ਨਵੀਂ ਦਿੱਲੀ- ਦਿੱਲੀ-NCR ਦੀ ਹਵਾ ਗੁਣਵੱਤਾ ਵੀਰਵਾਰ ਯਾਨੀ ਕਿ ਅੱਜ ਬੇਹੱਦ ਗੰਭੀਰ ਸ਼੍ਰੇਣੀ ’ਚ ਆ ਜਾਣ ਕਾਰਨ ਰਾਜਧਾਨੀ ’ਚ ਧੁੰਦ ਦੀ ਮੋਟੀ ਪਰਤ ਨਜ਼ਰ ਆਈ। ਅੱਜ ਸਵੇਰੇ ਰਾਜਧਾਨੀ ਦਿੱਲੀ ਦੀ ਹਵਾ ਗੁਣਵੱਤਾ 364 AQI ਨਾਲ ‘ਬੇਹੱਦ ਖ਼ਰਾਬ’ ਸੀ।
ਦਿੱਲੀ ਨਾਲ ਲੱਗਦੇ ਨੋਇਡਾ ਦਾ AQI 393, ਹਰਿਆਣਾ ਦੇ ਗੁਰੂਗ੍ਰਾਮ ਦਾ AQI 318 ਰਿਹਾ। ਹਵਾ ਦੀ ਗੁਣਵੱਤਾ ’ਚ ਗਿਰਾਵਟ, ਹਵਾ ਦੀ ਰਫ਼ਤਾਰ ’ਚ ਕਮੀ ਅਤੇ ਖੇਤਾਂ ’ਚ ਪਰਾਲੀ ਨੂੰ ਅੱਗ ਲਾਉਣ ਕਾਰਨ ਮੌਸਮ ਦੀ ਸਥਿਤੀ ’ਚ ਵੱਡਾ ਉਲਟਫੇਰ ਹੋਇਆ ਹੈ। 401 ਤੋਂ 500 ਦੇ ਵਿਚਕਾਰ AQI ਨੂੰ ਗੰਭੀਰ ਮੰਨਿਆ ਜਾਂਦਾ ਹੈ। ਉੱਤਰੀ ਦਿੱਲੀ ’ਚ ਸਭ ਤੋਂ ਖ਼ਰਾਬ ਹਵਾ ਗੁਣਵੱਤਾ ਰਹੀ, ਖੇਤਰ ਦੇ ਲੱਗਭਗ ਹਰ ਸਟੇਸ਼ਨ ’ਤੇ 400 ਜਾਂ ਉਸ ਤੋਂ ਵੱਧ ਦਾ AQI ਦਰਜ ਕੀਤਾ ਗਿਆ।
ਬੁੱਧਵਾਰ ਨੂੰ ਸਥਾਨਕ AQI 350 ਸੀ। ਦਿੱਲੀ ਦੀ ਹਵਾ ਗੁਣਵੱਤਾ ਖਰਾਬ ਹੋ ਰਹੀ ਹੈ। ਇਸ ਲਈ ਅਧਿਕਾਰੀਆਂ ਨੇ ਅਗਲੇ ਹੁਕਮ ਤੱਕ ਸਾਰੇ ਨਿਰਮਾਣ ਕੰਮਾਂ ’ਤੇ ਰੋਕ ਲਾ ਦਿੱਤੀ ਹੈ। ਓਧਰ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਦਿੱਲੀ ਸਰਕਾਰ ਤੋਂ ਹਵਾ ਦੀ ਗੁਣਵੱਤਾ ’ਚ ਸੁਧਾਰ ਹੋਣ ਤੱਕ ਸਕੂਲਾਂ ਨੂੰ ਬੰਦ ਕਰਨ ਦੀ ਬੇਨਤੀ ਕੀਤੀ ਹੈ।
ਆਗਰਾ 'ਚ ਵਾਪਰਿਆ ਭਿਆਨਕ ਹਾਦਸਾ, ਬੱਸ ਅਤੇ ਟੈਂਕਰ ਵਿਚਾਲੇ ਟੱਕਰ ਨਾਲ 2 ਦੀ ਮੌਤ
NEXT STORY