ਨਵੀਂ ਦਿੱਲੀ : ਹਵਾਈ ਯਾਤਰਾ ਕੰਪਨੀ ਇੰਡੀਗੋ ਨੇ ਆਪਣੀਆਂ ਕਈ ਐੱਡ-ਆਨ/ਸਹਾਇਕ ਸੇਵਾਵਾਂ ਦੀਆਂ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ। ਇਨ੍ਹਾਂ ਵਿੱਚ ਵਾਧੂ ਸਾਮਾਨ (ਐਕਸੈਸ ਬੈਗੇਜ), ਛੋਟੇ ਬੱਚਿਆਂ (ਇਨਫੈਂਟ) ਦੀ ਟਿਕਟ, ਇਕੱਲੇ ਯਾਤਰਾ ਕਰਨ ਵਾਲੇ ਨਾਬਾਲਗ ਬੱਚਿਆਂ ਦੀ ਸੇਵਾ ਅਤੇ ਪ੍ਰਾਇਓਰਿਟੀ ਚੈੱਕ-ਇਨ ਤੇ ਬੋਰਡਿੰਗ ਵਰਗੀਆਂ ਸੁਵਿਧਾਵਾਂ ਸ਼ਾਮਲ ਹਨ। ਕੰਪਨੀ ਮੁਤਾਬਕ ਇਨ੍ਹਾਂ ਸੇਵਾਵਾਂ ਦੇ ਸ਼ੁਲਕ ਵਿੱਚ ਬਦਲਾਅ ਇੱਕ ਨਿਯਮਿਤ ਪ੍ਰਕਿਰਿਆ ਦਾ ਹਿੱਸਾ ਹੈ।
ਘਰੇਲੂ ਉਡਾਣਾਂ ਵਿੱਚ ਵਾਧੂ ਸਾਮਾਨ ਦਾ ਸ਼ੁਲਕ 700 ਰੁਪਏ ਪ੍ਰਤੀ ਕਿੱਲੋ ਤੋਂ ਵਧਾ ਕੇ 800 ਰੁਪਏ ਪ੍ਰਤੀ ਕਿੱਲੋ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਤੈਅ ਸੀਮਾ ਤੋਂ ਵੱਧ ਸਾਮਾਨ ਲਿਜਾਣ 'ਤੇ ਯਾਤਰੀਆਂ ਨੂੰ ਹੁਣ ਪਹਿਲਾਂ ਨਾਲੋਂ 100 ਰੁਪਏ ਪ੍ਰਤੀ ਕਿੱਲੋ ਵਾਧੂ ਭੁਗਤਾਨ ਕਰਨਾ ਪਵੇਗਾ।
3 ਦਿਨ ਤੋਂ ਲੈ ਕੇ 2 ਸਾਲ ਤੱਕ ਦੀ ਉਮਰ ਦੇ ਛੋਟੇ ਬੱਚਿਆਂ ਲਈ ਟਿਕਟ ਦਾ ਸ਼ੁਲਕ 2,000 ਰੁਪਏ ਤੋਂ ਵਧਾ ਕੇ 3,000 ਰੁਪਏ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 5 ਤੋਂ 12 ਸਾਲ ਦੀ ਉਮਰ ਦੇ ਬੱਚੇ ਜੋ ਬਿਨਾਂ ਕਿਸੇ ਵੱਡੇ ਦੇ ਇਕੱਲੇ ਯਾਤਰਾ ਕਰਦੇ ਹਨ, ਉਨ੍ਹਾਂ ਲਈ ਘਰੇਲੂ ਉਡਾਣਾਂ ਵਿੱਚ ਇਹ ਸੇਵਾ ਚਾਰਜ 5,000 ਰੁਪਏ ਤੋਂ ਵਧਾ ਕੇ 5,999 ਰੁਪਏ ਕਰ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਉਡਾਣਾਂ ਲਈ ਇਸ ਸੇਵਾ ਦਾ ਸ਼ੁਲਕ 12,999 ਰੁਪਏ ਰੱਖਿਆ ਗਿਆ ਹੈ।
ਇੰਡੀਗੋ ਦੀ ਫਾਸਟ ਫਾਰਵਰਡ ਸਰਵਿਸ, ਜਿਸ ਵਿੱਚ ਪ੍ਰਾਇਓਰਿਟੀ ਚੈੱਕ-ਇਨ ਅਤੇ ਬੋਰਡਿੰਗ ਦੀ ਸੁਵਿਧਾ ਮਿਲਦੀ ਹੈ, ਦਾ ਸ਼ੁਲਕ ਘਰੇਲੂ ਉਡਾਣਾਂ ਵਿੱਚ 500 ਰੁਪਏ ਤੋਂ ਵਧਾ ਕੇ 650 ਰੁਪਏ ਕਰ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਉਡਾਣਾਂ ਲਈ ਇਹ ਸ਼ੁਲਕ 850 ਰੁਪਏ ਪ੍ਰਤੀ ਸੈਕਟਰ ਹੈ।
ਮਹੋਬਾ ’ਚ ਕਿਸਾਨ ਨੇ ਕੀਤੀ ਆਤਮਹੱਤਿਆ, ਫਸਲ ਬਰਬਾਦ ਹੋਣ ਅਤੇ ਕਰਜ਼ਾ ਵਸੂਲੀ ਤੋਂ ਸੀ ਪ੍ਰੇਸ਼ਾਨ
NEXT STORY