ਚੰਡੀਗੜ੍ਹ (ਹਾਂਡਾ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ’ਤੇ ਸੁਪਰੀਮ ਕੋਰਟ ਦੇ ਜਸਟਿਸ ਸੂਰਿਆਕਾਂਤ ਨੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਹੁਣ ਮਜੀਠੀਆ ਦੀ ਪਟੀਸ਼ਨ ਫਿਰ ਚੀਫ ਜਸਟਿਸ ਕਿਸੇ ਦੂਜੇ ਬੈਂਚ ਨੂੰ ਰੈਫਰ ਕਰਨਗੇ। ਮਜੀਠੀਆ ਡਰੱਗਜ਼ ਕੇਸ ’ਚ ਮੁਲਜ਼ਮ ਹਨ, ਜਿਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ : ਮਾਨ ਸਰਕਾਰ ਦੀ ਇਤਿਹਾਸਕ ਪਹਿਲਕਦਮੀ, ਆਮ ਲੋਕਾਂ ਲਈ ਰੇਤੇ ਦੀਆਂ ਖੱਡਾਂ ਜਲਦ ਹੋਣਗੀਆਂ ਸ਼ੁਰੂ
ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਦਿੱਤੀ ਜ਼ਮਾਨਤ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ। ਜਸਟਿਸ ਸੂਰਿਆਕਾਂਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਪ੍ਰਮੋਟ ਹੋ ਕੇ ਸੁਪਰੀਮ ਕੋਰਟ ਗਏ ਸਨ। ਇਥੇ ਉਨ੍ਹਾਂ ਦੀ ਕੋਰਟ ’ਚ ਡਰੱਗਜ਼ ਮਾਮਲੇ ਦੀ ਰੈਗੂਲਰ ਸੁਣਵਾਈ ਹੁੰਦੀ ਆਈ ਸੀ।
ਇਹ ਖ਼ਬਰ ਵੀ ਪੜ੍ਹੋ : ਲਾਵਾਰਿਸ ਬੈਗ ਮਿਲਣ ਨਾਲ ਲੋਕਾਂ ’ਚ ਫ਼ੈਲੀ ਦਹਿਸ਼ਤ, ਪੁਲਸ ਨੇ ਇਲਾਕਾ ਕੀਤਾ ਸੀਲ
ਕਾਰਾਂ ਦੀ ਆਹਮੋ-ਸਾਹਮਣੀ ਟੱਕਰ 'ਚ ਜ਼ਖ਼ਮੀ ਹੋਇਆ ਵਿਅਕਤੀ, ਹਸਪਤਾਲ 'ਚ ਡਾਕਟਰ ਨਾ ਹੋਣ ਕਾਰਨ ਹੋਈ ਮੌਤ
NEXT STORY