ਨਵੀਂ ਦਿੱਲੀ - ਜੰਮੂ-ਕਸ਼ਮੀਰ 'ਚ ਸੁਰੱਖਿਆ ਬਲ ਅੱਤਵਾਦੀਆਂ 'ਤੇ ਕਹਿਰ ਬਣ ਕੇ ਟੁੱਟ ਰਹੇ ਹਨ। ਬੁੱਧਵਾਰ ਨੂੰ 5 ਅੱਤਵਾਦੀ ਮਾਰੇ ਗਏ ਹਨ। ਇਸ ਹਫਤੇ ਅੱਤਵਾਦੀਆਂ ਦੇ ਨਾਲ ਤੀਜੇ ਮੁਕਾਬਲੇ 'ਚ 14 ਦਹਿਸ਼ਤਗਰਦਾਂ ਨੂੰ ਢੇਰ ਕੀਤਾ ਗਿਆ ਹੈ। ਪਰ ਸੁਰੱਖਿਆ ਬਲਾਂ ਦੀ ਇਸ ਕਾਮਯਾਬੀ ਵਿਚਾਲੇ ਇਹ ਸਵਾਲ ਫਿਰ ਗੂੰਜਿਆ ਹੈ ਕਿ ਕਸ਼ਮੀਰੀ ਪੰਡਿਤਾਂ ਨੂੰ ਇੰਸਾਫ ਕਦੋਂ? ਦਰਅਸਲ, ਸੋਮਵਾਰ ਨੂੰ ਕਸ਼ਮੀਰ ਦੇ ਸਰਪੰਚ ਅਜੈ ਪੰਡਿਤਾ ਦੀ ਹੱਤਿਆ ਕਰ ਦਿੱਤੀ ਗਈ। ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਅਜੈ ਪੰਡਿਤਾ ਦੀ ਧੀ ਸ਼ੀਨ ਪੰਡਿਤਾ ਨੇ ਕਿਹਾ ਕਿ ਅਸੀਂ ਕਸ਼ਮੀਰ ਵਾਪਸ ਜਾਵਾਂਗੇ। ਨਾ ਮੇਰਾ ਬਾਪ ਕਿਸੇ ਤੋਂ ਡਰਦਾ ਸੀ, ਨਾ ਮੈਂ ਕਿਸੇ ਦੇ ਬਾਪ ਤੋਂ ਡਰਦੀ ਹਾਂ।
ਸਰਕਾਰ ਤੋਂ ਨਰਾਜ ਅਜੈ ਪੰਡਿਤਾ ਦੀ ਧੀ ਨੇ ਕਿਹਾ ਕਿ ਮੇਰੇ ਪਿਤਾ ਨੇ ਸੁਰੱਖਿਆ ਮੰਗੀ ਸੀ, ਕੋਈ ਇੰਸਾਨ ਬਿਨਾਂ ਵਜ੍ਹਾ ਸੁਰੱਖਿਆ ਨਹੀਂ ਮੰਗਦਾ ਹੈ। ਉਨ੍ਹਾਂ ਨੇ ਕਿਸੇ ਵਜ੍ਹਾ ਤੋਂ ਸੁਰੱਖਿਆ ਮੰਗੀ ਸੀ। ਸਰਕਾਰ ਦੀ ਜ਼ਿੰਮੇਵਾਰੀ ਸੀ ਉਨ੍ਹਾਂ ਨੂੰ ਸੁਰੱਖਿਆ ਦੇਣਾ। ਜੋ ਚੀਜ਼ ਉਨ੍ਹਾਂ ਨੂੰ ਮਿਲਣੀ ਚਾਹੀਦੀ ਸੀ ਉਹ ਚੀਜ਼ ਉਹ ਮੰਗ ਰਹੇ ਸਨ, ਪਰ ਮੰਗਣ ਤੋਂ ਬਾਅਦ ਵੀ ਨਹੀਂ ਮਿਲੀ।
ਉਨ੍ਹਾਂ ਨੇ ਕਿਹਾ ਕਿ ਮੇਰੇ ਪਿਤਾ ਨੇ ਆਪਣੇ ਨਾਮ ਦੇ ਅੱਗੇ ਭਾਰਤੀ ਲਗਾ ਦਿੱਤਾ ਸੀ। ਉਹ ਕਹਿੰਦੇ ਸਨ ਜੇਕਰ ਮੈਨੂੰ ਕਦੇ ਕੁੱਝ ਹੋਵੇਗਾ ਤਾਂ ਮੇਰੀ ਪਛਾਣ ਭਾਰਤੀ ਹੋਣੀ ਚਾਹੀਦੀ ਹੈ। ਉਹ ਦੇਸ਼ ਨਾਲ ਬਹੁਤ ਪਿਆਰ ਕਰਦੇ ਸਨ। ਮੇਰੇ ਪਿਤਾ ਨੇ ਸਿਰਫ ਪਿੰਡ ਨਾਲ ਨਹੀਂ ਪੂਰੇ ਦੇਸ਼ ਨਾਲ ਪਿਆਰ ਕੀਤਾ।
ਤਾਜਿਕਸਤਾਨ ਤੋਂ 184 ਪ੍ਰਵਾਸੀ ਵਿਦਿਆਰਥੀ ਜੈਪੁਰ ਪਰਤੇ, ਆਪਣਿਆਂ ਨੂੰ ਮਿਲ ਕੇ ਖਿੜੇ ਚਿਹਰੇ
NEXT STORY