ਗੁਣਵੱਤਾ ਮਾਮਲਿਆਂ ਦੇ ਮੁਖੀ ਹੈਨਰੀ ਡੋਨੋਹੋਏ ਨੇ ਦੱਸਿਆ ਕਿ ਏਅਰਲਾਈਨ ’ਚ ਮੌਜੂਦਾ ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਨੂੰ ਜ਼ਿਕਰਯੋਗ ਅਤੇ ਮਹੱਤਵਪੂਰਨ ਤੌਰ ’ਤੇ ਅਪਡੇਟ ਕੀਤਾ ਜਾਵੇਗਾ, ਜਿਸ ਨਾਲ ਮਹੱਤਵਪੂਰਨ ਸੂਚਨਾਵਾਂ ਅਤੇ ਅੰਕੜਿਆਂ ਦਾ ਅਸਲ ਸਮੇਂ ’ਚ ਪ੍ਰਵਾਹ ਹੋ ਸਕੇਗਾ। ਬਿਆਨ ’ਚ ਦੱਸਿਆ ਗਿਆ ਕਿ 250 ਤੋਂ ਜ਼ਿਆਦਾ ਏਅਰਲਾਈਨਜ਼ ਆਈਡੀਆਜੇਨ ਦੀਆਂ ਗਾਹਕ ਹਨ।
ਜਬਰ-ਜ਼ਿਨਾਹ ਮਾਮਲੇ ’ਚ ਆਸਾਰਾਮ ਬਾਪੂ ਦੋਸ਼ੀ ਕਰਾਰ, ਕੱਲ੍ਹ ਹੋਵੇਗਾ ਸਜ਼ਾ ਦਾ ਐਲਾਨ
NEXT STORY